ਨਵੀਂ ਦਿੱਲੀ- ਸਰਕਾਰੀ ਖੇਤਰ ਦੀ ਕੰਪਨੀ ਤੇਲ ਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਗੈਸ ਕਾਰੋਬਾਰ ਲਈ ਇਕ ਵੱਖਰੀ ਸਹਾਇਕ ਕੰਪਨੀ ਦਾ ਗਠਨ ਕਰ ਰਹੀ ਹੈ। ਇਹ ਕੰਪਨੀ ਓ. ਐੱਨ. ਜੀ. ਸੀ. ਦੇ ਪ੍ਰਾਜੈਕਟਾਂ ਦੀ ਗੈਸ ਖ਼ਰੀਦ ਸਕਦੀ ਹੈ।
ਓ. ਐੱਨ. ਜੀ. ਸੀ. ਦੇ ਨਿਰਦੇਸ਼ਕ ਮੰਡਲ ਨੇ ਨਵੀਂ ਕੰਪਨੀ ਦੇ ਗਠਨ ਦੇ ਪ੍ਰਸਤਾਵ ਨੂੰ 13 ਫਰਵਰੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ 100 ਫ਼ੀਸਦੀ ਸ਼ੇਅਰ ਓ. ਐੱਨ. ਜੀ. ਸੀ. ਕੋਲ ਹੋਣਗੇ। ਇਹ ਜਾਣਕਾਰੀ ਕੰਪਨੀ ਦੀ ਤਿਮਾਹੀ ਵਿੱਤੀ ਰਿਪੋਰਟ ਵਿਚ ਦਿੱਤੀ ਗਈ ਹੈ। ਇਹ ਕੰਪਨੀ ਗੈਸ, ਐੱਲ. ਐੱਨ. ਜੀ., ਬਾਇਓਗੈਸ, ਮੀਥੇਨ ਵਰਗੇ ਈਂਧਣਾਂ ਦੀ ਖ਼ਰੀਦ, ਮਾਰਕੀਟਿੰਗ ਤੇ ਵਪਾਰ ਕਰੇਗੀ।
ਇਸ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਕਿਹਾ ਕਿ ਓ. ਐੱਨ. ਜੀ. ਸੀ. ਦੀ ਇਹ ਸਹਾਇਕ ਕੰਪਨੀ ਕੇ. ਜੀ. ਬੇਸਿਨ ਦੇ ਉਨ੍ਹਾਂ ਦੇ ਕੇ. ਜੀ.-ਡੀ5 ਵਰਗੇ ਪ੍ਰਾਜੈਕਟਾਂ ਦੀ ਗੈਸ ਖ਼ਰੀਦਣ ਲਈ ਵੀ ਬੋਲੀ ਲਾ ਸਕਦੀ ਹੈ। ਸਰਕਾਰ ਨੇ ਅਕਤੂਬਰ 2020 ਦੇ ਇਕ ਨੀਤੀਗਤ ਫ਼ੈਸਲੇ ਤਹਿਤ ਗੈਸ ਉਤਪਾਦਕਾਂ ਨਾਲ ਜੁੜੀਆਂ ਕੰਪਨੀਆਂ ਨੂੰ ਉਨ੍ਹਾਂ ਤੋਂ ਖੁੱਲ੍ਹੀ ਬੋਲੀ ਤਹਿਤ ਗੈਸ ਖ਼ਰੀਦਣ ਦੀ ਛੋਟ ਦਿੱਤੀ ਹੈ। ਰਿਲਾਇੰਸ ਇੰਡਸਟਰੀਜ਼ ਦੀ ਸਹਾਇਕ ਕੰਪਨੀ ਰਿਲਾਇੰਸ ਓ2ਸੀ ਲਿਮਟਿਡ ਨੇ ਇਸੇ ਨੀਤੀ ਤਹਿਤ ਪੰਜ ਫਰਵਰੀ ਨੂੰ ਹੋਈ ਨਿਲਾਮੀ ਵਿਚ ਗੈਸ ਖ਼ਰੀਦੀ ਸੀ।
FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ
NEXT STORY