ਨਵੀਂ ਦਿੱਲੀ (ਇੰਟ) - ਰਾਸ਼ਨ ਕਾਰਡ ਨਾ ਹੋਣ ਦੀ ਵਜ੍ਹਾ ਨਾਲ ਕਾਫੀ ਜ਼ਰੂਰਤਮੰਦ ਲੋਕ ਅਜੇ ਵੀ ਸਬਸਿਡੀ ਵਾਲੇ ਅਨਾਜ ਤੋਂ ਵਾਂਝੇ ਰਹਿ ਜਾਂਦੇ ਹਨ ਪਰ ਆਉਣ ਵਾਲੇ ਸਮੇਂ ਵਿਚ ਬੇਘਰ, ਬੇਸਹਾਰਾ ਅਤੇ ਨਿਰਾਸ਼ ਲੋਕਾਂ ਨੂੰ ਵੀ ਸਬਸਿਡੀ ਵਾਲਾ ਅਨਾਜ ਹਾਸਲ ਹੋ ਸਕੇਗਾ। ਦਰਅਸਲ, ਅਜਿਹੇ ਲੋਕਾਂ ਨੂੰ ਮੁਫਤ ਅਨਾਜ ਉਪਲੱਬਧ ਕਰਵਾਉਣ ਲਈ ਸਰਕਾਰ ਯੋਜਨਾ ਬਣਾ ਰਹੀ ਹੈ ਅਤੇ ਇਸ ਤਹਿਤ ਉਹ ਜਲਦ ਹੀ ਇਕ ਪੋਰਟਲ ਲਾਂਚ ਕਰੇਗੀ।
ਐੱਨ. ਜੀ. ਓ. (ਗੈਰ-ਸਰਕਾਰੀ ਸੰਸਥਾਵਾਂ) ਅਤੇ ਹੋਰ ਸਿਵਲ ਸੋਸਾਇਟੀ ਸੰਗਠਨ ਇਸ ਦੇ ਵੈੱਬਸਾਈਟ/ਪੋਰਟਲ ਜ਼ਰੀਏ ਉਨ੍ਹਾਂ ਜ਼ਰੂਰਤਮੰਦ ਲੋਕਾਂ ਦਾ ਰਜਿਸਟਰੇਸ਼ਨ ਕਰਵਾ ਸਕਣਗੇ। ਕੇਂਦਰ ਇਸ ਦੇ ਨਾਲ ਹੀ ਉਨ੍ਹਾਂ ਨਾਵਾਂ (ਲਾਭਪਾਤਰੀਆਂ) ਨੂੰ ਵੱਖ-ਵੱਖ ਰਾਜਾਂ ਕੋਲ ਭੇਜੇਗੀ, ਤਾਂਕਿ ਉਨ੍ਹਾਂ ਲੋਕਾਂ ਨੂੰ ਪੀ. ਡੀ. ਐੱਸ. ਲਾਭਪਾਤਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Alert! 31 ਦਸੰਬਰ ਤੋਂ ਪਹਿਲਾਂ ਕਰ ਲਓ ਇਹ ਕੰਮ, ਨਹੀਂ ਤਾਂ ਨਵੇਂ ਸਾਲ 'ਚ ਵਧੇਗੀ ਮੁਸ਼ਕਲ
ਕੇਂਦਰੀ ਖੁਰਾਕ ਸਕੱਤਰ ਸੁਧਾਂਸ਼ੁ ਪਾਂਡੇ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਸਬਸਿਡੀ ਉੱਤੇ ਮਿਲਣ ਵਾਲੇ ਇਸ ਅਨਾਜ ਦੀ ਜ਼ਰੂਰਤ ਹੈ, ਉਹ ਇਸ ਨੂੰ ਨਹੀਂ ਹਾਸਲ ਕਰ ਪਾ ਰਹੇ ਹਨ। ਅਜਿਹਾ ਇਸ ਲਈ, ਕਿਉਂਕਿ ਉਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹੈ ਅਤੇ ਉਹ ਇਸ ਲਈ ਨਹੀਂ ਬਣ ਪਾ ਰਹੇ, ਕਿਉਂਕਿ ਉਨ੍ਹਾਂ ਕੋਲ ਕੋਈ ਨਿਵਾਸ ਪ੍ਰਮਾਣ ਨਹੀਂ ਹੈ। ਰਾਸ਼ਨ ਕਾਰਡ ਬਣਵਾਉਣਾ ਵੱਡੀ ਮੁਸ਼ਕਲ ਪ੍ਰਕਿਰਿਆ ਹੈ ਅਤੇ ਅਜਿਹੇ ਸਭ ਤੋਂ ਕਮਜ਼ੋਰ ਵਰਗਾਂ ਲਈ ਇਸ ਨੂੰ ਪ੍ਰਾਪਤ ਕਰਨਾ ਲੱਗਭੱਗ ਅਸੰਭਵ ਹੈ, ਉਹ ਵੀ ਉਦੋਂ ਜਦੋਂ ਉਹ ਇਸ ਅਧਿਕਾਰ ਨੂੰ ਹਾਸਲ ਕਰਨ ਵਾਲੇ ਪਹਿਲੇ ਵਿਅਕਤੀ ਹੋਣੇ ਚਾਹੀਦੇ ਹਨ।
ਸੁਸ਼ਾਸਨ ਹਫਤੇ ਦੇ ਇਕ ਹਿੱਸੇ ਦੇ ਰੂਪ ਵਿਚ ਹੋਈ ਇਕ ਚਰਚਾ ਵਿਚ ਹਿੱਸਾ ਲੈਂਦੇ ਹੋਏ ਪਾਂਡੇ ਨੇ ਦੱਸਿਆ ਕਿ ਉਨ੍ਹਾਂ ਦੇ ਮੰਤਰਾਲਾ ਨੇ ਐੱਨ. ਆਈ. ਸੀ. ਨੂੰ ਅਜਿਹੇ ਕਮਜ਼ੋਰ ਅਤੇ ਸਭ ਤੋਂ ਯੋਗ ਲੋਕਾਂ ਦਾ ਡੇਟਾ ਜੁਟਾਉਣ ਲਈ ਇਕ ‘ਰਾਸ਼ਟਰੀ ਪੋਰਟਲ’ ਨਾਲ ਆਉਣ ਨੂੰ ਕਿਹਾ ਹੈ। ਉਹ ਅੱਗੇ ਬੋਲੇ,“ਐੱਨ. ਜੀ. ਓ. ਉਨ੍ਹਾਂ ਨੂੰ ਪੋਰਟਲ ਉੱਤੇ ਰਜਿਸਟਰਡ ਕਰਨ ਵਿਚ ਮਦਦ ਕਰ ਸਕਦੇ ਹਨ। ਫਿਰ ਅਸੀਂ ਸਬੰਧਤ ਰਾਜਾਂ ਤੋਂ ਉਨ੍ਹਾਂ ਨੂੰ ਲਾਭਪਾਤਰੀਆਂ ਦੀ ਸੂਚੀ ਵਿਚ ਸ਼ਾਮਲ ਕਰਨ
ਇਸ ਉੱਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਗਰੀਬ ਤੋਂ ਗਰੀਬ ਵਿਅਕਤੀ ਤੱਕ ਇਸ ਤਰ੍ਹਾਂ ਦੇ ਲਾਭ ਪਹੁੰਚਾਉਣ ਦੀ ਦਿਸ਼ਾ ਵਿਚ ਇਹ ਇਕ ਵੱਡਾ ਕਦਮ ਹੋਵੇਗਾ। ਇਕ ਵਾਰ ਇਨ੍ਹਾਂ ਲੋਕਾਂ ਦੇ ਲਾਭਪਾਤਰੀਆਂ ਦੀ ਸੂਚੀ ਵਿਚ ਸ਼ਾਮਲ ਹੋ ਜਾਣ ਤੋਂ ਬਾਅਦ ਉਹ ਆਪਣੀ ਪਸੰਦ ਦੇ ਸਥਾਨ ਤੋਂ ਰਿਆਇਤੀ ਅਨਾਜ ਪ੍ਰਾਪਤ ਕਰ ਸਕਦੇ ਹਨ, ਜਿਵੇਂ ਕਿ ‘ਵਨ ਨੇਸ਼ਨ ਵਨ ਰਾਸ਼ਨ ਕਾਰਡ’ ਯੋਜਨਾ ਤਹਿਤ ਰਾਸ਼ਨ ਕਾਰਡ ਦੇ ਮਾਮਲੇ ਵਿਚ ਹੁੰਦਾ ਹੈ।
ਇਹ ਵੀ ਪੜ੍ਹੋ: ਝਟਕਾ! 1 ਜਨਵਰੀ ਤੋਂ ਆਨਲਾਈਨ ਖਾਣਾ ਮੰਗਵਾਉਣਾ ਪਵੇਗਾ ਮਹਿੰਗਾ, ਸਰਕਾਰ ਨੇ ਲਗਾਇਆ GST
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 300 ਅੰਕ ਡਿੱਗਿਆ ਤੇ ਨਿਫਟੀ ਵੀ 16,917 ਦੇ ਪੱਧਰ 'ਤੇ ਟੁੱਟ ਕੇ ਖੁੱਲ੍ਹਿਆ
NEXT STORY