ਨਵੀਂ ਦਿੱਲੀ-ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ ਜਿਨ੍ਹਾਂ ਨੇ ਹੁਣ ਤੱਕ ਆਪਣੇ ਆਧਾਰ ਨੂੰ ਪੈਨ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਤੁਹਾਡੇ ਲਈ ਇਕ ਵੱਡੀ ਖੁਸ਼ਖਬਰੀ ਹੈ। ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰਨ ਦੀ ਆਖਿਰੀ ਤਾਰੀਖ ਵਧਾ ਦਿੱਤੀ ਗਈ ਹੈ। ਅਜੇ ਤੱਕ ਇਹ ਤਾਰੀਕ 31 ਮਾਰਚ 2021 ਸੀ ਪਰ ਹੁਣ ਸਰਕਾਰ ਨੂੰ ਕੋਰੋਨਾ ਮਹਾਮਾਰੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੀ ਮਿਆਦ ਨੂੰ ਵਧਾ ਕੇ 30 ਜੂਨ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਮਹਿਲਾ ਫੌਜ ਲਈ ਸਰਕਾਰ ਵੱਲੋਂ ਵੱਡੀ ਪਹਿਲ, ਦਿੱਤੀ ਇਹ ਛੋਟ
ਪੈਨ ਅਤੇ ਆਧਾਰ ਲਿੰਕ ਨਾ ਹੋਣ 'ਤੇ 1000 ਰੁਪਏ ਤੱਕ ਦਾ ਜੁਰਮਾਨ ਦੇਣਾ ਪੈ ਸਕਦਾ ਹੈ। ਜੁਰਮਾਨੇ ਦੀ ਵਿਵਸਥਾ ਇਨਕਮ ਟੈਕਸ ਕਾਨੂੰਨ, 1961 'ਚ ਜੋੜੇ ਗਏ ਨਵੇਂ ਸੈਕਸ਼ਨ 234H ਤਹਿਤ ਕੀਤਾ ਗਿਆ ਹੈ। ਸਰਕਾਰ ਨੇ ਅਜਿਹਾ 23 ਮਾਰਚ ਨੂੰ ਲੋਕਸਭਾ ਤੋਂ ਪਾਸ ਹੋਏ ਫਾਈਨੈਂਸ ਬਿੱਲ 2021 ਰਾਹੀਂ ਕੀਤਾ ਹੈ। ਇਨਕਮ ਟੈਕਸ ਕਾਨੂੰਨ 'ਚ ਜੋੜੀ ਗਈ ਨਵੀਂ ਵਿਵਸਥਾ ਤਹਿਤ ਸਰਕਾਰ ਪੈਨ ਅਤੇ ਆਧਾਰ ਦੀ ਲਿੰਕਿੰਗ ਨਾ ਕੀਤੇ ਜਾਣ 'ਤੇ ਲਾਉਣ ਵਾਲੇ ਜ਼ੁਰਮਾਨੇ ਦੀ ਰਾਸ਼ੀ ਤੈਅ ਕਰੇਗੀ । ਇਹ ਜੁਰਮਾਨਾ 1000 ਰੁਪਏ ਤੋਂ ਜ਼ਿਆਦਾ ਨਹੀਂ ਹੋਵੇਗਾ।
ਸੈਕਸ਼ਨ 193AA ਤਹਿਤ ਹਰ ਉਸ ਵਿਅਕਤੀ ਲਈ ਆਪਣੇ ਇਨਕਮ ਟੈਕਸ ਰਿਟਰਨ ਅਤੇ ਪੈਨ ਕਾਰਡ ਬਵਾਉਣ ਦੀ ਐਪਲੀਕੇਸ਼ਨ 'ਚ ਆਧਾਰ ਨੰਬਰ ਦਾ ਹੋਣਾ ਲਾਜ਼ਮੀ ਹੈ, ਜੋ ਆਧਾਰ ਪਾਉਣ ਲਈ ਪਾਤਰ ਹਨ। ਉਥੇ ਜਿਨਾਂ ਲੋਕਾਂ ਨੂੰ 1 ਜੁਲਾਈ 2017 ਤੱਕ ਪੈਨ ਅਲਾਟ ਹੋ ਚੁੱਕਿਆ ਸੀ ਅਤੇ ਜੋ ਆਧਾਰ ਨੰਬਰ ਪਾਉਣ ਲਈ ਪਾਤਰ ਹੈ, ਉਨ੍ਹਾਂ ਲਈ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੈ। ਜੇਕਰ ਵਿਅਕਤੀ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਦਾ ਪੈਨ ਕਾਰਡ ਇਨਆਪਰੇਟਿਵ ਹੋ ਜਾਵੇਗਾ।
ਇਹ ਵੀ ਪੜ੍ਹੋ-ਨਾਸਾ ਨੇ ਭਾਰਤ, ਚੀਨ ਤੇ UAE ਨਾਲ ਆਪਣੇ ਮੰਗਲ ਮਿਸ਼ਨ ਦਾ ਡਾਟਾ ਕੀਤਾ ਸਾਂਝਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਸੋਨਾ 44 ਹਜ਼ਾਰ ਤੋਂ ਥੱਲ੍ਹੇ, 10 ਗ੍ਰਾਮ ਦੀ ਕੀਮਤ ਹੁਣ ਇੰਨੀ ਹੋਈ, ਜਾਣੋ ਮੁੱਲ
NEXT STORY