ਨਵੀਂ ਦਿੱਲੀ (ਭਾਸ਼ਾ) : ਪ੍ਰੀਮੀਅਮ ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਨਵਨੀਤ ਨਾਕਰਾ ਨੂੰ ਆਪਣੇ ਭਾਰਤ ਦੇ ਕੰਮ-ਕਾਜ ਲਈ ਉਪ-ਪ੍ਰਧਾਨ ਅਤੇ ਮੁੱਖ ਰਣਨੀਤੀ ਅਧਿਕਾਰੀ ਨਿਯੁਕਤ ਕੀਤਾ ਹੈ।
ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਵਨਪਲੱਸ ਦੀ ਸੀਨੀਅਰ ਲੀਡਰਸ਼ਿਪ ਟੀਮ ਦੇ ਹਿੱਸੇ ਵਜੋਂ ਨਾਕਰਾ ਭਾਰਤੀ ਖੇਤਰ ਵਿਚ ਕੰਪਨੀ ਦੀ ਕਾਰਪੋਰੇਟ ਰਣਨੀਤੀ ਦੀ ਯੋਜਨਾ ਬਣਾਉਣਗੇ। ਆਪਣੀ ਨਵੀਂ ਭੂਮਿਕਾ ਵਿਚ ਨਾਕਰਾ ਵਨਪਲੱਸ ਦੀ ਡਿਜ਼ੀਟਲ ਲਾਈਫਸਟਾਈਲ ਦੀ ਮੈਂਬਰਤਾ ਪਹਿਲ 'ਤੇ ਰਣਨੀਤਕ ਸੰਚਾਲਨ ਦੀ ਅਗਵਾਈ ਕਰਨਗੇ। ਇਸ ਦੇ ਨਾਲ ਹੀ ਉਹ ਭਾਰਤ ਦੇ ਵਪਾਰ ਲਈ ਮਹੱਤਵਪੂਰਣ ਰਣਨੀਤਕ ਸਾਂਝੇਦਾਰੀ ਦੇ ਸੰਚਾਲਨ ਦਾ ਕੰਮ ਵੀ ਦੇਖਣਗੇ। ਵਨਪਲੱਸ ਤੋਂ ਪਹਿਲਾਂ ਨਾਕਰਾ ਨੇ ਐਪਲ ਕੰਪਨੀ ਨਾਲ ਭਾਰਤ ਵਿਚ 3 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ 'ਐਫੋਰਡੇਬਿਲਿਟੀ' ਪ੍ਰਮੁੱਖ ਦੇ ਰੂਪ ਵਿਚ ਕੰਮ ਕੀਤਾ ਹੈ ਅਤੇ ਲੱਗਭੱਗ 15 ਸਾਲਾਂ ਲਈ ਸਿਟੀ ਬੈਂਕ ਐੱਨ. ਏ. ਨਾਲ ਕੰਮ ਕੀਤਾ ਹੈ।
ਨਵੀਂ ਹੁੰਡਈ ਵਰਨਾ ਭਾਰਤ 'ਚ ਲਾਂਚ, ਕੀਮਤ 9.30 ਲੱਖ ਰੁਪਏ ਤੋਂ ਸ਼ੁਰੂ
NEXT STORY