ਨਵੀਂ ਦਿੱਲੀ (ਭਾਸ਼ਾ)-ਫਾਰਮਾ ਕੰਪਨੀ ਫਾਈਜ਼ਰ ਲਿਮਟਿਡ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਜੁਲਾਈ-ਸਤੰਬਰ ਤਿਮਾਹੀ 'ਚ 61.01 ਫੀਸਦੀ ਵਧ ਕੇ 154.25 ਕਰੋੜ ਰੁਪਏ 'ਤੇ ਪਹੁੰਚ ਗਿਆ। ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ ਉਸ ਨੇ 95.80 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਫਾਈਜ਼ਰ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਉਸ ਦੀ ਸੰਚਾਲਨ ਕਮਾਈ 9.10 ਫੀਸਦੀ ਵਧ ਕੇ 567.06 ਕਰੋੜ ਰੁਪਏ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਸਤੰਬਰ ਤਿਮਾਹੀ 'ਚ 519.74 ਕਰੋੜ ਰੁਪਏ ਸੀ। ਸਮੀਖਿਆ ਅਧੀਨ ਮਿਆਦ 'ਚ ਕੰਪਨੀ ਦਾ ਕੁਲ ਖਰਚਾ ਵੀ 407.92 ਕਰੋੜ ਤੋਂ 5.56 ਫੀਸਦੀ ਵਧ ਕੇ 430.63 ਕਰੋੜ ਰੁਪਏ 'ਤੇ ਪਹੁੰਚ ਗਿਆ।
ਵਿਸ਼ਵ ਬੈਂਕ ਦੇ ਪ੍ਰਧਾਨ ਨੇ ਪੀ.ਐੱਮ. ਮੋਦੀ ਨਾਲ ਕੀਤੀ ਮੁਲਾਕਾਤ, ਜਤਾਈ ਚਿੰਤਾ
NEXT STORY