ਨਵੀਂ ਦਿੱਲੀ—ਪਿਛਲੇ ਕਈ ਦਿਨਾਂ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ। ਅੱਜ ਪੂਰੇ ਦੇਸ਼ 'ਚ ਪੈਟਰੋਲ 21 ਪੈਸੇ ਸਸਤਾ ਹੋ ਗਿਆ ਹੈ ਅਤੇ ਡੀਜ਼ਲ ਔਸਤਨ 25 ਪੈਸੇ ਸਸਤਾ ਹੋਇਆ ਹੈ। ਤੇਲ ਕੰਪਨੀਆਂ ਇਨ੍ਹੀਂ ਦਿਨੀਂ ਪੈਟਰੋਲ-ਡੀਜ਼ਲ ਗਾਹਕਾਂ ਨੂੰ ਲਗਾਤਾਰ ਰਾਹਤ ਦੇ ਰਹੀਆਂ ਹਨ। ਤੇਲ ਦੀਆਂ ਕੀਮਤਾਂ 'ਚ ਗਿਰਾਵਟ ਆਉਣ ਨਾਲ ਆਮ ਆਦਮੀ ਨੂੰ ਫਾਇਦਾ ਹੋਵੇਗਾ। ਨਾਲ ਹੀ ਮਹਿੰਗਾਈ 'ਤੇ ਕੰਟਰੋਲ ਬਣਿਆ ਰਹਿ ਸਕਦਾ ਹੈ। ਦੱਸ ਦੇਈਏ ਕਿ ਕੱਲ ਪੈਟਰੋਲ 'ਚ 8 ਤੋਂ 10 ਪੈਸੇ ਅਤੇ ਡੀਜ਼ਲ 12-13 ਪੈਸੇ ਦੀ ਗਿਰਾਵਟ ਆਈ ਸੀ।
ਆਓ ਜਾਣਦੇ ਹਾਂ ਤੁਹਾਡੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੀ ਕਿੰਨੀ ਹੈ ਕੀਮਤ?
ਇਸ ਤਰ੍ਹਾਂ ਮੁੰਬਈ 'ਚ ਵੀ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਮੁੰਬਈ 'ਚ ਪੈਟਰੋਲ ਕੱਲ ਦੇ ਮੁਕਾਬਲੇ 21 ਪੈਸੇ ਸਸਤਾ ਹੋ ਕੇ 78.34 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਇੰਝ ਹੀ ਡੀਜ਼ਲ 'ਚ ਵੀ ਗਿਰਾਵਟ ਦੇਖੀ ਜਾ ਰਹੀ ਹੈ। ਡੀਜ਼ਲ ਦੇ ਭਾਅ ਕੱਲ ਦੇ ਮੁਕਾਬਲੇ 25 ਪੈਸੇ ਘੱਟ ਕੇ 68.84 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਇੰਝ ਹੀ ਕੋਲਕਾਤਾ 'ਚ ਵੀ ਪੈਟਰੋਲ-ਡੀਜ਼ਲ ਦੇ ਭਾਅ 'ਚ ਗਿਰਾਵਟ ਆਈ ਹੈ। ਪੈਟਰੋਲ ਦੇ ਭਾਅ 21 ਪੈਸੇ ਘੱਟ ਕੇ 75.36 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਭਾਅ 25 ਪੈਸੇ ਘੱਟ ਕੇ 68.04 ਰੁਪਏ ਪ੍ਰਤੀ ਲੀਟਰ ਹੈ?
ਚੇਨਈ 'ਚ ਵੀ ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਕਟੌਤੀ ਹੋਈ ਹੈ। ਪੈਟਰੋਲ 22 ਸਸਤਾ ਹੋ ਕੇ 75.51 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 26 ਪੈਸੇ ਸਸਤਾ ਹੋ ਕੇ 69.37 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਅੱਜ ਵਿਕ ਰਿਹਾ ਹੈ।
ਦੱਸਿਆ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।
SBI ਦੀ ਲੋਨ ਗਾਹਕਾਂ ਨੂੰ ਵੱਡੀ ਸੌਗਾਤ, FD 'ਤੇ ਦੇ ਦਿੱਤਾ ਜ਼ੋਰ ਦਾ ਝਟਕਾ
NEXT STORY