ਨਵੀਂ ਦਿੱਲੀ - ਹੁਨਰ ਵਿਕਾਸ ਦੇ ਖੇਤਰ 'ਚ ਕੰਮ ਕਰਨ ਵਾਲੀ ਕੰਪਨੀ ਐੱਨ. ਆਈ. ਆਈ. ਟੀ. ਨੇ ਅੱਜ ਆਪਣੇ 'ਹੁਨਰ ਦੇ ਰਸਤੇ ਸੇਵਾ (ਟੀ. ਪੀ. ਏ. ਏ. ਐੱਸ.)' ਪਹਿਲ ਦਾ ਐਲਾਨ ਕੀਤਾ। ਇਸ ਦੇ ਤਹਿਤ ਉਹ ਸੂਚਨਾ
ਤਕਨੀਕੀ (ਆਈ. ਟੀ.) ਅਤੇ ਬੈਂਕਿੰਗ ਤੇ ਵਿੱਤੀ ਸੇਵਾ (ਬੀ. ਐੱਫ. ਐੱਸ. ਆਈ.) ਖੇਤਰ 'ਚ ਅਗਲੇ 3 ਸਾਲਾਂ 'ਚ 1 ਲੱਖ ਲੋਕਾਂ ਨੂੰ ਸਿੱਖਿਅਤ ਕਰੇਗੀ।
ਐੱਨ. ਆਈ. ਆਈ. ਟੀ. ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਪਨੇਸ਼ ਲੱਲਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਅੱਜ ਦੇ ਬਦਲਦੇ ਅਤੇ ਅਨਿਸ਼ਚਿਤਤਾ ਭਰੇ ਕਾਰੋਬਾਰੀ ਮਾਹੌਲ 'ਚ ਕੌਮਾਂਤਰੀ ਕੰਪਨੀਆਂ ਲਈ ਵਿਸ਼ੇਸ਼ ਹੁਨਰ ਨਾਲ ਲੈਸ ਪ੍ਰਤਿਭਾਵਾਂ ਮੁਹੱਈਆ ਕਰਵਾਉਣ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਆਈ. ਟੀ. ਖੇਤਰ 'ਚ ਅਜਿਹੇ ਕਰਮਚਾਰੀਆਂ ਦੀ ਮੰਗ ਵਧ ਰਹੀ ਹੈ, ਜੋ ਡਿਜੀਟਲ ਤਕਨੀਕਾਂ 'ਚ ਵਿਸ਼ੇਸ਼ ਹੁਨਰ ਰੱਖਦੇ ਹੋਣ ਅਤੇ ਇਸ ਦੇ ਨਾਲ ਹੀ ਬੈਂਕਿੰਗ ਅਤੇ ਵਿੱਤੀ ਸੇਵਾ ਖੇਤਰ 'ਚ ਵੀ ਬਦਲਾਅ ਹੋ ਰਿਹਾ ਹੈ।
ਬੈਂਕਾਂ ਦਾ ਹੋਰ ਵਧੇਗਾ ਐੱਨ.ਪੀ.ਏ. , RBI ਨੇ ਜਾਰੀ ਕੀਤੀ ਚਿਤਾਵਨੀ
NEXT STORY