ਨਵੀਂ ਦਿੱਲੀ—ਮਈ ਦੇ ਪਹਿਲੇ ਹਫਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਦੇ ਬਾਅਦ ਦੂਜੇ ਹਫਤੇ 'ਚ ਇਨ੍ਹਾਂ ਦੀਆਂ ਕੀਮਤਾਂ 'ਚ ਵੱਡੀ ਰਾਹਤ ਮਿਲੀ ਹੈ। 7 ਮਈ ਤੋਂ ਲੈ ਕੇ ਸ਼ਨੀਵਾਰ ਤੱਕ ਪੈਟਰੋਲ ਦੇ ਬਾਅਦ 85 ਪੈਸੇ ਤੱਕ ਘਟ ਹੋਏ ਹਨ। ਉੱਧਰ ਡੀਜ਼ਲ ਦੀ ਕੀਮਤ 40 ਪੈਸੇ ਤੱਕ ਘਟ ਹੋਈ ਹੈ। ਇਸ ਦੌਰਾਨ ਵੀਰਵਾਰ ਅਤੇ ਸ਼ੁੱਕਰਵਾਰ ਦੇ ਬਾਅਦ ਤੀਜੇ ਦਿਨ ਭਾਵ ਸ਼ਨੀਵਾਰ ਨੂੰ ਵੀ ਕੀਮਤ ਘਟ ਹੋਈ ਹੈ।
ਸ਼ਨੀਵਾਰ ਨੂੰ ਦੇਸ਼ 'ਚ ਪੈਟਰੋਲ ਜਿਥੇ 53 ਪੈਸੇ ਸਸਤਾ ਹੋਇਆ ਹੈ ਉੱਧਰ ਡੀਜ਼ਲ ਦੀ ਕੀਮਤ 19 ਪੈਸੇ ਘਟ ਹੋਈ ਹੈ। ਇਸ ਦੇ ਬਾਅਦ ਰਾਜਧਾਨੀ 'ਚ ਪੈਟਰੋਲ 72.15 ਰੁਪਏ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ 66.28 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੁੰਬਈ 'ਚ ਪੈਟਰੋਲ 77.75 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ 69.45 ਰੁਪਏ ਲੀਟਰ ਮਿਲ ਰਿਹਾ ਹੈ।
ਚੇਨਈ 'ਚ ਪੈਟਰੋਲ 74.90 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 70.06 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 74.21 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 68.04 ਰੁਪਏ ਲੀਟਰ ਵਿਕ ਰਿਹਾ ਹੈ।
ਦੱਸ ਦੇਈਏ ਕਿ 1 ਮਈ ਤੋਂ ਲੈ ਕੇ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਨਜ਼ਰ ਆਇਆ ਹੈ। ਇਸ ਦੇ ਬਾਅਦ 11 ਮਈ ਤੱਕ ਪੈਟਰੋਲ ਜਿਥੇ 98 ਪੈਸੇ ਤੱਕ ਸਸਤਾ ਹੋਇਆ ਹੈ। ਉੱਧਰ ਡੀਜ਼ਲ ਦੇ ਭਾਅ 43 ਪੈਸੇ ਘਟ ਹੋਏ ਹਨ।
ਵੀਰਵਾਰ ਨੂੰ ਦੇਸ਼ ਭਰ 'ਚ ਪੈਟਰੋਲ 16 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 10 ਪੈਸੇ ਦੀ ਕਟੌਤੀ ਕੀਤੀ ਗਈ ਹੈ। ਉੱਧਰ ਸ਼ੁੱਕਰਵਾਰ ਨੂੰ ਪੈਟਰੋਲ 21 ਪੈਸੇ ਅਤੇ ਡੀਜ਼ਲ ਦੀ ਕੀਮਤ 9 ਪੈਸੇ ਘਟ ਹੋਈ ਸੀ।
ਐਪਲ ਨਾਲ ਸਮਝੌਤੇ ਨੇ ਕਵਾਲਕਾਮ ਦੇ CEO ਨੂੰ ਬਣਾਇਆ ਅਮੀਰ
NEXT STORY