ਨਵੀਂ ਦਿੱਲੀ- ਸਰਕਾਰ ਵੱਲੋਂ ਹਾਲ ਹੀ ਵਿਚ ਆਕਸੀਜਨ ਨਾਲ ਸਬੰਧਤ ਸਾਜੋ-ਸਾਮਾਨਾਂ 'ਤੇ ਘਟਾਈ ਗਈ ਕਸਟਮ ਡਿਊਟੀ ਮਗਰੋਂ ਫਿਲਿਪਸ ਨੇ ਭਾਰਤੀ ਬਾਜ਼ਾਰ ਵਿਚ ਆਪਣੇ ਆਕਸੀਜਨ ਕੰਨਸੇਨਟ੍ਰੇਟਰਸ ਦੀਆਂ ਕੀਮਤਾਂ ਵਿਚ 7 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ, ਜਦੋਂ ਕਿ ਹੋਰ ਕਈ ਕੰਪਨੀਆਂ ਤੇ ਦਰਾਮਦਕਾਰ ਸਪਲਾਈ ਵਿਚ ਕਮੀ ਦੇ ਮੱਦੇਨਜ਼ਰ ਕੀਮਤਾਂ ਵਧਾਉਣ ਦੀ ਤਿਆਰੀ ਵਿਚ ਹਨ।
ਫਿਲਿਪਸ ਇੰਡੀਆ ਦੇ ਉਪ ਚੇਅਰਮੈਨ ਅਤੇ ਐੱਮ. ਡੀ. ਡੈਨੀਅਲ ਮਜ਼ੋਨ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਵੱਲੋਂ 27 ਅਪ੍ਰੈਲ ਨੂੰ ਕਸਟਮ ਡਿਊਟੀ ਵਿਚ ਕਟੌਤੀ ਦੀ ਕੀਤੀ ਗਈ ਘੋਸ਼ਣਾ ਮਗਰੋਂ ਸਾਡੀ ਕੰਪਨੀ ਪਹਿਲੀ ਹੈ ਜਿਸ ਨੇ ਇਸ ਦਾ ਫਾਇਦਾ ਗਾਹਕਾਂ ਨੂੰ ਦੇਣ ਦਾ ਫ਼ੈਸਲਾ ਕੀਤਾ ਹੈ ਅਤੇ ਐੱਮ. ਆਰ. ਪੀ. ਨੂੰ ਘਟਾ ਦਿੱਤਾ ਹੈ।
ਫਿਲਿਪਸ ਨੇ ਆਕਸੀਜਨ ਕੰਨਸੇਨਟ੍ਰੇਟਰ ਦਾ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮ. ਆਰ. ਪੀ.) 73,311 ਰੁਪਏ ਤੋਂ ਘਟਾ ਕੇ 68,120 ਰੁਪਏ ਕਰ ਦਿੱਤਾ ਹੈ। ਉੱਥੇ ਹੀ, ਬਹੁਤੀਆਂ ਹੋਰ ਕੰਪਨੀਆਂ ਅਤੇ ਆਕਸੀਜਨ ਦਰਾਮਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਚੀਨ ਤੋਂ ਮਾਲ ਦੀਆਂ ਉਡਾਣਾਂ ਵੱਡੇ ਪੱਧਰ 'ਤੇ ਰੱਦ ਹੋਣ ਅਤੇ ਚੀਨੀ ਨਿਰਮਾਤਾਵਾਂ ਵੱਲੋਂ ਉਤਪਾਦਨ ਲਾਗਤ ਵਧਾਉਣ ਕਾਰਨ ਭਾੜੇ ਦੀਆਂ ਕੀਮਤਾਂ ਵਿਚ ਹੋਏ ਵਾਧੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਕੀਮਤਾਂ ਵਿਚ 12,000 ਰੁਪਏ ਤੱਕ ਦਾ ਵਾਧਾ ਕਰਨ ਦੀ ਜ਼ਰੂਰਤ ਹੋਵੇਗੀ। ਹਾਲਾਂਕਿ, ਕਈ ਲੋਕਾਂ ਨੇ ਕਿਹਾ ਹੈ ਕਿ ਕੁਝ ਡੀਲਰ ਸਿਹਤ ਸੰਕਟ ਵਿਚਕਾਰ ਸਪਲਾਈ ਤੋਂ ਵੱਧ ਮੰਗ ਹੋਣ ਕਾਰਨ ਦਿੱਲੀ-ਐੱਨ. ਸੀ. ਆਰ. ਜਿਹੇ ਸਭ ਤੋਂ ਪ੍ਰਭਾਵਿਤ ਬਾਜ਼ਾਰਾਂ ਵਿਚ ਆਪਣੀਆਂ ਮਸ਼ੀਨਾਂ ਐੱਮ. ਆਰ. ਪੀ. ਤੋਂ ਵੱਧ ਕੀਮਤਾਂ 'ਤੇ ਵੇਚ ਰਹੇ ਹਨ।
ਕੋਵਿਡ-19 ਦੀ ਦੂਜੀ ਲਹਿਰ 'ਚ ਹੀਰੋ ਮੋਟੋਕਾਰਪ ਦੀ ਵਿਕਰੀ 'ਚ ਗਿਰਾਵਟ
NEXT STORY