ਨਵੀਂ ਦਿੱਲੀ—ਕਾਗਜ਼ ਆਯਾਤ (ਅਖਬਾਰੀ ਕਾਗਜ਼ ਨੂੰ ਛੱਡ ਕੇ) 'ਚ ਅਪ੍ਰੈਲ ਤੋਂ ਸਤੰਬਰ ਦੇ ਸਮੇਂ ਦੇ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਖੁਫੀਆ ਅਤੇ ਸੰਖਿਅਕੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਆਈ. ਐਂਡ ਐੱਸ) ਦੇ ਅੰਕੜੇ ਦੱਸਦੇ ਹਨ ਕਿ ਇਸ ਸਾਲ ਅਪ੍ਰੈਲ ਤੋਂ ਸਤੰਬਰ ਦੇ ਦੌਰਾਨ ਆਯਾਤ ਵਧ ਕੇ 70.6 ਕਰੋੜ ਡਾਲਰ ਹੋ ਗਿਆ ਹੈ, ਜਦੋਂਕਿ ਇਕ ਸਾਲ ਪਹਿਲਾਂ ਇਸ ਮਿਆਦ 'ਚ ਆਯਾਤ 60.2 ਕਰੋੜ ਡਾਲਰ ਸੀ। ਮਾਤਰਾ ਦੇ ਲਿਹਾਜ਼ ਨਾਲ ਇਹ 683.5 ਹਜ਼ਾਕ ਟਨ ਦੀ ਤੁਲਨਾ 'ਚ ਵਧ ਕੇ 887.8 ਹਜ਼ਾਰ ਟਨ ਹੋ ਚੁੱਕਾ ਹੈ।
ਇਸ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੇ ਦੌਰਾਨ ਮੁੱਲ ਦੇ ਲਿਹਾਜ਼ ਨਾਲ ਕੁੱਲ ਆਯਾਤ 19.69 ਫੀਸਦੀ ਵਧ ਕੇ 4,941 ਕਰੋੜ ਰੁਪਏ ਹੋ ਗਿਆ ਹੈ, ਜਦੋਂਕਿ ਪਿਛਲੇ ਸਾਲ ਦੀ ਇਸ ਮਿਆਦ 'ਚ ਇਹ 4,128 ਕਰੋੜ ਰੁਪਏ ਸੀ। ਅੰਕੜੇ ਦੱਸਦੇ ਹਨ ਕਿ ਮਾਤਰਾ ਦੇ ਲਿਹਾਜ਼ ਨਾਲ ਚੀਨ ਅਤੇ ਆਸਿਆਨ ਦੇਸ਼ਾਂ ਤੋਂ ਆਯਾਤ 'ਚ ਲੜੀਵਾਰ 40 ਫੀਸਦੀ ਅਤੇ 75 ਫੀਸਦੀ ਦਾ ਭਾਰੀ ਵਾਧਾ ਹੋਇਆ ਹੈ।
ਭਾਰਤੀ ਕਾਗਜ਼ ਨਿਰਮਾਤਾ ਸੰਘ (ਆਈ.ਪੀ.ਐੱਮ.ਪੀ.) ਨੇ ਵਪਾਰਕ ਅਤੇ ਉਦਯੋਗ ਮੰਤਰਾਲੇ ਨੂੰ ਚਿੱਠੀ ਲਿਖ ਕੇ ਇਸ ਸੰਬੰਧ 'ਚ ਕਦਮ ਚੁੱਕਣ ਲਈ ਕਿਹਾ ਕਿ ਜਿਸ 'ਚ ਮੂਲ ਸੀਮਾ ਫੀਸ 'ਚ ਵਾਧਾ ਅਤੇ ਭਾਰਤ ਦੇ ਮੁਕਤ ਵਪਾਰ ਸਮਝੌਤਿਆਂ (ਐੱਫ.ਟੀ.ਏ) ਦੀ ਸਮੀਖਿਆ ਵੀ ਸ਼ਾਮਲ ਹੈ। ਇਸ ਨਾਲ ਤਰਜ਼ੀਹੀ ਫੀਸ ਵਿਵਸਥਾ ਦੇ ਤਹਿਤ ਕਾਫੀ ਘੱਟ ਲਾਗਤ ਅਤੇ ਕਾਗਜ਼ ਅਤੇ ਗੱਤੇ ਦਾ ਆਯਾਤ ਵਧਿਆ ਹੈ ਅਤੇ ਘਰੇਲੂ ਉਦਯੋਗ ਨੂੰ ਨੁਕਸਾਨ ਪਹੁੰਚਿਆ ਹੈ।
ਆਈ.ਪੀ.ਐੱਮ.ਏ. ਮੁਤਾਬਕ ਪਿਛਲੇ ਕੁਝ ਸਾਲਾਂ ਦੇ ਦੌਰਾਨ ਭਾਰਤ-ਆਸਿਆਨ ਐੱਫ.ਟੀ.ਏ. ਅਤੇ ਭਾਰਤ-ਕੋਰੀਆ ਸੀ.ਈ.ਪੀ.ਏ. ਦੇ ਅੰਤਰਗਤ ਕਾਗਜ਼ ਅਤੇ ਗੱਤੇ 'ਤੇ ਮੂਲ ਸੀਮਾ ਫੀਸ 'ਚ ਲਗਾਤਾਰ ਕਮੀ ਆਈ ਹੈ ਅਤੇ ਵਰਤਮਾਨ 'ਚ ਇਹ ਜ਼ੀਰੋ ਫੀਸਦੀ ਬੈਠਦਾ ਹੈ। ਇਸ ਦੇ ਇਲਾਵਾ ਏਸ਼ੀਆ ਪ੍ਰਸ਼ਾਂਤ ਵਪਾਰ ਸਮਝੌਤੇ (ਏ.ਪੀ.ਟੀ.ਏ.) ਦੇ ਤਹਿਤ ਭਾਰਤ ਨੇ ਚੀਨ (ਅਤੇ ਹੋਰ ਦੇਸ਼ਾਂ) ਦੇ ਲਈ ਵੀ ਆਯਾਤ ਫੀਸ ਛੋਟ ਵਧਾ ਦਿੱਤੀ ਹੈ ਅਤੇ ਕਾਗਜ਼ ਦੇ ਜ਼ਿਆਦਾਤਰ ਵਰਗਾਂ 'ਤੇ ਮੂਲ ਸੀਮਾ ਫੀਸ ਨੂੰ ਮੌਜੂਦਾ 10 ਫੀਸਦੀ ਤੋਂ ਘਟਾ ਕੇ ਸੱਤ ਫੀਸਦੀ ਕਰ ਦਿੱਤਾ ਹੈ। ਆਈ.ਪੀ.ਐੱਮ.ਏ.ਦੇ ਪ੍ਰਧਾਨ ਏ.ਐੱਸ. ਮਹਿਤਾ ਨੇ ਕਿਹਾ ਕਿ ਭਾਰਤ ਨੇ ਚਾਲੂ ਵਿੱਤੀ ਸਾਲ ਦੇ ਪਹਿਲੇ ਛੇ ਮਹੀਨੇ ਦੌਰਾਨ 5,000 ਕਰੋੜ ਰੁਪਏ ਦਾ ਕਾਗਜ਼ ਅਤੇ ਗੱਤਾ ਆਯਾਤ ਕੀਤਾ ਹੈ, ਜਦੋਂਕਿ ਘਰੇਲੂ ਉਦਯੋਗ 'ਚ ਮੰਗ ਪੂਰੀ ਕਰਨ ਲਈ ਬਹੁਤ ਜ਼ਿਆਦਾ ਸਮਰੱਥਾ ਹੈ। ਜੇਕਰ ਜ਼ੀਰੋ ਦਰਾਂ 'ਤੇ ਆਯਾਤ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਘਰੇਲੂ ਨਿਵੇਸ਼ ਸਾਰਥਕ ਨਹੀਂ ਹੋਵੇਗਾ।
ਪੰਜਾਬ 'ਚ ਟੈਕਸ ਚੋਰੀ ਵਿਚ ਸ਼ਾਮਲ ਟ੍ਰੇਡਰਾਂ ਤੇ ਫਰਮਾਂ 'ਤੇ ਕਾਰਵਾਈ
NEXT STORY