ਨਵੀਂ ਦਿੱਲੀ—ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦੇਖੀ ਗਈ ਅਤੇ ਇਹ ਇਕ ਹਫਤੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ ਨੌ ਪੈਸੇ ਘਟ ਕੇ ਘਟ 71.62 ਰੁਪਏ ਪ੍ਰਤੀ ਲੀਟਰ 'ਤੇ ਆ ਗਈ ਹੈ ਜੋ 25 ਮਈ ਦੇ ਬਾਅਦ ਦਾ ਹੇਠਲਾ ਪੱਧਰ ਹੈ। ਇਥੇ ਡੀਜ਼ਲ ਦੇ ਭਾਅ 'ਚ ਅੱਜ 15 ਪੈਸੇ ਦੀ ਗਿਰਾਵਟ ਰਹੀ ਅਤੇ ਇਹ 66.36 ਰੁਪਏ ਪ੍ਰਤੀ ਲੀਟਰ ਵਿਕਿਆ ਜੋ 23 ਮਈ ਦੇ ਬਾਅਦ ਦਾ ਹੇਠਲਾ ਪੱਧਰ ਹੈ। ਕੋਲਕਾਤਾ 'ਚ ਪੈਟਰੋਲ ਪੰਜ ਪੈਸੇ ਸਸਤਾ ਹੋ ਕੇ 73.74 ਰੁਪਏ, ਮੁੰਬਈ 'ਚ ਇਹ ਛੇ ਪੈਸੇ ਸਸਤਾ ਹੋ ਕੇ 77.28 ਰੁਪਏ ਅਤੇ ਚੇਨਈ ਸੱਤ ਪੈਸੇ ਸਸਤਾ ਹੋ ਕੇ 74.39 ਰੁਪਏ ਪ੍ਰਤੀ ਲੀਟਰ ਵਿਕਿਆ। ਡੀਜ਼ਲ ਦੀ ਕੀਮਤ ਕੋਲਕਾਤਾ 'ਚ ਛੇ ਪੈਸੇ ਘਟ ਕੇ 68.21 ਰੁਪਏ, ਮੁੰਬਈ 'ਚ 11 ਪੈਸੇ ਘਟ ਕੇ 69.58 ਰੁਪਏ ਅਤੇ ਚੇਨਈ 'ਚ 12 ਪੈਸੇ ਘਟ ਕੇ 70.19 ਰੁਪਏ ਪ੍ਰਤੀ ਲੀਟਰ ਰਹਿ ਗਈ। ਤੇਲ ਮਾਰਕਟਿੰਗ ਕੰਪਨੀਆਂ ਦੈਨਿਕ ਆਧਾਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਅਤੇ ਹਰ ਦਿਨ ਸਵੇਰੇ ਛੇ ਵਜੇ ਤੋਂ ਨਵੀਂਆਂ ਕੀਮਤਾਂ ਲਾਗੂ ਹੁੰਦੀਆਂ ਹਨ।
ਭਾਰਤ ਦਾ ਤਰਜੀਹੀ ਦਰਜਾ ਖਤਮ ਕਰਨ ਦਾ ਟਰੰਪ ਵੱਲੋਂ ਐਲਾਨ, ਹੋਵੇਗਾ ਇਹ ਅਸਰ
NEXT STORY