ਨਵੀਂ ਦਿੱਲੀ—ਸਾਊਦੀ ਅਰਾਮਕੋ ਦੇ ਆਇਲ ਪਲਾਂਟ 'ਤੇ ਹੋਏ ਹਮਲਿਆਂ ਦੇ ਬਾਅਦ ਕਰੂਡ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਵਾਧਾ ਹੋਇਆ ਹੈ।
ਪੰਜ ਜੁਲਾਈ ਦੇ ਬਾਅਦ ਇਸ ਹਫਤੇ ਤੇਲ ਦੀਆਂ ਕੀਮਤਾਂ 'ਚ ਸਭ ਤੋਂ ਵੱਡਾ ਉਛਾਲ ਦੇਖਿਆ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ 35 ਪੈਸੇ ਦਾ ਵਾਧਾ ਹੋਇਆ ਹੈ, ਉੱਧਰ ਡੀਜ਼ਲ ਦੀ ਕੀਮਤ 28 ਪੈਸੇ ਵਧੀ ਹੈ। ਦਿੱਲੀ 'ਚ ਪੈਟਰੋਲ 73.06 ਰੁਪਏ ਪ੍ਰਤੀ ਲੀਟਰ ਹੈ। ਉੱਧਰ ਡੀਜ਼ਲ 28 ਰੁਪਏ ਦੇ ਵਾਧੇ ਨਾਲ 66.29 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 34 ਪੈਸੇ ਦੇ ਵਾਧੇ ਨਾਲ 78.37 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 'ਚ 30 ਪੈਸੇ ਦਾ ਵਾਧਾ ਹੋਇਆ ਹੈ ਜਿਸ ਦੇ ਬਾਅਦ ਡੀਜ਼ਲ 69.54 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਇੰਝ ਹੀ ਕੋਲਕਾਤਾ 'ਚ ਅੱਜ ਪੈਟਰੋਲ ਦੀ ਕੀਮਤ 34 ਪੈਸੇ ਦੇ ਵਾਧੇ ਦੇ ਨਾਲ 75.77 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ ਦੀ ਕੀਮਤ 28 ਰੁਪਏ ਦੇ ਵਾਧੇ ਨਾਲ 68.70 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ ਦੀਆਂ ਕੀਮਤਾਂ 37 ਰੁਪਏ ਦੇ ਵਾਧੇ ਨਾਲ 75.27 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 29 ਪੈਸੇ ਦਾ ਵਾਧਾ ਹੋਇਆ ਹੈ ਜਿਸ ਦੇ ਬਾਅਦ ਡੀਜ਼ਲ 70.08 ਰੁਪਏ ਪ੍ਰਤੀ ਲੀਟਰ ਹੈ।
ਗੂਗਲ ਪੇਅ ਨੇ ਭਾਰਤ 'ਚ ਪੇਸ਼ ਕੀਤੇ ਨਵੇਂ ਫੀਚਰ
NEXT STORY