ਨਵੀਂ ਦਿੱਲੀ (ਵਾਰਤਾ) : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਮੰਗਲਵਾਰ ਨੂੰ 73 ਰੁਪਏ ਪ੍ਰਤੀ ਲਿਟਰ 'ਤੇ ਅਤੇ ਮੁੰਬਈ ਵਿਚ 80 ਰੁਪਏ ਪ੍ਰਤੀ ਲਿਟਰ ਦੇ ਪਾਰ ਪਹੁੰਚ ਗਈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਅੱਜ ਲਗਾਤਾਰ ਤੀਜੇ ਦਿਨ ਵੱਡਾ ਵਾਧਾ ਦਰਜ ਕੀਤਾ ਗਿਆ। ਇਨ੍ਹਾਂ ਤਿੰਨ ਦਿਨਾਂ ਵਿਚ ਦੋਵੇਂ ਜੈਵਿਕ ਇੰਧਨ ਕਰੀਬ ਢਾਈ ਫ਼ੀਸਦੀ ਮਹਿੰਗੇ ਹੋ ਚੁੱਕੇ ਹਨ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਅੱਜ ਪੈਟਰੋਲ ਦਾ ਮੁੱਲ 54 ਪੈਸੇ ਵੱਧ ਕੇ 73 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ। 3 ਦਿਨ ਵਿਚ ਇਹ 1.74 ਰੁਪਏ ਯਾਨੀ 2.44 ਫ਼ੀਸਦੀ ਮਹਿੰਗਾ ਹੋ ਚੁੱਕਾ ਹੈ।
ਮੁੰਬਈ ਵਿਚ ਇਸ ਦੀ ਕੀਮਤ 52 ਪੈਸੇ ਵੱਧ ਕੇ 80.01 ਰੁਪਏ, ਚੇਨੱਈ ਵਿਚ 48 ਪੈਸੇ ਵੱਧ ਕੇ 77.08 ਰੁਪਏ ਅਤੇ ਕੋਲਕਾਤਾ ਵਿਚ 52 ਪੈਸੇ ਵੱਧ ਕੇ 74.98 ਰੁਪਏ ਪ੍ਰਤੀ ਲਿਟਰ ਰਹੀ। ਡੀਜ਼ਲ ਦਿੱਲੀ ਵਿਚ 58 ਪੈਸੇ ਮਹਿੰਗਾ ਹੋ ਕੇ 71.17 ਰੁਪਏ ਪ੍ਰਤੀ ਲਿਟਰ ਵਿਕਿਆ। 3 ਦਿਨ ਵਿਚ ਇਸ ਦੇ ਮੁੱਲ 1.78 ਰੁਪਏ ਯਾਨੀ 2.57 ਫ਼ੀਸਦੀ ਵਧੇ ਹਨ। ਕੋਲਕਾਤਾ ਵਿਚ ਇਸ ਦੀ ਕੀਮਤ 62 ਪੈਸੇ ਵੱਧ ਕੇ 67.33 ਰੁਪਏ, ਮੁੰਬਈ ਵਿਚ 55 ਪੈਸੇ ਵੱਧ ਕੇ 69.92 ਰੁਪਏ ਅਤੇ ਚੇਨੱਈ ਵਿਚ 49 ਪੈਸੇ ਵੱਧ ਕੇ 69.74 ਰੁਪਏ ਪ੍ਰਤੀ ਲਿਟਰ ਹੋ ਗਈ।
ਡੇਅਰੀ ਪਸ਼ੂ ਪਾਲਕਾਂ ਨੂੰ ਮਿਲਣਗੇ ਤਿੰਨ ਲੱਖ ਕਰੋੜ ਰੁਪਏ ਅਤੇ ਕਿਸਾਨ ਕ੍ਰੈਡਿਟ ਕਾਰਡ
NEXT STORY