ਨਵੀਂ ਦਿੱਲੀ (ਭਾਸ਼ਾ) – ਬਾਬਾ ਰਾਮਦੇਵ ਦੀ ਅਗਵਾਈ ਵਾਲੀ ਕੰਪਨੀ ਪਤੰਜਲੀ ਆਯੁਰਵੇਦ ਲਿਮਟਿਡ ਆਪਣਾ ਖਾਣ ਵਾਲੀਆਂ ਵਸਤਾਂ ਦਾ ਪ੍ਰਚੂਨ ਕਾਰੋਬਾਰ ਸਮੂਹ ਦੀ ਕੰਪਨੀ ਰੁਚੀ ਸੋਇਆ ਇੰਡਸਟ੍ਰੀਜ਼ ਨੂੰ 690 ਕਰੋੜ ਰੁਪਏ ’ਚ ਵੇਚੇਗੀ। ਕੰਪਨੀ ਨੇ ਇਹ ਕਦਮ ਗੈਰ-ਖੁਰਾਕੀ, ਰਵਾਇਤੀ ਦਵਾਈ ਅਤੇ ਵੈਲਨੈੱਸ ਖੇਤਰ ਦੇ ਕਾਰੋਬਾਰ ’ਤੇ ਧਿਆਨ ਦੇਣ ਦੀ ਰਣਨੀਤੀ ਤਹਿਤ ਉਠਾਇਆ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦਾ ਤਕੜਾ ਝਟਕਾ, ਘਰੇਲੂ ਤੇ ਵਪਾਰਕ ਗੈਸ ਸਿਲੰਡਰ ਦੋਵੇਂ ਹੋਏ ਮਹਿੰਗੇ
ਪਤੰਜਲੀ ਸਮੂਹ ਨੇ ਰੁਚੀ ਸੋਇਆ ਦੀ ਐਕਵਾਇਰਮੈਂਟ ਦਿਵਾਲਾ ਪ੍ਰਕਿਰਿਆ ਰਾਹੀਂ ਕੀਤੀ ਸੀ। ਰੁਚੀ ਸੋਇਆ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਪਤੰਜਲੀ ਆਯੁਰਵੇਦ ਲਿਮਟਿਡ ਨੇ ਫੂਡ ਕਾਰੋਬਾਰ ਦੀ ਵਿਕਰੀ ’ਚ ਗਿਰਾਵਟ ਆਉਣ ਦੇ ਆਧਾਰ ’ਤੇ ਉਸ ਨੇ ਇਸ ਕਾਰੋਬਾਰ ਦੀ ਪ੍ਰਾਪਤੀ ਲਈ ਕੰਪਨੀ ਨਾਲ ‘ਕਾਰੋਬਾਰ ਟ੍ਰਾਂਸਫਰ ਸਮਝੌਤਾ’ ਕੀਤਾ ਹੈ। ਖੁਰਾਕ ਉਤਪਾਦ ਕਾਰੋਬਾਰ ’ਚ ਨਿਰਮਾਣ, ਪੈਕੇਜਿੰਗ, ਲੇਬਲਿੰਗ ਅਤੇ ਕੁੱਝ ਖਾਣ ਵਾਲੇ ਉਤਪਾਦਾਂ ਦੇ ਪ੍ਰਚੂਨ ਵਪਾਰ ਸਮੇਤ ਹਰਿਦੁਆਰ, ਪਦਾਰਥ ਅਤੇ ਮਹਾਰਾਸ਼ਟਰ ਦੇ ਨੇਵਾਸਾ ਸਥਿਤ ਨਿਰਮਾਣ ਪਲਾਂਟ ਵੀ ਸ਼ਾਮਲ ਹਨ।
ਪਿਛਲੇ ਮਹੀਨੇ, ਰੁਚੀ ਸੋਇਆ ਨੇ ਰਿਪੋਰਟ ਦਿੱਤੀ ਸੀ ਕਿ ਬੋਰਡ ਆਫ਼ ਡਾਇਰੈਕਟਰਜ਼ ਨੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਭੋਜਨ ਕਾਰੋਬਾਰ ਨੂੰ ਰਲੇਵੇਂ ਕਰਨ ਦੇ ਸਭ ਤੋਂ ਵਧੀਆ ਤਰੀਕੇ ਦਾ ਮੁਲਾਂਕਣ ਕਰਨ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ ਹੈ। ਪਤੰਜਲੀ ਸਮੂਹ ਨੇ 2019 ਵਿੱਚ ਰੁਚੀ ਸੋਇਆ ਨੂੰ 4,350 ਕਰੋੜ ਰੁਪਏ ਵਿੱਚ ਦੀਵਾਲੀਆਪਨ ਕਾਰਵਾਈਆਂ ਰਾਹੀਂ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ : Twitter ਨੂੰ 44 ਅਰਬ ਡਾਲਰ ਤੋਂ ਘੱਟ ਕੀਮਤ 'ਚ ਖ਼ਰੀਦਣਾ ਚਾਹੁੰਦੇ ਹਨ Elon Musk, ਸਪੈਮ ਬੋਟ 'ਤੇ ਵੀ ਕੀਤਾ ਅਪਡੇਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ ’ਚ ਭਾਰੀ ਉਤਰਾਅ-ਚੜ੍ਹਾਅ ਤੋਂ ਡਰੀਆਂ ਕੰਪਨੀਆਂ ਘਟਾ ਰਹੀਆਂ ਹਨ ਆਪਣੇ IPO ਮੁਲਾਂਕਣ
NEXT STORY