ਨਵੀਂ ਦਿੱਲੀ (ਏਜੰਸੀ) : ਓਯੋ ਹੋਟਲ ਇਨ੍ਹੀਂ ਦਿਨੀਂ ਆਪਣੀ ਪਾਲਿਸੀ ਨੂੰ ਲੈ ਕੇ ਸੁਰਖੀਆਂ ਵਿਚ ਹੈ। ਭਾਵੇਂ ਉਹ ਆਧਾਰ ਕਾਰਡ ਰਾਹੀਂ ਬੁਕਿੰਗ ਹੋਵੇ ਜਾਂ ਕੁਝ ਸ਼ਹਿਰਾਂ ਵਿਚ ਜੋੜਿਆਂ ਦੇ ਦਾਖ਼ਲੇ ’ਤੇ ਪਾਬੰਦੀ ਹੋਵੇ। ਹਾਸਪਿਟੈਲਿਟੀ ਇੰਡਸਟਰੀ ਦੀ ਇਹ ਹੋਟਲ ਚੇਨ ਸੁਰਖੀਆਂ ’ਚ ਰਹੀ ਹੈ। ਹੁਣ ਇਕ ਵਾਰ ਫਿਰ ਓਯੋ ਖਬਰਾਂ ’ਚ ਹੈ। ਓਯੋ ’ਤੇ ਫਰਜ਼ੀ ਬੁਕਿੰਗ ਦੇ ਨਾਂ ’ਤੇ ਪੈਸੇ ਕਮਾਉਣ ਦਾ ਦੋਸ਼ ਹੈ। ਇਸ ਦੇ ਮਾਲਕ ਰਿਤੇਸ਼ ਅਗਰਵਾਲ ਖਿਲਾਫ 22 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 100000 ਰੁਪਏ ਤੱਕ ਪਹੁੰਚ ਜਾਵੇਗਾ ਸੋਨਾ! ਇਸ ਸਾਲ ਹੁਣ ਤੱਕ 20 ਵਾਰ ਤੋੜ ਚੁੱਕੈ ਰਿਕਾਰਡ
ਰਾਜਸਥਾਨ ਦੇ ਜੈਪੁਰ ’ਚ ਕੁਝ ਹੋਟਲ ਮਾਲਕਾਂ ਨੇ ਓਯੋ ’ਤੇ ਧੋਖਾਧੜੀ ਦਾ ਦੋਸ਼ ਲਗਾਇਆ ਹੈ। ਦੋਸ਼ ਹੈ ਕਿ ਓਯੋ ਨੇ ਆਪਣੇ ਹੋਟਲਾਂ ’ਚ ਫਰਜ਼ੀ ਬੁਕਿੰਗ ਕਰਵਾ ਕੇ ਪੈਸੇ ਕਮਾਏ ਹਨ। ਓਯੋ ਨੇ ਗਲਤ ਤਰੀਕੇ ਨਾਲ ਹੋਟਲ ਬੁੱਕ ਕਰਵਾ ਕੇ ਆਪਣੀ ਆਮਦਨ ਵਧਾ ਦਿੱਤੀ ਹੈ, ਜਿਸ ਕਾਰਨ ਹੋਟਲਾਂ ਨੂੰ ਜੀ. ਐੱਸ. ਟੀ. ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਟੈਕਸ ਵਸੂਲੀ ਅਤੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਸੋਨੇ ਨੇ ਤੋੜੇ ਸਾਰੇ ਰਿਕਾਰਡ, ਇੱਕ ਦਿਨ 'ਚ 6,250 ਰੁਪਏ ਹੋ ਗਿਆ ਮਹਿੰਗਾ, ਹੁਣ ਕੀ ਹੈ ਕੀਮਤ?
ਹੋਟਲ ਫੈਡਰੇਸ਼ਨ ਆਫ ਰਾਜਸਥਾਨ ਦੇ ਪ੍ਰਧਾਨ ਹੁਸੈਨ ਖਾਨ ਨੇ ਇਸ ਮਾਮਲੇ ’ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਨੂੰ ਹੋਟਲ ਮਾਲਕਾਂ ਲਈ ਵੱਡੀ ਸਮੱਸਿਆ ਦੱਸਿਆ ਗਿਆ ਹੈ। ਜੋਧਪੁਰ ਦੇ 10 ਤੋਂ ਵੱਧ ਹੋਟਲ ਮਾਲਕਾਂ ਨੂੰ ਸਟੇਟ ਜੀ. ਐੱਸ. ਟੀ. ਅਤੇ ਕੇਂਦਰੀ ਜੀ. ਐੱਸ. ਟੀ. ਦਾ ਨੋਟਿਸ ਪ੍ਰਾਪਤ ਹੋਇਆ ਹੈ। ਕਈਆਂ ਨੂੰ 1 ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : 2 ਲੱਖ ਰੁਪਏ ਤੋਂ ਮਹਿੰਗਾ ਹੋ ਜਾਵੇਗਾ 10 ਗ੍ਰਾਮ ਸੋਨਾ, ਕੀਮਤਾਂ ਬਾਰੇ ਆਈ ਹੈਰਾਨ ਕਰਨ ਵਾਲੀ ਰਿਪੋਰਟ
ਕਿਵੇਂ ਹੋ ਰਹੀ ਹੈ ਠੱਗੀ?
ਹੋਟਲ ਮਾਲਕਾਂ ਦਾ ਦੋਸ਼ ਹੈ ਕਿ ਪਹਿਲਾਂ ਓਯੋ ਦੇ ਜ਼ਰੀਏ ਹੋਟਲਾਂ ਦੀ ਆਨਲਾਈਨ ਬੁਕਿੰਗ ਹੁੰਦੀ ਹੈ, ਫਿਰ ਕੁਝ ਸਮੇਂ ਬਾਅਦ ਰੱਦ ਕਰ ਦਿੱਤੀ ਜਾਂਦੀ ਹੈ। ਇਸ ਜੀ. ਐੱਸ. ਟੀ. ਲਈ ਇਕ ਚਾਰਜ ਹੈ ਜੋ ਹੋਟਲ ਮਾਲਕਾਂ ਨੂੰ ਅਦਾ ਕਰਨਾ ਪੈਂਦਾ ਹੈ। ਓਯੋ ਦਾ ਹਾਸਪਿਟੈਲਿਟੀ ਇੰਡਸਟਰੀ ਵਿਚ ਇਕ ਵੱਡਾ ਨਾਮ ਹੈ। ਰਿਤੇਸ਼ ਅਗਰਵਾਲ ਨੇ ਸਾਲ 2013 ਵਿਚ ਇਸ ਨੂੰ ਸ਼ੁਰੂ ਕੀਤਾ ਸੀ। ਉਦੋਂ ਤੋਂ ਕੰਪਨੀ ਦਾ ਕਾਰੋਬਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਅੱਜ ਓਯੋ ਦਾ ਦੁਨੀਆ ਭਰ ਦੇ 80 ਤੋਂ ਵੱਧ ਦੇਸ਼ਾਂ ਵਿਚ ਕਾਰੋਬਾਰ ਹੈ।
ਇਹ ਵੀ ਪੜ੍ਹੋ : ਸੋਨੇ ਨੇ ਰਚਿਆ ਨਵਾਂ ਇਤਿਹਾਸ, ਕੀਮਤ ਪਹੁੰਚੀ 91000 ਦੇ ਪਾਰ, ਜਾਣੋ ਵਾਧੇ ਦੇ 5 ਵੱਡੇ ਕਾਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਪਰਤੀ ਰੌਣਕ : ਸੈਂਸੈਕਸ 1600 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ 23,313.95 ਦੇ ਪੱਧਰ 'ਤੇ
NEXT STORY