ਨਵੀਂ ਦਿੱਲੀ- ਦੇਸ਼ ਦੀ ਮੋਹਰੀ ਦੋਪਹੀਆ ਵਾਹਨ ਨਿਰਮਾਤਾ ਹੀਰੋ ਮੋਟੋਕਾਰਪ ਦੀ ਵਿਕਰੀ ਵੀ ਇਸ ਸਾਲ ਅਪ੍ਰੈਲ ਵਿਚ ਘੱਟ ਰਹੀ। ਹੀਰੋ ਮੋਟੋਕਾਰਪ ਨੇ ਕਿਹਾ ਕਿ ਅਪ੍ਰੈਲ 2021 ਵਿਚ ਉਸ ਦੀ ਵਿਕਰੀ 3,72,285 ਇਕਾਈ ਰਹੀ ਹੈ, ਜੋ ਇਸ ਸਾਲ ਮਾਰਚ ਤੋਂ 35 ਫ਼ੀਸਦੀ ਘੱਟ ਹੈ। ਕੰਪਨੀ ਨੇ ਮਾਰਚ 2021 ਵਿਚ 5,76,957 ਸਕੂਟਰ-ਮੋਟਰਸਾਈਕਲ ਵੇਚੇ ਸਨ।
ਕੰਪਨੀ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੇ ਫੈਲਣ ਕਾਰਨ ਅਪ੍ਰੈਲ ਵਿਚ ਵਿਕਰੀ ਪ੍ਰਭਾਵਤ ਹੋਈ ਹੈ। ਸਮੀਖਿਆ ਅਧੀਨ ਮਹੀਨੇ ਦੀ ਵਿਕਰੀ ਦੇ ਅੰਕੜਿਆਂ ਦੀ ਤੁਲਨਾ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਸ ਸਮੇਂ ਦੇਸ਼ ਵਿਆਪੀ ਤਾਲਾਬੰਦੀ ਕਾਰਨ ਨਾ ਤਾਂ ਵਾਹਨ ਤਿਆਰ ਕੀਤੇ ਗਏ ਸਨ ਅਤੇ ਨਾ ਹੀ ਡੀਲਰਾਂ ਨੂੰ ਭੇਜੇ ਗਏ ਸਨ।
ਦੋਪਹੀਆ ਵਾਹਨ ਨਿਰਮਾਤਾ ਨੇ ਕਿਹਾ ਕਿ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੇ ਪੂਰੇ ਭਾਰਤ ਵਿਚ ਆਪਣੇ ਨਿਰਮਾਣ ਪਲਾਂਟਾਂ ਵਿਚ ਕੰਮ ਅੱਗੇ ਹੋਰ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ ਪਲਾਂਟਾਂ ਵਿਚ ਸੰਚਾਲਨ 10 ਮਈ ਤੋਂ ਮੁੜ ਸ਼ੁਰੂ ਹੋਣਗੇ। ਇਸ ਵਿਚਕਾਰ ਐੱਮ. ਜੀ. ਮੋਟਰ ਨੇ ਵੀ ਅਪ੍ਰੈਲ ਵਿਚ 2,565 ਯੂਨਿਟ ਵੇਚੇ। ਪਿਛਲੇ ਸਾਲ ਇਸੇ ਮਹੀਨੇ ਕੰਪਨੀ ਦੀ ਵਿਕਰੀ ਜ਼ੀਰੋ ਸੀ।
GST ਦਾ ਰਿਕਾਰਡ, ਤਿੰਨ ਸਾਲਾਂ 'ਚ ਪਹਿਲੀ ਵਾਰ 1.41 ਲੱਖ ਕਰੋੜ ਰੁ: 'ਤੇ ਪੁੱਜਾ
NEXT STORY