ਨਵੀਂ ਦਿੱਲੀ– ਡਿਜੀਟਲ ਵਿੱਤੀ ਸੇਵਾ ਕੰਪਨੀ ਪੇਅ. ਟੀ. ਐੱਮ. ਨੇ ਅਗਲੇ ਸਾਲ ਮਾਰਚ ਤੱਕ ਦੁਕਾਨਦਾਰਾਂ ਨੂੰ 1,000 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਟੀਚਾ ਰੱਖਿਆ ਹੈ। ਕੰਪਨੀ ਨੇ ਕਿਹਾ ਕਿ ਉਹ ਆਪਣੇ ਬਿਜਨੈੱਸ ਐਪ ਦੇ ਯੂਜ਼ਰਸ ਨੂੰ ‘ਦੁਕਾਨਦਾਰ ਕਰਜ਼ਾ ਪ੍ਰੋਗਰਾਮ’ ਤਹਿਤ ਬਿਨਾਂ ਗਾਰੰਟੀ ਵਾਲਾ ਕਰਜ਼ਾ ਮੁਹੱਈਆ ਕਰਵਾਉਣਾ ਜਾਰੀ ਰੱਖੇਗੀ।
ਪੇਅ. ਟੀ. ਐੱਮ. ਨੇ ਬਿਆਨ ’ਚ ਕਿਹਾ ਕਿ ਅਸੀਂ ਆਪਣੇ 1.7 ਕਰੋੜ ਦੁਕਾਨਦਾਰਾਂ ਦੇ ਅੰਕੜਿਆਂ ਦੇ ਆਧਾਰ ’ਤੇ ਕਾਰੋਬਾਰ ਖੇਤਰ ਨੂੰ 1,000 ਕਰੋੜ ਰੁਪਏ ਦਾ ਲੋਨ ਦੇਵੇਗੀ। ਇਸ ਕਰਜ਼ੇ ਰਾਹੀਂ ਦੁਕਾਨ ਮਾਲਕ ਆਪਣੇ ਕਾਰੋਬਾਰ ਦਾ ਡਿਜ਼ੀਟਲੀਕਰਨ ਕਰ ਸਕਣਗੇ ਅਤੇ ਆਪ੍ਰੇਟਿੰਗ ’ਚ ਵੰਨ-ਸੁਵੰਨਤਾ ਲਿਆ ਸਕਣਗੇ। ਇਸ ਨਾਲ ਉਨ੍ਹਾਂ ਦੀ ਕੁਸ਼ਲਤਾ ’ਚ ਸੁਧਾਰ ਹੋਵੇਗਾ ਅਤੇ ਉਨ੍ਹਾਂ ਨੂੰ ਡਿਜੀਟਲ ਇੰਡੀਆ ਮਿਸ਼ਨ ’ਚ ਸ਼ਾਮਲ ਹੋਣ ’ਚ ਮਦਦ ਮਿਲੇਗੀ।
ਕੰਪਨੀ ਨੇ ਕਿਹਾ ਕਿ ਉਸ ਦਾ ਟੀਚਾ 1,000 ਕਰੋੜ ਰੁਪਏ ਦਾ ਕਰਜ਼ਾ ਮਾਰਚ ਤੱਕ ਦੇਣ ਦਾ ਹੈ। ਪੇਅ. ਟੀ. ਐੱਮ. ਦੁਕਾਨਦਾਰਾਂ ਦੇ ਰੋਜ਼ਾਨਾ ਦੇ ਲੈਣ-ਦੇਣ ਦੇ ਆਧਾਰ ’ਚ ਉਨ੍ਹਾਂ ਦੀ ਕਰਜ਼ਾ ਪਾਤਰਤਾ ਤੈਅ ਕਰਦੀ ਹੈ ਅਤੇ ਉਸ ਤੋਂ ਬਾਅਦ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਅਤੇ ਬੈਂਕਾਂ ਨਾਲ ਹਿੱਸੇਦਾਰੀ ’ਚ ਬਿਨਾਂ ਗਾਰੰਟੀ ਵਾਲਾ ਕਰਜ਼ਾ ਮੁਹੱਈਆ ਕਰਵਾਉਂਦੀ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਉਹ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮ. ਐੱਸ. ਐੱਮ. ਈ.) ਦੇ ਵਾਧੇ ਲਈ ਹੇਠਲੀਆਂ ਵਿਆਜ਼ ਦਰਾਂ ’ਚ 5 ਲੱਖ ਰੁਪਏ ਤੱਕ ਦੇ ਗਾਰੰਟੀ ਮੁਕਤ ਕਰਜ਼ੇ ਦਾ ਵਿਸਤਾਰ ਕਰ ਰਹੀ ਹੈ।
ਫਲਿੱਪਕਾਰਟ ਨੇ ਲਖਨਊ 'ਚ ਖੋਲ੍ਹਿਆ ਸੂਬੇ ਦਾ ਪਹਿਲਾ ਕਰਿਆਨਾ ਗੋਦਾਮ
NEXT STORY