ਨਵੀਂ ਦਿੱਲੀ - ਕਿਸਾਨਾਂ ਲਈ ਪਿਆਜ਼ ਦੀ ਬੰਪਰ ਫਸਲ ਸਰਾਪ ਬਣ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2020 ਵਿਚ ਕਿਸਾਨਾਂ ਦੀ ਕਮਾਈ ਦੁੱਗਣੀ ਕਰਨਾ ਚਾਹੁੰਦੇ ਹਨ ਪਰ ਕਿਸਾਨਾਂ ਦੀ ਆਰਥਿਕ ਹਾਲਤ ਵਿਚ ਕੋਈ ਸੁਧਾਰ ਹੁੰਦਾ ਨਹੀਂ ਦਿਸ ਰਿਹਾ ਹੈ। ਆਲਮ ਇਹ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਲਾਗਤ ਤੱਕ ਨਹੀਂ ਮਿਲ ਰਹੀ ਹੈ।
ਪਿਆਜ਼ ਦੀ ਬੰਪਰ ਫਸਲ ਦੇ ਬਾਵਜੂਦ ਦੇਸ਼ ਭਰ ਦੇ ਕਿਸਾਨਾਂ ਦੀਆਂ ਅੱਖਾਂ ਵਿਚੋਂ ਹੰਝੂ ਨਿਕਲ ਰਹੇ ਹਨ। ਦੇਸ਼ ਭਰ ਦੀਆਂ ਵੱਡੀਆਂ ਥੋਕ ਪਿਆਜ਼ ਮੰਡੀਆਂ ਵਿਚ ਪਿਆਜ਼ 50 ਪੈਸੇ ਪ੍ਰਤੀ ਕਿਲੋ ਤੋਂ ਲੈ ਕੇ 3 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਹੈ।
ਐੱਮ. ਐੱਸ. ਪੀ. 20 ਰੁਪਏ ਐਲਾਨਣ ਦੀ ਮੰਗ
ਮਹਾਰਾਸ਼ਟਰ ਦੇ ਨਾਸਿਕ ਸਥਿਤ ਪਿਆਜ਼ ਦੀ ਦੇਸ਼ ਦੀ ਸਭ ਤੋਂ ਵੱਡੀ ਥੋਕ ਮੰਡੀ ਲਾਸਲਗਾਂਵ ਐਗਰੀਕਲਚਰ ਪ੍ਰੋਡਕਟ ਮਾਰਕੀਟ ਵਿਚ ਪਿਆਜ਼ ਦਾ ਭਾਅ ਕਿਸਾਨਾਂ ਨੂੰ ਖੂਨ ਦੇ ਹੰਝੂ ਰੁਆ ਰਿਹਾ ਹੈ। ਬਾਜ਼ਾਰ ਵਿਚ ਲਗਭਗ 20 ਰੁਪਏ ਕਿਲੋ ਵਿਕ ਰਹੇ ਪਿਆਜ਼ ਨੂੰ ਇੱਥੇ ਕਿਸਾਨ 50 ਪੈਸੇ ਤੋਂ ਲੈ ਕੇ 3 ਰੁਪਏ ਪ੍ਰਤੀ ਕਿਲੋ ਤੱਕ ਵਿਚ ਵੇਚਣ ਲਈ ਮਜਬੂਰ ਹਨ। ਇਸ ਨਾਲ ਕਿਸਾਨਾਂ ਦੀ ਲਾਗਤ ਤਾਂ ਛੱਡੋ, ਟਰਾਂਸਪੋਰਟ ਦਾ ਖਰਚਾ ਵੀ ਨਹੀਂ ਨਿਕਲ ਰਿਹਾ ਹੈ। ਜਾਣਕਾਰਾਂ ਮੁਤਾਬਕ ਜ਼ਿਆਦਾ ਫਸਲ ਅਤੇ ਘੱਟ ਮੰਗ ਦੀ ਵਜ੍ਹਾ ਨਾਲ ਪਿਆਜ਼ ਦੀਆਂ ਕੀਮਤਾਂ ਵਿਚ ਇਹ ਗਿਰਾਵਟ ਆਈ ਹੈ। ਇੱਥੋਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਇੰਨਾ ਘੱਟ ਮੁੱਲ ਮਿਲੇਗਾ ਤਾਂ ਕਿਸਾਨ ਕਿਵੇਂ ਆਪਣੀ ਰੋਜ਼ੀ-ਰੋਟੀ ਚਲਾਉਣਗੇ? ਜੇਕਰ ਸਾਨੂੰ ਫਾਇਦਾ ਨਹੀਂ ਹੋ ਰਿਹਾ ਹੈ ਤਾਂ ਘੱਟ ਤੋਂ ਘੱਟ ਸਾਡਾ ਖਰਚਾ ਤਾਂ ਨਿਕਲਣਾ ਚਾਹੀਦਾ ਹੈ। ਪਿਆਜ਼ ਦੇ ਕਾਸ਼ਤਕਾਰ ਲਗਾਤਾਰ ਸਰਕਾਰ ਨੂੰ ਪਿਆਜ਼ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 20 ਰੁਪਏ ਐਲਾਨਣ ਦੀ ਮੰਗ ਕਰ ਰਹੇ ਹਨ।
ਸੋਨਾ 7 ਸਾਲ ਤੇ ਚਾਂਦੀ 7 ਮਹੀਨੇ ਦੇ ਉੱਚ ਪੱਧਰ 'ਤੇ
NEXT STORY