ਨਵੀਂ ਦਿੱਲੀ- ਪੈਟਰੋਲ ਦੀ ਕੀਮਤ ਦੇਸ਼ ਵਿਚ 100 ਰੁਪਏ ਤੋਂ ਪਾਰ ਚਲੀ ਗਈ ਹੈ। ਰਾਜਸਥਾਨ ਵਿਚ ਪੈਟਰੋਲ ਨੇ ਸੈਂਕੜਾ ਪੂਰਾ ਕਰ ਲਿਆ ਹੈ, ਮੱਧ ਪ੍ਰਦੇਸ਼ (ਐੱਮ. ਪੀ.) ਵਿਚ ਇਹ ਇਸ ਦੇ ਨਜ਼ਦੀਕ ਹੈ।
ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਬੁੱਧਵਾਰ ਨੂੰ ਕੀਮਤਾਂ ਵਿਚ 25-25 ਪੈਸੇ ਦਾ ਵਾਧਾ ਕੀਤਾ। ਪਿਛਲੇ 9 ਦਿਨਾਂ ਵਿਚ ਪੈਟਰੋਲ 2.59 ਰੁਪਏ ਅਤੇ ਡੀਜ਼ਲ 2.82 ਰੁਪਏ ਪ੍ਰਤੀ ਲਿਟਰ ਮਹਿੰਗਾ ਹੋ ਚੁੱਕਾ ਹੈ।
ਰਾਜਸਥਾਨ ਦੇ ਸ੍ਰੀਗੰਗਾਨਗਰ ਵਿਚ ਪੈਟਰੋਲ ਦੀ ਕੀਮਤ 100.13 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ। ਡੀਜ਼ਲ ਦੀ ਕੀਮਤ 92.13 ਰੁਪਏ ਪ੍ਰਤੀ ਲਿਟਰ ਹੋ ਗਈ। ਇਹ ਪਹਿਲਾ ਮੌਕਾ ਹੈ ਜਦੋਂ ਸਧਾਰਣ ਪੈਟਰੋਲ 100 ਤੋਂ ਪਾਰ ਹੋ ਗਿਆ ਹੈ। ਤੇਲ ਦੀਆਂ ਕੀਮਤਾਂ ਸੂਬੇ ਦੇ ਹਿਸਾਬ ਨਾਲ ਵੱਖ-ਵੱਖ ਹਨ। ਇਸ ਦਾ ਕਾਰਨ ਸੂਬਿਆਂ ਵੱਲੋਂ ਲਾਇਆ ਜਾਣ ਵਾਲਾ ਵੈਟ ਹੈ। ਰਾਜਸਥਾਨ ਦੇਸ਼ ਵਿਚ ਪੈਟਰੋਲ 'ਤੇ ਸਭ ਤੋਂ ਵੈਟ ਵਸੂਲਣ ਵਾਲਾ ਸੂਬਾ ਹੈ। ਉੱਥੇ ਹੀ ਐੱਮ. ਪੀ. ਦੇ ਅੰਨੂਪੁਰ ਵਿਚ ਪੈਟਰੋਲ 99.90 ਰੁਪਏ ਅਤੇ ਡੀਜ਼ਲ 90.35 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ। ਸ੍ਰੀਗੰਗਾਨਗਰ ਵਿਚ ਬ੍ਰਾਂਡਿਡ ਪੈਟਰੋਲ 102.91 ਰੁਪਏ ਅਤੇ ਡੀਜ਼ਲ 95.79 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ।
ਯੈੱਸ ਬੈਂਕ ਵੱਲੋਂ FD ਦਰਾਂ 'ਚ ਕੀਤੀ ਗਈ ਤਬਦੀਲੀ, ਜਾਣੋ ਨਵੀਂਆਂ ਵਿਆਜ ਦਰਾਂ
NEXT STORY