ਨਵੀਂ ਦਿੱਲੀ - ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਏਲੋਨ ਮਸਕ ਦੀ ਅਗਵਾਈ ਵਾਲੀ ਸੈਟੇਲਾਈਟ ਕੰਪਨੀ 'ਸਟਾਰਲਿੰਕ' ਅਗਲੇ ਸਾਲ ਦਸੰਬਰ ਤੋਂ ਭਾਰਤ ਵਿੱਚ ਬ੍ਰਾਡਬੈਂਡ ਸੇਵਾ ਸ਼ੁਰੂ ਕਰ ਸਕਦੀ ਹੈ। ਇੰਟਰਨੈਟ ਸੇਵਾ ਪ੍ਰਦਾਨ ਕਰਨ ਲਈ ਕੰਪਨੀ ਦੇਸ਼ ਦੇ ਦਸ ਪੇਂਡੂ ਲੋਕ ਸਭਾ ਹਲਕਿਆਂ 'ਤੇ ਧਿਆਨ ਕੇਂਦਰਤ ਕਰੇਗੀ। ਕੰਪਨੀ ਪੇਂਡੂ ਖੇਤਰਾਂ ਦੇ ਬਦਲਦੇ ਜੀਵਨ ਵਿੱਚ ਬ੍ਰੌਡਬੈਂਡ ਇੰਟਰਨੈਟ ਕਨੈਕਟੀਵਿਟੀ ਦੇ ਮਹੱਤਵ ਬਾਰੇ ਸੰਸਦ ਮੈਂਬਰਾਂ, ਮੰਤਰੀਆਂ ਅਤੇ ਉੱਚ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਵੀ ਕਰੇਗੀ।
ਸਪੇਸਐਕਸ ਦੇ ਸੈਟੇਲਾਈਟ ਬ੍ਰਾਡਬੈਂਡ ਯੂਨਿਟ ਦਾ ਟੀਚਾ ਸਰਕਾਰ ਦੀ ਪ੍ਰਵਾਨਗੀ ਨਾਲ ਦੋ ਲੱਖ ਸਰਗਰਮ ਟਰਮੀਨਲਾਂ ਦੇ ਨਾਲ ਦਸੰਬਰ 2022 ਤੋਂ ਭਾਰਤ ਵਿੱਚ ਬ੍ਰੌਡਬੈਂਡ ਸੇਵਾ ਸ਼ੁਰੂ ਕਰਨਾ ਹੈ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਖ਼ਾਸ ਖ਼ਬਰ, ਇਹ ਏਅਰਲਾਇਨ ਦੇ ਰਿਹੈ 50 ਫ਼ੀਸਦੀ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ
ਭਾਰਤ ਵਿਚ ਸਟਾਰਲਿੰਕ ਦੇ ਕੰਟਰੀ ਡਾਇਰੈਕਟਰ ਸੰਜੇ ਭਾਰਗਵ ਨੇ ਐਤਵਾਰ ਨੂੰ ਕਿਹਾ,' ਮੈਂ ਸੰਸਦਾਂ, ਮੰਤਰੀਆ ਅਤੇ ਸਕੱਤਰਾਂ ਦੇ ਨਾਲ 30 ਮਿੰਟ ਦੀ ਵਰਚੁਅਲ ਗੱਲਬਾਤ ਕਰਨ ਦਾ ਇਛੁੱਕ ਹਾਂ । ਭਾਰਤ ਨੂੰ ਭੇਜੇ ਗਏ 80 ਫੀਸੀ ਸਟਾਰਲਿੰਕ ਟਰਮੀਨਲਾਂ ਲਈ ਅਸੀਂ ਸੰਭਵ ਤੌਰ 'ਤੇ ਦਸ ਪੇਂਡੂ ਲੋਕ ਸਭਾ ਹਲਕਿਆਂ 'ਤੇ ਧਿਆਨ ਕੇਂਦਰਤ ਕਰਾਂਗੇ।'
ਇਸ ਤੋਂ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵਿਚ ਕਿਹਾ ਸੀ ਕਿ ਭਾਰਤ ਤੋਂ ਆਰਡਰ ਦੀ ਸੰਖਿਆ 5,000 ਦੇ ਪਾਰ ਕਰ ਗਈ ਹੈ ਅਤੇ ਕੰਪਨੀ ਬ੍ਰਾਡਬੈਂਡ ਸੇਵਾਵਾਂ ਦੇਣ ਲ਼ਈ ਪੇਂਡੂ ਖੇਤਰਾਂ ਵਿਚ ਕੰਮ ਕਰਨ ਦੀ ਇਛੁੱਕ ਹੈ। ਕੰਪਨੀ ਗਾਹਕਾਂ ਕੋਲੋਂ 99 ਡਾਲਰ ਜਾਂ 7,350 ਰੁਪਏ ਪ੍ਰਤੀ ਗਾਹਕ ਚਾਰਜ ਲੈ ਰਹੀ ਹੈ। ਕੰਪਨੀ ਨੇ ਗਾਹਕਾਂ ਨੂੰ 50 ਮੈਗਾਬਿਟ ਪ੍ਰਤੀ ਸਕਿੰਟ ਦੀ ਇੰਟਰਨੈੱਟ ਸਪੀਡ ਦੇਣ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ : ਮਹਿੰਗਾਈ ਦੀ ਜ਼ਬਰਦਸਤ ਮਾਰ! ਦਿੱਲੀ-NCR 'ਚ ਵਧੇ CNG-PNG ਦੇ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲੋਕਲ ਖਰੀਦ ਦੀ ਸੂਚੀ ’ਚ ਰਾਊਟਰ, ਸਵਿੱਚ ਨੂੰ ਜੋੜਨ ਦੇ ਹੁਕਮ ’ਤੇ ਰੋਕ
NEXT STORY