ਜਲੰਧਰ (ਖੁਰਾਣਾ)-ਨਗਰ ਨਿਗਮ ਦੀ ਫਾਇਨਾਂਸ ਐਂਡ ਕਾਂਟ੍ਰੈਕਟ ਕਮੇਟੀ (ਐੱਫ. ਐਂਡ ਸੀ. ਸੀ.) ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮੀਟਿੰਗ ਸੋਮਵਾਰ 27 ਜੁਲਾਈ ਨੂੰ ਮਾਡਲ ਟਾਊਨ ਸਥਿਤ ਮੇਅਰ ਹਾਊਸ ਵਿਚ ਸਖਤ ਸੁਰੱਖਿਆ ਪ੍ਰਬੰਧਾਂ ਵਿਚਾਲੇ ਆਯੋਜਿਤ ਹੋਵੇਗੀ। ਮੀਟਿੰਗ ਦਾ ਸਭ ਤੋਂ ਵੱਡਾ ਏਜੰਡਾ ਲਗਭਗ 609 ਕਰੋੜ ਦਾ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਹੈ, ਜਿਸ ਦਾ ਨਗਰ ਨਿਗਮ ਕਰਮਚਾਰੀ ਯੂਨੀਅਨਾਂ ਲਗਾਤਾਰ ਵਿਰੋਧ ਕਰ ਰਹੀਆਂ ਹਨ। ਇਸੇ ਸੰਭਾਵੀ ਵਿਰੋਧ ਨੂੰ ਦੇਖਦੇ ਹੋਏ ਇਸ ਵਾਰ ਮੀਟਿੰਗ ਨਿਗਮ ਹੈੱਡਕੁਆਰਟਰ ਦੀ ਥਾਂ ਮੇਅਰ ਹਾਊਸ ਵਿਚ ਰੱਖੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨਾਕਾਮ! ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਬਰਾਮਦ
ਪ੍ਰਸਤਾਵ ਮੁਤਾਬਕ ਸ਼ਹਿਰ ਵਿਚ ਅਗਲੇ ਅੱਠ ਸਾਲਾਂ ਤੱਕ ਘਰ-ਘਰ ਵਿਚੋਂ ਕੂੜਾ ਇਕੱਠਾ ਕਰਨ, ਉਸ ਦਾ ਸੈਗਰੀਗੇਸ਼ਨ (ਅੱਡ-ਅੱਡ ਕਰਨਾ), ਲਿਫ਼ਟਿੰਗ, ਪ੍ਰੋਸੈਸਿੰਗ ਸਮੇਤ ਪੂਰਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਿਆ ਜਾਵੇਗਾ। ਯੂਨੀਅਨਾਂ ਦਾ ਦੋਸ਼ ਹੈ ਕਿ ਇਸ ਨਾਲ ਨਗਰ ਨਿਗਮ ਦੇ ਸਫ਼ਾਈ ਤੰਤਰ ਦਾ ਵੱਡਾ ਹਿੱਸਾ ਨਿੱਜੀ ਹੱਥਾਂ ਵਿਚ ਚਲਾ ਜਾਵੇਗਾ। ਇਸੇ ਮੁੱਦੇ ਨੂੰ ਲੈ ਕੇ ਕਰਮਚਾਰੀ ਸੰਗਠਨ ਪਹਿਲਾਂ ਹੀ ਅੰਦੋਲਨ ਅਤੇ ਵਿਰੋਧ ਦੀ ਚਿਤਾਵਨੀ ਦੇ ਚੁੱਕੇ ਹਨ।
ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਮੀਟਿੰਗ ਦੌਰਾਨ ਸੁਰੱਖਿਆ ਪ੍ਰਬੰਧ ਵਿਰੋਧ ਨੂੰ ਰੋਕਣ ਵਿਚ ਕਿੰਨੇ ਕਾਰਗਰ ਸਾਬਤ ਹੁੰਦੇ ਹਨ ਜਾਂ ਫਿਰ ਯੂਨੀਅਨਾਂ ਆਪਣਾ ਵਿਰੋਧ ਦਰਜ ਕਰਵਾਉਣ ਲਈ ਕੋਈ ਨਵਾਂ ਤਰੀਕਾ ਅਪਣਾਉਂਦੀਆਂ ਹਨ। ਮੀਟਿੰਗ ਦਾ ਦੂਜਾ ਸਭ ਤੋਂ ਚਰਚਿਤ ਏਜੰਡਾ 8.25 ਕਰੋੜ ਦਾ ਵਿਵਾਦਿਤ ਸਟ੍ਰੀਟ ਲਾਈਟ ਟੈਂਡਰ ਹੈ। ਇਸ ਟੈਂਡਰ ਨੂੰ ਲੈ ਕੇ ਠੇਕੇਦਾਰਾਂ ਵਿਚਾਲੇ ਕਥਿਤ ਪੂਲਿੰਗ (ਮਿਲੀਭੁਗਤ) ਦੇ ਦੋਸ਼ ਲਾਏ ਜਾ ਰਹੇ ਹਨ। ਦੋਸ਼ ਹੈ ਕਿ ਮੁਕਾਬਲਾ ਹੋਣ ਦੇ ਬਾਵਜੂਦ ਟੈਂਡਰ ਵਿਚ ਬੇਹੱਦ ਘੱਟ ਡਿਸਕਾਊਂਟ ਮਿਲਿਆ, ਜਦਕਿ ਪਹਿਲਾਂ ਇਸੇ ਤਰ੍ਹਾਂ ਦੇ ਕੰਮਾਂ ਵਿਚ ਕਿਤੇ ਜ਼ਿਆਦਾ ਛੋਟ ਪ੍ਰਾਪਤ ਹੁੰਦੀ ਰਹੀ ਹੈ। ਇਸ ਮਾਮਲੇ ਦੀ ਸ਼ਿਕਾਇਤ ਪਹਿਲਾਂ ਹੀ ਸਬੰਧਤ ਉੱਚ ਅਧਿਕਾਰੀਆਂ ਅਤੇ ਵਿਜੀਲੈਂਸ ਵਿਭਾਗ ਤੱਕ ਪਹੁੰਚ ਚੁੱਕੀ ਹੈ।
ਇਹ ਵੀ ਪੜ੍ਹੋ: ਡੂੰਘਾ ਹੋਇਆ ਪੰਜਾਬ 'ਚ ਬਿਜਲੀ ਸੰਕਟ! ਦਰਜ਼ਨਾਂ ਪਿੰਡਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਐੱਫ. ਐਂਡ ਸੀ. ਸੀ. ਇਸ ਵਿਵਾਦਿਤ ਟੈਂਡਰ ਨੂੰ ਮਨਜ਼ੂਰੀ ਦਿੰਦੀ ਹੈ ਜਾਂ ਫਿਰ ਵਧਦੇ ਵਿਵਾਦ ਨੂੰ ਵੇਖਦੇ ਹੋਏ ਫਿਲਹਾਲ ਇਸ ਨੂੰ ਪੈਂਡਿੰਗ ਰੱਖਣ ਦਾ ਫ਼ੈਸਲਾ ਕਰਦੀ ਹੈ। ਇਨ੍ਹਾਂ ਦੋਵਾਂ ਵੱਡੇ ਪ੍ਰਸਤਾਵਾਂ ਕਾਰਨ ਸੋਮਵਾਰ ਦੀ ਮੀਟਿੰਗ ਨਗਰ ਨਿਗਮ ਦੀ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ ਜ਼ਿਆਦਾ ਚਰਚਿਤ ਮੀਟਿੰਗਾਂ ਵਿਚ ਸ਼ਾਮਲ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab: ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ ਜਵਾਨ ਪੁੱਤ! ਇਸ ਹਾਲ 'ਚ ਵੇਖ ਕੇ ਮਾਪਿਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ 13 ਜ਼ਿਲ੍ਹਿਆਂ ਦੇ ਯੂਥ ਵਿੰਗ ਪ੍ਰਧਾਨਾਂ ਦਾ ਐਲਾਨ
NEXT STORY