ਨਵੀਂ ਦਿੱਲੀ—ਸਰਕਾਰੀ ਖੇਤਰ ਦੀ ਪੈਟਰੋਲੀਅਮ ਕੰਪਨੀ ਓ.ਐੱਨ.ਜੀ.ਸੀ. ਨੂੰ 64 ਛੋਟੇ ਅਤੇ ਸੀਮਾਂਤ ਤੇਲ ਅਤੇ ਗੈਸ ਖੇਤਰਾਂ 'ਚੋਂ 50 ਦੇ ਲਈ ਬੋਲੀਆਂ ਮਿਲੀਆਂ ਹਨ। ਇਸ ਪ੍ਰਕਿਰਿਆ ਦਾ ਉਦੇਸ਼ ਨਿੱਜੀ ਕੰਪਨੀਆਂ ਨੂੰ ਸ਼ਾਮਲ ਕਰਕੇ ਉਤਪਾਦਨ ਵਧਾਉਣਾ ਹੈ। ਮਾਮਲੇ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ 17 ਜਨਵਰੀ ਨੂੰ ਖਤਮ ਬੋਲੀ ਪ੍ਰਕਿਰਿਆ 'ਚ 12 ਕੰਪਨੀਆਂ ਨੇ 50 ਖੇਤਰਾਂ ਲਈ 28 ਬੋਲੀਆਂ ਲਗਾਈਆਂ ਹਨ। ਓ.ਐੱਨ.ਜੀ.ਸੀ. ਨੇ 64 ਤੇਲ ਅਤੇ ਗੈਸ ਖੇਤਰਾਂ 'ਚ ਵਿਭਾਜਿਤ ਕੀਤਾ ਸੀ। ਇਨ੍ਹਾਂ ਸਥਾਨਾਂ 'ਤੇ ਕਰੀਬ 30 ਕਰੋੜ ਟਨ ਤੇਲ ਅਤੇ ਬਰਾਬਰ ਗੈਸ ਮੌਜੂਦ ਹੈ। ਸੂਤਰਾਂ ਨੇ ਕਿਹਾ ਕਿ 14 ਕਲਸਟਰਾਂ ਦੇ ਲਈ 28 ਬੋਲੀਆਂ ਮਿਲੀਆਂ ਹਨ, ਇਨ੍ਹਾਂ 'ਚੋਂ 50 ਤੇਲ ਅਤੇ ਗੈਸ ਖੇਤਰ ਸ਼ਾਮਲ ਹਨ। ਤਿੰਨ ਕਲਸਟਰਾਂ ਦੇ ਲਈ ਬੋਲੀ ਨਹੀਂ ਮਿਲੀ ਹੈ। ਦੁਗਾਂਤਾ ਆਇਲ ਐਂਡ ਗੈਸ ਪ੍ਰਾਈਵੇਟ ਲਿਮਟਿਡ ਨੇ ਚਾਰ ਬੋਲੀਆਂ ਜਮ੍ਹਾ ਕੀਤੀਆਂ ਜਦੋਂਕਿ ਓਡੀਸ਼ਾ ਸਟੀਵਡੋਰਸ ਲਿਮਟਿਡ, ਪ੍ਰਿਸਰਵ ਇੰਫਰਾਸਟਰਕਚਰ ਪ੍ਰਾਈਵੇਟ ਲਿਮਟਿਡ ਅਤੇ ਉਦੈਯਨ ਆਇਲ ਸਲਿਊਸ਼ਨਸ ਪ੍ਰਾਈਵੇਟ ਲਿਮਟਿਡ ਨੇ ਤਿੰਨ-ਤਿੰਨ ਬੋਲੀਆਂ ਜਮ੍ਹਾ ਕੀਤੀਆਂ ਹਨ। ਰਾਜਸਵ ਬਟਵਾਰੇ ਦੇ ਆਧਾਰ ਠੇਕੇਦਾਰ ਦੀ ਚੋਣ ਕੀਤੀ ਜਾਵੇਗੀ। ਇਸ ਅਨੁਬੰਧ ਦੀ ਮਿਆਦ 15 ਸਾਲ ਹੋਵੇਗੀ ਅਤੇ ਇਸ ਨੂੰ ਪੰਜ ਸਾਲ ਦੇ ਲਈ ਵਧਾਇਆ ਜਾ ਸਕਦਾ ਹੈ।
85 ਮਿੰਟ ਲੇਟ ਹੋਈ ਤੇਜਸ ਐਕਸਪ੍ਰੈੱਸ, ਯਾਤਰੀਆਂ ਨੂੰ 100 ਰੁਪਏ ਮੁਆਵਜ਼ਾ
NEXT STORY