ਨਵੀਂ ਦਿੱਲੀ—ਪਿਛਲੇ ਕਈ ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਬਜਟ ਪੇਸ਼ ਹੋਣ ਦੇ ਬਾਅਦ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇਖੀ ਗਈ ਸੀ। ਅੱਜ ਪੂਰੇ ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕੀਮਤ ਸਥਿਰ ਹੈ। ਭਾਵ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਕੱਲ ਪੈਟਰੋਲ 9 ਪੈਸੇ ਅਤੇ ਡੀਜ਼ਲ 'ਚ ਔਸਤਨ 8 ਪੈਸੇ ਦੀ ਗਿਰਾਵਟ ਆਈ ਸੀ।
ਆਓ ਜਾਣਦੇ ਹਾਂ ਕਿ ਤੁਹਾਡੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੀ ਕਿੰਨੀ ਹੈ ਕੀਮਤ?
ਮੰਗਲਵਾਰ ਭਾਵ 4 ਫਰਵਰੀ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ ਹਨ। ਪੈਟਰੋਲ ਕੱਲ ਦੇ ਭਾਅ 73.04 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਤਰ੍ਹਾਂ ਡੀਜ਼ਲ ਵੀ ਕੱਲ ਦੇ ਭਾਅ 66.09 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ-ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 78.69 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 69.27 ਰੁਪਏ ਪ੍ਰਤੀ ਲੀਟਰ ਹੈ।
ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਸਥਿਰਤਾ ਹੈ। ਪੈਟਰੋਲ ਦੀ ਕੀਮਤ 75.71 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 68.46 ਰੁਪਏ ਪ੍ਰਤੀ ਲੀਟਰ ਹੈ।
ਰੁਪਿਆ 8 ਪੈਸੇ ਮਜ਼ਬੂਤ ਹੋ ਕੇ 71.25 ਦੇ ਪੱਧਰ 'ਤੇ ਖੁੱਲ੍ਹਿਆ
NEXT STORY