ਨਵੀਂ ਦਿੱਲੀ (ਇੰਟ.) – ਦੇਸ਼ ’ਚ ਮਹਿੰਗਾਈ ਆਪਣੇ ਸਿਖਰ ’ਤੇ ਹੈ। ਇਸ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਮਹਿੰਗਾਈ ਆਪਣੇ ਟਾਲਰੈਂਸ ਦੇ ਪੱਧਰ ਤੋਂ ਥੋੜੀ ਉੱਪਰ ਹੈ। ਅਜਿਹੇ ’ਚ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਹਾਲੇ ਫਿਲਹਾਲ ਮਹਿੰਗਾਈ ਨਾਲ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਹੈ, ਇਸ ਲਈ ਸਰਕਾਰ ਅਤੇ ਦੇਸ਼ ਦੋਵੇਂ ਹੀ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਨ।
ਦੱਸ ਦਈਏ ਕਿ ਦੇਸ਼ ’ਚ ਮਹਿੰਗਾਈ ਨਾਲ ਆਮ ਆਦਮੀ ਦੀ ਜੇਬ ’ਤੇ ਕਾਫੀ ਬੋਝ ਵਧ ਰਿਹਾ ਹੈ, ਜਿਸ ਤੋਂ ਬਾਅਦ ਸਰਕਾਰ ਨੇ ਪਲਾਨ ਬਣਾਇਆ ਹੈ ਕਿ ਉਹ ਮਹਿੰਗਾਈ ਨੂੰ ਕਿਵੇਂ ਕਾਬ ’ਚ ਲਿਆ ਸਕਦੀ ਹੈ। ਅਜਿਹੇ ’ਚ ਉਮੀਦ ਕੀਤੀ ਜਾ ਸਕਦੀ ਹੈ ਕਿ ਛੇਤੀ ਹੀ ਆਮ ਆਦਮੀ ਨੂੰ ਵਧਦੀ ਮਹਿੰਗਾਈ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਔਰਤ ਨੂੰ ਬਿੱਛੂ ਨੇ ਮਾਰਿਆ ਡੰਗ, ਨਾਗਪੁਰ ਤੋਂ ਮੁੰਬਈ ਜਾ ਰਹੀ ਸੀ ਉਡਾਣ
ਲਗਾਮ ਲਗਾਉਣ ਦੀ ਹੋ ਰਹੀ ਹੈ ਕੋਸ਼ਿਸ਼
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ’ਚ ਮਹਿੰਗਾਈ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸਰਕਾਰ ਮਹਿੰਗਾਈ ’ਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਸਰਕਾਰ ਲਗਾਤਾਰ ਯਤਨ ਅਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਬਹੁਤ ਹੀ ਕਲਕਿਊਲੇਟੇਡ ਕੈਲੀਬ੍ਰੇਟੇਡ ਤਰੀਕੇ ਨਾਲ ਕੰਮ ਕੀਤਾ ਹੈ। ਦੱਸ ਦਈੇਏ ਕਿ ਭਾਰਤ ਦੀ ਮਾਰਚ ਲਈ ਸਾਲਾਨਾ ਪ੍ਰਚੂਨ ਮਹਿੰਗਾਈ ਲਗਭਗ 15 ਮਹੀਨਿਆਂ ’ਚ ਸਭ ਤੋਂ ਘੱਟ ਰਫਤਾਰ ਨਾਲ ਵਧੀ ਹੈ ਅਤੇ ਟਾਲਰੈਂਸ ਪੱਧਰ ਤੋਂ ਥੋੜੀ ਹੀ ਉੱਪਰ ਹੈ।
ਇਹ ਵੀ ਪੜ੍ਹੋ : ਦੁਨੀਆ ਭਰ ਦੇ ਪ੍ਰਮੁੱਖ ਦੇਸ਼ ਭਾਰੀ ਕਰਜ਼ੇ ਹੇਠ, ਵਿਆਜ ਦੀ ਵਧਦੀ ਦਰ ਬਣੀ ਚਿੰਤਾ ਦਾ ਵਿਸ਼ਾ
ਮਹਿੰਗਾਈ ਵਧਣ ਦਾ ਕਾਰਣ
ਦੇਸ਼ ’ਚ ਵਧਦੀ ਮਹਿੰਗਾਈ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੌਸਮੀ ਸਮੱਸਿਆਵਾਂ ਨੂੰ ਦੋਸ਼ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੌਸਮੀ ਸਮੱਸਿਆਵਾਂ ਕਾਰਣ ਸਪਲਾਈ ਘੱਟ ਹੋਈ, ਜਿਸ ਨਾਲ ਮਹਿੰਗਾਈ ਵਧੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਜ਼ਰੂਰੀ ਸਾਮਾਨ ਦੀਆਂ ਕੀਮਤਾਂ ’ਚ ਨਰਮੀ ਲਿਆਉਣ ਦੇ ਯਤਨਾਂ ਨਾਲ ਉਸ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
ਸੀਤਾਰਮਨ ਨੇ ਈਂਧਨ ਅਤੇ ਕੁਦਰਤੀ ਗੈਸ ਦੇ ਰੇਟ ’ਚ ਕਮੀ ਲਿਆਉਣ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਇਨ੍ਹਾਂ ਦਾ ਇੰਪੋਰਟ ਕੀਤਾ ਜਾਂਦਾ ਹੈ ਅਤੇ ਕੋਵਿਡ, ਰੂਸ-ਯੂਕ੍ਰੇਨ ਜੰਗ ਕਾਰਣ ਗਲੋਬਲ ਬਾਜ਼ਾਰ ’ਚ ਈਂਧਨ ਦੇ ਰੇਟ ਉੱਚੇ ਹਨ।
ਇਹ ਵੀ ਪੜ੍ਹੋ : ਅਪ੍ਰੈਲ 'ਚ ਰਿਕਾਰਡ GST ਕੁਲੈਕਸ਼ਨ ਪਰ ਦਰਾਮਦ 'ਤੇ ਮਿਲਣ ਵਾਲਾ ਟੈਕਸ 5 ਫੀਸਦੀ ਘਟਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਾਣਾ ਗਰੁੱਪ ਨੇ ਸੌਰਵ ਗਾਂਗੁਲੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ
NEXT STORY