ਚੰਡੀਗੜ੍ਹ- ਭਾਰਤੀਆਂ ਦਾ ਵਿਦੇਸ਼ ਜਾ ਕੇ ਕੰਮ ਕਰਨ ਤੇ ਵਸਣ ਦਾ ਰੁਝਾਨ ਬੀਤੇ ਕੁਝ ਸਾਲਾਂ ਤੋਂ ਕਾਫੀ ਤੇਜ਼ੀ ਨਾਲ ਵਧਿਆ ਹੈ। ਇਸ ਦੌਰਾਨ ਕੁਝ ਲੋਕ ਜਿੱਥੇ ਵਿਦੇਸ਼ਾਂ 'ਚ ਸੈੱਟਲ ਹੋ ਚੁੱਕੇ ਹਨ, ਉੱਥੇ ਹੀ ਕੁਝ ਲੋਕ ਠੱਗ ਏਜੰਟਾਂ ਦੇ ਝਾਂਸੇ 'ਚ ਆ ਕੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਮਹੀਨੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੱਡੇ ਪੱਧਰ 'ਤੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਸੀ, ਜਿਸ ਮਗਰੋਂ ਕਈ ਲੋਕਾਂ ਦੀ ਜ਼ਿੰਦਗੀ ਭਰ ਦੀ ਕਮਾਈ ਮਿੱਟੀ 'ਚ ਪੈ ਗਈ ਸੀ।
ਇਸ ਮਗਰੋਂ ਹੁਣ ਲੋਕਾਂ ਨੂੰ ਠੱਗ ਏਜੰਟਾਂ ਤੋਂ ਬਚਣ ਤੇ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਲਈ ਜਾਗਰੂਕ ਕਰਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਧੀਨ ਸੈਂਟ੍ਰਲ ਬਿਊਰੋ ਆਫ ਕਮਿਊਨਿਕੇਸ਼ਨ, ਚੰਡੀਗੜ੍ਹ ਨੇ ਵਿਦੇਸ਼ ਮਾਮਲੇ ਮੰਤਰਾਲੇ ਦੇ ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ (PoE), ਚੰਡੀਗੜ੍ਹ ਨਾਲ ਮਿਲ ਕੇ ਪਾਸਪੋਰਟ ਸੇਵਾ ਕੇਂਦਰ, ਇੰਡਸਟਰੀਅਲ ਏਰੀਆ, ਫੇਜ਼ 2 ਨੇੜੇ ਇੱਕ ਸਟ੍ਰੀਟ ਪਲੇ ਦਾ ਆਯੋਜਨ ਕੀਤਾ।
ਇਸ ਸਟ੍ਰੀਟ ਪਲੇ ਰਾਹੀਂ ਪਾਸਪੋਰਟ ਬਿਨੈਕਾਰਾਂ ਅਤੇ ਹੋਲਡਰਾਂ ਨੂੰ ਵਿਦੇਸ਼ ਜਾਣ ਵੇਲੇ ਸੁਰੱਖਿਅਤ ਅਤੇ ਕਾਨੂੰਨੀ ਤਰੀਕੇ ਦੀ ਜਾਣਕਾਰੀ ਦਿੱਤੀ ਗਈ। ਨਾਲ ਹੀ ਵਿਦੇਸ਼ ਮਾਮਲੇ ਮੰਤਰਾਲੇ ਦੇ eMigrate ਪੋਰਟਲ (www.emigrate.gov.in) ਦੀ ਵਰਤੋਂ ਅਤੇ ਵਿਦੇਸ਼ਾਂ ਦਾ ਰੁਖ਼ ਕਰਦੇ ਸਮੇਂ ਵਰਤਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਗਰੂਕ ਕੀਤਾ ਗਿਆ ਤੇ 100 ਤੋਂ ਵੱਧ ਜਾਗਰੂਕਤਾ ਇਸ਼ਤਿਹਾਰ ਵੀ ਲੋਕਾਂ ਨੂੰ ਵੰਡੇ ਗਏ।

ਜਨਤਾ ਤੱਕ ਪਹੁੰਚਾਏ ਗਏ ਖ਼ਾਸ ਸੰਦੇਸ਼
ਪਲੇ ਦੌਰਾਨ ਦੱਸਿਆ ਗਿਆ ਕਿ ਵਰਕ ਵੀਜ਼ਾ 'ਤੇ ਵਿਦੇਸ਼ ਜਾਣ ਸਮੇਂ ਕਦੇ ਵੀ ਜਾਅਲਸਾਜ਼ ਜਾਂ ਅਨਰਜਿਸਟਰਡ ਏਜੰਟ 'ਤੇ ਭਰੋਸਾ ਨਾ ਕਰੋ। ਸਿਰਫ ਰਜਿਸਟਰਡ ਰਿਕਰੂਟਿੰਗ ਏਜੰਟ ਤੋਂ ਹੀ ਅਪਲਾਈ ਕਰਵਾਓ, ਜਿਸ ਦੀ ਜਾਂਚ www.emigrate.gov.in ਤੋਂ ਕੀਤੀ ਜਾ ਸਕਦੀ ਹੈ। ਵੀਜ਼ਾ ਦੀ ਜਾਣਕਾਰੀ ਆਪਣੇ ਪੱਧਰ 'ਤੇ ਸਰਕਾਰੀ ਵੈੱਬਸਾਈਟਾਂ (ਜਿਵੇਂ www.gov.uk ਜਾਂ https://in.usembassy.gov) ਤੋਂ ਜ਼ਰੂਰ ਚੈੱਕ ਕਰੋ।

ਵੀਜ਼ਾ ਲਈ ਫ਼ੀਸ ਪੇਮੈਂਟ ਸਿਰਫ਼ ਏਜੰਟ ਦੀ ਰਜਿਸਟਰਡ ਕੰਪਨੀ ਦੇ ਅਕਾਊਂਟ ਵਿਚ ਕਰੋ। ਨਕਦ ਭੁਗਤਾਨ ਕਦੇ ਨਾ ਕਰੋ ਅਤੇ ਰਸੀਦ ਲੈਣਾ ਨਾ ਭੁੱਲੋ। ਵਿਜ਼ੀਟਰ ਵੀਜ਼ਾ 'ਤੇ ਕੰਮ ਕਰਨਾ ਗੈਰਕਾਨੂੰਨੀ ਹੈ, ਜੋ ਡਿਪੋਰਟ ਹੋਣ ਦਾ ਕਾਰਨ ਬਣ ਸਕਦਾ ਹੈ। ਕਿਸੇ ਵੀ ਫਰਜੀ ਜਾਂ ਅਨਰਜਿਸਟਰਡ ਏਜੰਟ ਵੱਲੋਂ ਨਕਦੀ ਲੈ ਕੇ ਕੰਮ ਦੇ ਵੀਜ਼ੇ ਜਾਂ ਨੌਕਰੀ ਦੇ ਝਾਂਸੇ ਦੀ www.emigrate.gov.in 'ਤੇ ਸ਼ਿਕਾਇਤ ਦਰਜ ਕਰਵਾਓ ਜਾਂ 24x7 Toll Free ਨੰਬਰ 1800 11 3090 'ਤੇ ਸੰਪਰਕ ਕਰੋ। www.emigrate.gov.in 'ਤੇ ਜਾਣਕਾਰੀ ਹਾਸਲ ਕਰੋ ਅਤੇ PBSK ਦੇ WhatsApp ਚੈਨਲ ਨਾਲ ਜੁੜੋ।

ਪਲੇ 'ਚ ਇਹ ਵੀ ਦੱਸਿਆ ਗਿਆ ਕਿ ਕੋਈ ਵੀ ਏਜੰਟ ਜਾਂ ਏਜੰਸੀ ਵਿਦੇਸ਼ 'ਚ ਨੌਕਰੀਆਂ ਲਈ ਭਾਰਤੀ ਨਾਗਰਿਕਾਂ ਦੀ ਭਰਤੀ ਤਦ ਤੱਕ ਨਹੀਂ ਕਰ ਸਕਦਾ ਜਦੋਂ ਤੱਕ ਉਹ ਵਿਦੇਸ਼ ਮਾਮਲੇ ਮੰਤਰਾਲੇ ਤੋਂ ਲਾਇਸੰਸ ਪ੍ਰਾਪਤ ਨਾ ਕਰ ਲਵੇ। ਜੇਕਰ ਕੋਈ ਏਜੰਟ ਅਜਿਹਾ ਕਰਦਾ ਹੈ ਤਾਂ ਇਹ ਐਮੀਗ੍ਰੇਸ਼ਨ ਐਕਟ, 1983 ਦੀ ਉਲੰਘਣਾ ਹੈ ਤੇ ਇਸ 'ਚ ਸਜ਼ਾ ਹੋ ਸਕਦੀ ਹੈ।

ਇਸ ਦੇ ਨਾਲ, ਪ੍ਰੋਟੈਕਟੋਰੇਟ ਆਫ ਇਮੀਗ੍ਰੈਂਟਸ, ਚੰਡੀਗੜ੍ਹ ਵੱਲੋਂ ਸੋਸ਼ਲ ਮੀਡੀਆ (Twitter: @PoEChandigarh, Instagram: @poechandigarh) ਰਾਹੀਂ ਡਿਜੀਟਲ ਅਵੇਅਰਨੈਸ ਕੈਂਪੇਨ ਵੀ ਚਲਾਈ ਜਾ ਰਹੀ ਹੈ। ਪਲੇ ਦੇ ਅੰਤ 'ਚ ਇਹ ਵੀ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਹੋਰ ਅਵੇਅਰਨੈੱਸ ਸਟ੍ਰੀਟ ਪਲੇ ਅਗਲੇ ਮਹੀਨਿਆਂ ਦੌਰਾਨ ਇਲਾਕੇ ਦੇ ਹੋਰ ਹਿੱਸਿਆਂ ਵਿੱਚ ਵੀ ਆਯੋਜਿਤ ਕੀਤੇ ਜਾਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ੇ ਦੇ ਮੁੱਦੇ 'ਤੇ CM ਮਾਨ ਦਾ ਵਿਰੋਧੀਆਂ 'ਤੇ ਹਮਲਾ, ਪੰਜਾਬ 'ਚ ਨਸ਼ੇ ਨਾਲ ਹੋਈ ਨਸਲਕੁਸ਼ੀ
NEXT STORY