ਜਲੰਧਰ (ਵਿਸ਼ੇਸ਼) – ਆਰਗਨਾਈਜੇਸ਼ਨ ਆਫ ਦਿ ਪੈਟਰੋਲੀਅਮ ਐਕਸਪੋਰਟਿੰਗ ਕੰਟਰੀਜ਼ (ਓਪੇਕ) ਪਲੱਸ ਵਲੋਂ ਤੇਲ ਦੇ ਉਤਪਾਦਨ ਨੂੰ ਆਪਣੇ ਪਹਿਲਾਂ ਤੋਂ ਮਿੱਥੇ ਟੀਚੇ ਤੋਂ ਜ਼ਿਆਦਾ ਨਾ ਵਧਾਏ ਜਾਣ ਦੇ ਫੈਸਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਮੰਗਲਵਾਰ ਸ਼ਾਮ 82.78 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈਆਂ।
ਅਮਰੀਕਾ ਦੀ ਕਮੋਡਿਟੀ ਐਕਸਚੇਂਜ ਕਾਮੈਕਸ ’ਤੇ ਕੱਚੇ ਤੇਲ ਦਾ ਇਹ 3 ਸਾਲਾਂ ਦਾ ਉੱਚ ਪੱਧਰ ਹੈ ਜਦ ਕਿ ਅਮਰੀਕਾ ਦੇ ਬੈਂਚ ਮਾਰਕ ਪ੍ਰਾਈਜ਼ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ 2014 ਦੇ ਪੱਧਰ ’ਤੇ ਪਹੁੰਚ ਗਈਆਂ ਹਨ। ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਕਾਰਨ ਪੈਟਰੋਲ ਅਤੇ ਡੀਜ਼ਲ ਸਮੇਤ ਕਈ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਤਾਂ ’ਚ ਵਾਧਾ ਹੋ ਸਕਦਾ ਹੈ, ਜਿਸ ਨਾਲ ਮਹਿੰਗਾਈ ਇਕ ਵਾਰ ਮੁੜ ਵਧੇਗੀ।
ਇਹ ਵੀ ਪੜ੍ਹੋ : Elon Musk ਭਾਰਤ 'ਚ ਸ਼ੁਰੂ ਕਰਨਗੇ 'ਹਾਈ ਸਪੀਡ ਇੰਟਰਨੈੱਟ', ਪੇਂਡੂ ਖ਼ੇਤਰਾਂ ਨੂੰ ਮਿਲੇਗੀ ਪਹਿਲ
ਹਾਲਾਂਕਿ ਹੁਣ ਤੱਕ ਮਹਿੰਗਾਈ ਦਾ ਅੰਕੜਾ ਰਿਜ਼ਰਵ ਬੈਂਕ ਆਫ ਇੰਡੀਆ ਦੇ ਮਿੱਥੇ ਟੀਚੇ 6 ਫੀਸਦੀ ਦੇ ਅੰਦਰ ਹੈ ਪਰ ਬੇਸਮੈਟਲਸ ਦੀ ਮਹਿੰਗਾਈ ਤੋਂ ਬਾਅਦ ਹੁਣ ਕੱਚੇ ਤੇਲ ’ਚ ਆਈ ਤੇਜ਼ੀ ਕਾਰਨ ਵੀ ਮਹਿੰਗਾਈ ਹੋਰ ਵਧੀ ਹੈ ਅਤੇ ਰਿਜ਼ਰਵ ਬੈਂਕ ਨੂੰ 8 ਅਕਤੂਬਰ ਨੂੰ ਆਪਣੀ ਮਾਨੀਟਰੀ ਪਾਲਿਸੀ ਮੀਟਿੰਗ ’ਚ ਵਿਆਜ ਦਰਾਂ ਨੂੰ ਲੈ ਕੇ ਕੋਈ ਸਖਤ ਫੈਸਲਾ ਕਰਨਾ ਪੈ ਸਕਦਾ ਹੈ।
ਜ਼ਾਹਰ ਹੈ ਕਿ ਕੌਮਾਂਤਰੀ ਬਾਜ਼ਾਰ ’ਚ ਵਧ ਰਹੀਆਂ ਕੱਚੇ ਤੇਲ ਦੀਆਂ ਕੀਮਤਾਂ ’ਤੇ ਆਰ. ਬੀ. ਆਈ. ਦੀ ਨਜ਼ਰ ਹੈ ਅਤੇ ਕੀਮਤਾਂ ’ਚ ਇਹ ਤੇਜ਼ੀ ਆਰ. ਬੀ. ਆਈ. ਦੀ ਬੈਠਕ ਤੋਂ ਇਕ ਹਫਤਾ ਪਹਿਲਾਂ ਹੀ ਆਉਣੀ ਸ਼ੁਰੂ ਹੋ ਗਈ ਹੈ। ਆਰ. ਬੀ. ਆਈ. ਨੇ ਜੇ ਇਸ ’ਤੇ ਕੋਈ ਸਖਤ ਫੈਸਲਾ ਲਿਆ ਤਾਂ ਅਰਥਵਿਵਸਥਾ ’ਚ ਸੁਸਤੀ ਆ ਸਕਦੀ ਹੈ।
ਓਪੇਕ ਦੇਸ਼ਾਂ ਨੇ ਜੁਲਾਈ ’ਚ ਕੱਚੇ ਤੇਲ ਦਾ ਉਤਪਾਦਨ 4 ਲੱਖ ਬੈਰਲ ਰੋਜ਼ਾਨਾ ਕਰਨ ਦਾ ਫੈਸਲਾ ਕੀਤਾ ਸੀ ਅਤੇ ਇਹ ਫੈਸਲਾ ਅਪ੍ਰੈਲ 2022 ਤੱਕ ਲਾਗੂ ਰਹੇਗਾ। ਓਪੇਕ ਦੇ ਇਸ ਫੈਸਲੇ ਨਾਲ 5.58 ਮਿਲੀਅਨ ਬੈਰਲ ਕੱਚੇ ਤੇਲ ਦੇ ਉਤਪਾਦਨ ’ਚ ਕਟੌਤੀ ਹੋਵੇਗੀ।
ਇਹ ਵੀ ਪੜ੍ਹੋ : 'ਬਾਏ ਨਾਓ ਪੇ ਲੇਟਰ': ਸਮੇਂ 'ਤੇ ਨਹੀਂ ਕੀਤਾ ਭੁਗਤਾਨ ਤਾਂ ਇਹ ਸਹੂਲਤ ਬਣ ਸਕਦੀ ਹੈ ਮੁਸੀਬਤ
ਇਸ ਸਾਲ 50 ਫੀਸਦੀ ਤੋਂ ਜ਼ਿਆਦਾ ਵਧੀਆਂ ਕੀਮਤਾਂ
ਇਸ ਸਾਲ ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਤੋਂ ਹੀ 50 ਫੀਸਦੀ ਤੋਂ ਜ਼ਿਆਦਾ ਵਧ ਗਈਆਂ ਹਨ ਅਤੇ ਇਸ ਨਾਲ ਤੇਲ ਦੇ ਵੱਡੇ ਖਪਤਕਾਰ ਅਮਰੀਕਾ ਅਤੇ ਭਾਰਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਕੋਰੋਨਾ ਤੋਂ ਬਾਅਦ ਅਰਥਵਿਵਸਥਾ ’ਚ ਸ਼ੁਰੂ ਹੋਈ ਰਿਕਵਰੀ ਪਟੜੀ ਤੋਂ ਉਤਰ ਸਕਦੀ ਹੈ।
ਹਾਲਾਂਕਿ ਓਪੇਕ ਦੇਸ਼ਾਂ ’ਤੇ ਕੱਚੇ ਤੇਲ ਦਾ ਉਤਪਾਦਨ ਵਧਾਉਣ ਦਾ ਦਬਾਅ ਸੀ ਪਰ ਇਨ੍ਹਾਂ ਦੇਸ਼ਾਂ ਨੂੰ ਲੱਗ ਰਿਹਾ ਹੈ ਕਿ ਕੋਰੋਨਾ ਦੀ ਚੌਥੀ ਲਹਿਰ ਕਾਰਨ ਕੱਚੇ ਤੇਲ ਦੀ ਮੰਗ ’ਚ ਕਮੀ ਆ ਸਦੀ ਹੈ, ਜਿਸ ਨਾਲ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਹੈ। ਲਿਹਾਜਾ ਕੱਚੇ ਤੇਲ ਦੇ ਉਤਪਾਦਨ ਨੂੰ ਨਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਦਰਮਿਆਨ ਅਮਰੀਕਾ ’ਚ ਕੱਚੇ ਤੇਲ ਦਾ ਰਿਜ਼ਰਵ ਭੰਡਾਰ ਘੱਟ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਅਕਤੂਬਰ ਦੇ ਪਹਿਲੇ ਹਫਤੇ ’ਚ ਅਮਰੀਕਾ ’ਚ ਕੱਚੇ ਤੇਲ ਦੇ ਰਿਜ਼ਰਵ ਭੰਡਾਰ ’ਚ 3 ਲੱਖ ਬੈਰਲ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : ਪਹਿਲਾਂ ਤੋਂ ਕਰਜ਼ੇ ਦੇ ਭਾਰ ਥੱਲ੍ਹੇ ਦੱਬਿਆ ਪਾਕਿਸਤਾਨ, ਅਰਬਾਂ ਡਾਲਰ ਦੇ ਕਰਜ਼ੇ ਲਈ ਮੁੜ ਸ਼ੁਰੂ ਕਰੇਗਾ ਗੱਲਬਾਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 21 ਪੈਸੇ ਡਿੱਗ ਕੇ 74.65 'ਤੇ ਪਹੁੰਚਿਆ
NEXT STORY