ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਆਉਣ ਦੇ ਬਾਵਜੂਦ ਘਰੇਲੂ ਪੱਧਰ 'ਤੇ ਸ਼ਨੀਵਾਰ ਨੂੰ ਵੀ ਲਗਾਤਾਰ ਦੂਜੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ।
ਤੇਲ ਮਾਰਕੀਟਿੰਗ ਕਰਨ ਵਾਲੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ ਮੁਤਾਬਕ, ਅੱਜ ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਦਿੱਲੀ ਵਿਚ ਪੈਟਰੋਲ 90.78 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 81.10 ਰੁਪਏ ਪ੍ਰਤੀ ਲਿਟਰ ਰਿਹਾ। 25 ਮਾਰਚ ਨੂੰ ਪੈਟਰੋਲ 21 ਪੈਸੇ ਅਤੇ ਡੀਜ਼ਲ 20 ਪੈਸੇ ਪ੍ਰਤੀ ਲਿਟਰ ਸਸਤਾ ਹੋਇਆ ਸੀ। ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਹਫ਼ਤੇ ਦੇ ਅੰਤ 'ਤੇ ਵੀ ਸਥਿਰ ਰਹੀ। ਲੰਡਨ ਬ੍ਰੈਂਟ ਕਰੂਡ 64 ਡਾਲਰ ਪ੍ਰਤੀ ਬੈਰਲ ਤੋਂ ਉਪਰ ਬਣਿਆ ਰਿਹਾ।
ਇਸ ਮਸ਼ਹੂਰ ਕੰਪਨੀ 'ਚ ਵਰਕਰਾਂ 'ਤੇ ਕੰਮ ਦਾ ਇੰਨਾਂ ਬੋਝ, ਬੋਤਲ 'ਚ ਪੇਸ਼ਾਬ ਕਰਨ ਨੂੰ ਮਜ਼ਬੂਰ
NEXT STORY