ਇਸਲਾਮਾਬਾਦ- ਨਕਦੀ ਦੇ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਨਾਲ ਉਸ ਦਾ ਰੁੱਕਿਆ ਹੋਇਆ 6 ਅਰਬ ਡਾਲਰ ਦਾ ਸਹਾਇਤਾ ਪੈਕੇਜ ਬਹਾਲ ਹੋ ਜਾਵੇਗਾ ਅਤੇ ਹੋਰ ਕੌਮਾਂਤਰੀ ਸਰੋਤਾਂ ਤੋਂ ਵਿੱਤ ਪੋਸ਼ਣ ਦਾ ਰਸਤਾ ਵੀ ਖੁੱਲ੍ਹ ਜਾਵੇਗਾ। ਇਕ ਖ਼ਬਰ 'ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।
ਡਾਨ ਅਖ਼ਬਾਰ ਦੀ ਖ਼ਬਰ ਦੇ ਅਨੁਸਾਰ ਮੰਗਲਵਾਰ ਰਾਤ ਨੂੰ ਇਹ ਸਮਝੌਤਾ ਹੋਇਆ। ਇਸ ਤੋਂ ਪਹਿਲਾਂ ਆਈ.ਐੱਮ.ਐੱਫ. ਦੇ ਸਟਾਫ ਮਿਸ਼ਨ ਅਤੇ ਪਾਕਿਸਤਾਨ ਦੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਦੀ ਅਗਵਾਈ 'ਚ ਇਕ ਦਲ ਨੇ 2022-23 ਦੇ ਬਜਟ 'ਤੇ ਸਹਿਮਤੀ ਨੂੰ ਆਖਰੀ ਰੂਪ ਦਿੱਤਾ। ਅਖ਼ਬਾਰ ਦੇ ਅਨੁਸਾਰ ਅਧਿਕਾਰੀਆਂ ਨੇ ਟੈਕਸਾਂ ਤੋਂ 43,600 ਕਰੋੜ ਰੁਪਏ ਅਤੇ ਅਰਜਿਤ ਕਰਨ ਅਤੇ ਪੈਟਰੋਲੀਅਮ 'ਤੇ ਟੈਕਸ ਨੂੰ ਹੌਲੀ-ਹੌਲੀ 50 ਰੁਪਏ ਪ੍ਰਤੀ ਲੀਟਰ ਤੱਕ ਵਧਾਉਣ ਦਾ ਵਾਅਦਾ ਕੀਤਾ ਸੀ।
ਪਾਕਿਸਤਾਨ ਦੇ ਲਈ 6 ਅਰਬ ਡਾਲਰ ਦੇ ਵਿਆਪਕ ਫੰਡ ਸੁਵਿਧਾ ਪੈਕੇਜ 'ਤੇ ਜੁਲਾਈ 2019 'ਚ 39 ਮਹੀਨੇ ਦੇ ਲਈ ਸਹਿਮਤੀ ਹੋਈ ਸੀ। ਹੁਣ ਤੱਕ ਅੱਧਾ ਪੈਸਾ ਹੀ ਦਿੱਤਾ ਗਿਆ ਹੈ। ਪੈਕੇਜ ਦੇ ਬਹਾਲ ਹੁੰਦੇ ਹੀ ਪਾਕਿਸਤਾਨ ਨੂੰ ਤੁਰੰਤ ਇਕ ਅਰਬ ਡਾਲਰ ਦੀ ਰਾਸ਼ੀ ਮਿਲ ਸਕਦੀ ਹੈ ਜੋ ਉਸ ਨੂੰ ਉਸ ਦੇ ਘੱਟ ਹੁੰਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਸੰਭਾਲਣ ਲਈ ਜ਼ਰੂਰੀ ਹੈ।
ਵਿੱਤ ਮੰਤਰੀ ਇਸਮਾਈਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਆਈ.ਐੱਮ.ਐੱਫ. ਦੇ ਨਾਲ ਸਲਾਹ ਮਸ਼ਵਰਾ ਕਰਕੇ ਬਜਟ ਨੂੰ ਆਖਰੀ ਰੂਪ ਦੇ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਈ.ਐੱਮ.ਐੱਫ. ਦੇ ਨਾਲ ਬਜਟ ਨਾਲ ਸੰਬੰਧਤ ਸਭ ਮੁੱਦਿਆਂ ਨੂੰ ਸੁਲਝਾ ਲਿਆ ਗਿਆ ਹੈ।
ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 418.07 ਅੰਕ ਟੁੱਟਿਆ, ਨਿਫਟੀ 15,507 'ਤੇ
NEXT STORY