ਨਵੀਂ ਦਿੱਲੀ: ਦੇਸ਼ ਵਿੱਚ ਮਹਿੰਗਾਈ ਦਾ ਗ੍ਰਾਫ ਲਗਾਤਾਰ ਉੱਪਰ ਜਾ ਰਿਹਾ ਹੈ। ਵਿੱਤੀ ਸਾਲ ਦੀ ਸ਼ੁਰੂਆਤ ਹੁੰਦਿਆਂ ਹੀ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਸਣੇ ਹੋਰ ਤੇਲ ਕੰਪਨੀਆਂ ਨੇ ਪ੍ਰੀਮੀਅਮ ਈਂਧਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਕੇ ਆਮ ਆਦਮੀ ਦਾ ਬਜਟ ਵਿਗਾੜ ਦਿੱਤਾ ਹੈ। ਹੁਣ ਦਿੱਲੀ ਵਿੱਚ 100 ਆਕਟੇਨ ਪ੍ਰੀਮੀਅਮ ਪੈਟਰੋਲ (XP100) ਦੀ ਕੀਮਤ ₹160 ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ। ਯਾਨੀ ਕੀਮਤਾਂ ਵਿਚ 11 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ - ਅਮਰੀਕਾ 'ਚ ਜਹਾਜ਼ ਕ੍ਰੈਸ਼, ਐਮਰਜੈਂਸੀ ਬਚਾਅ ਟੀਮਾਂ ਤਾਇਨਾਤ
ਪ੍ਰੀਮੀਅਮ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ
ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਦਰਾਂ ਮੁਤਾਬਕ...
ਪ੍ਰੀਮੀਅਮ ਪੈਟਰੋਲ (XP100): ਦਿੱਲੀ ਵਿੱਚ ਇਸ ਦੀ ਕੀਮਤ ₹149 ਤੋਂ ਵਧਾ ਕੇ ₹160 ਪ੍ਰਤੀ ਲੀਟਰ ਕਰ ਦਿੱਤੀ ਗਈ ਹੈ (₹11 ਦਾ ਵੱਡਾ ਵਾਧਾ)।
ਪ੍ਰੀਮੀਅਮ ਡੀਜ਼ਲ (XtraGreen): ਇਸ ਦੀ ਕੀਮਤ ₹91.49 ਤੋਂ ਵਧ ਕੇ ₹92.99 ਪ੍ਰਤੀ ਲੀਟਰ ਹੋ ਗਈ ਹੈ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਇਸ ਸੂਬੇ ਦੇ ਲੋਕਾਂ ਨੂੰ ਲੱਗਾ ਵੱਡਾ ਝਟਕਾ
ਬਾਕੀ ਕੰਪਨੀਆਂ ਨੇ ਵੀ ਵਧਾਈਆਂ ਕੀਮਤਾਂ
ਤੇਲ ਉਦਯੋਗ ਦੇ ਸੂਤਰਾਂ ਅਨੁਸਾਰ, ਸਿਰਫ਼ IOCL ਹੀ ਨਹੀਂ ਬਲਕਿ ਭਾਰਤ ਪੈਟਰੋਲੀਅਮ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ (HPCL) ਨੇ ਵੀ ਆਪਣੇ ਪ੍ਰੀਮੀਅਮ ਉਤਪਾਦਾਂ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਹੈ। ਇਹਨਾਂ ਕੰਪਨੀਆਂ ਦੇ ਰੇਟ IOCL ਦੇ ਮੁਕਾਬਲੇ ਕੁਝ ਪੈਸੇ ਉੱਪਰ-ਨੀਚੇ ਹੋ ਸਕਦੇ ਹਨ। ਤੇਲ ਕੰਪਨੀਆਂ ਨੇ ਇਸ ਵਾਧੇ ਪਿੱਛੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ (Crude Oil) ਦੀਆਂ ਵਧਦੀਆਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਵਿੱਚ ਉਤਾਰ-ਚੜ੍ਹਾਅ ਨੂੰ ਮੁੱਖ ਕਾਰਨ ਦੱਸਿਆ ਹੈ।
ਇਹ ਵੀ ਪੜ੍ਹੋ - ਸਿਲੰਡਰ ਵੀ ਹੋ ਗਿਆ 218 ਰੁਪਏ ਮਹਿੰਗਾ, ਅੱਜ ਤੋਂ ਨਵੀਆਂ ਕੀਮਤਾਂ ਲਾਗੂ
ਕਮਰਸ਼ੀਅਲ ਗੈਸ ਸਿਲੰਡਰ ਵੀ ਹੋਇਆ ਮਹਿੰਗਾ
ਦੱਸ ਦੇਈਏ ਕਿ ਤੇਲ ਤੋਂ ਇਲਾਵਾ ਰਸੋਈ 'ਤੇ ਵੀ ਮਹਿੰਗਾਈ ਦੀ ਮਾਰ ਪਈ ਹੈ। ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ₹195 ਤੋਂ 210 ਰੁਪਏ ਦਾ ਭਾਰੀ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਇੱਕ ਸਿਲੰਡਰ ਦੀ ਕੀਮਤ ₹2,000 ਤੋਂ ਪਾਰ ਚਲੀ ਗਈ ਹੈ। ਈਂਧਨ ਮਹਿੰਗਾ ਹੋਣ ਕਾਰਨ ਟ੍ਰਾਂਸਪੋਰਟ, ਲੋਜਿਸਟਿਕਸ ਅਤੇ ਖੇਤੀਬਾੜੀ ਖੇਤਰ 'ਤੇ ਸਿੱਧਾ ਅਸਰ ਪਵੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਮਾਲ ਭਾੜਾ ਵਧਣ ਨਾਲ ਆਉਣ ਵਾਲੇ ਦਿਨਾਂ ਵਿੱਚ ਫਲ, ਸਬਜ਼ੀਆਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵੀ ਉਛਾਲ ਆ ਸਕਦਾ ਹੈ। ਪ੍ਰੀਮੀਅਮ ਡੀਜ਼ਲ ਜੋ ਬਿਹਤਰ ਮਾਈਲੇਜ ਲਈ ਜਾਣਿਆ ਜਾਂਦਾ ਹੈ, ਹੁਣ ਮਹਿੰਗਾ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਇਹ ਵੀ ਪੜ੍ਹੋ - ‘ਲਿਵ-ਇਨ ਰਿਲੇਸ਼ਨ’ ਹਿੰਦੂ ਸਮਾਜ ਲਈ ਖਤਰਨਾਕ, ਕਥਾ ਵਾਚਕ ਦੇਵਕੀਨੰਦਨ ਠਾਕੁਰ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਵਾਈ ਸਫ਼ਰ ਹੋਵੇਗਾ ਹੁਣ ਹੋਰ ਮਹਿੰਗਾ! ਤੇਲ ਕੰਪਨੀਆਂ ਨੇ ATF ਦੀਆਂ ਕੀਮਤਾਂ 'ਚ ਕੀਤਾ 100% ਤੋਂ ਵੱਧ ਦਾ ਵਾਧਾ
NEXT STORY