ਨਵੀਂ ਦਿੱਲੀ—ਲਗਾਤਾਰ ਚਾਰ ਦਿਨਾਂ ਤੱਕ ਕੀਮਤ ਸਥਿਰ ਰਹਿਣ ਦੇ ਬਾਅਦ ਐਤਵਾਰ ਨੂੰ ਪੈਟਰੋਲ 26 ਪੈਸੇ ਤੱਕ ਮਹਿੰਗਾ ਹੋਇਆ ਹੈ ਹਾਲਾਂਕਿ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਡੀਜ਼ਲ ਦੀ ਕੀਮਤ ਪਿਛਲੇ ਦੋ ਦਿਨਾਂ 'ਚ ਸਥਿਰ ਹੈ। ਬਜਟ 'ਚ ਐਕਸਚਾਈਜ਼ ਡਿਊਟੀ ਅਤੇ ਸੈੱਸ ਵਧਾਉਣ ਦੇ ਬਾਅਦ ਪਹਿਲੀ ਵਾਰ 7 ਜੁਲਾਈ ਨੂੰ ਪੈਟਰੋਲ 2.45 ਰੁਪਏ ਤੱਕ ਮਹਿੰਗਾ ਹੋਇਆ ਸੀ। ਡੀਜ਼ਲ ਦੀ ਕੀਮਤ 'ਚ ਵੀ 2.36 ਰੁਪਏ ਪ੍ਰਤੀ ਲੀਟਰ ਤੱਕ ਦਾ ਉਛਾਲ ਆਇਆ ਸੀ। ਬਜਟ ਦੇ ਬਾਅਦ ਤੋਂ ਲਗਾਤਾਰ ਪੈਟਰੋਲ ਜਾਂ ਤਾਂ ਸਸਤਾ ਹੋਇਆ ਹੈ ਤਾਂ ਕੀਮਤ ਸਥਿਰ ਰਹੀ। ਪਹਿਲੀ ਵਾਰ ਅੱਜ ਕੀਮਤ 'ਚ ਹੁਣ ਤੱਰ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ਜਾਂ ਫਿਰ ਸਥਿਰ ਰਹੀ ਹੈ।
ਐਤਵਾਰ ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 73.08 ਰੁਪਏ ਅਤੇ ਡੀਜ਼ਲ ਦੀ ਕੀਮਤ 66.24 ਰੁਪਏ ਹੈ। ਮੁੰਬਈ 'ਚ ਪੈਟਰੋਲ 78.69 ਰੁਪਏ ਅਤੇ ਡੀਜ਼ਲ 69.43 ਰੁਪਏ, ਕੋਲਕਾਤਾ 'ਚ ਪੈਟਰੋਲ 75.38 ਰੁਪਏ ਅਤੇ ਡੀਜ਼ਲ 68.31 ਰੁਪਏ, ਚੇਨਈ 'ਚ ਪੈਟਰੋਲ 75.89 ਰੁਪਏ ਅਤੇ ਡੀਜ਼ਲ 69.96 ਰੁਪਏ, ਨੋਇਡਾ 'ਚ ਪੈਟਰੋਲ 72.37 ਰੁਪਏ ਅਤੇ ਡੀਜ਼ਲ 65.34 ਰੁਪਏ ਪ੍ਰਤੀ ਅਤੇ ਗੁਰੂਗ੍ਰਾਮ 'ਚ ਪੈਟਰੋਲ 72.89 ਰੁਪਏ ਅਤੇ ਡੀਜ਼ਲ 65.43 ਰੁਪਏ ਪ੍ਰਤੀ ਲੀਟਰ ਹੈ।
FPIs ਨੇ ਬਾਂਡ 'ਚ ਕੀਤਾ ਭਾਰੀ ਨਿਵੇਸ਼, ਜਾਣੋ ਬਜਟ ਮਗਰੋਂ ਕੀ ਹਨ ਹਾਲਾਤ
NEXT STORY