ਨਵੀਂ ਦਿੱਲੀ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਫਾਇਦਾ ਲੈਣ ਵਾਲੇ ਕਿਸਾਨਾਂ ਲਈ ਖ਼ੁਸ਼ਖ਼ਬਰੀ ਹੈ। ਇਸ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿਚ 9ਵੀਂ ਕਿਸ਼ਤ ਆਉਣ ਵਾਲੀ ਹੈ।
ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਅਗਲੀ ਕਿਸ਼ਤ 9 ਅਗਸਤ ਨੂੰ 12.11 ਕਰੋੜ ਖਾਤਿਆਂ ਵਿਚ ਪਹੁੰਚ ਜਾਵੇਗੀ। ਇਹ ਜਾਣਕਾਰੀ ਸਰਕਾਰ ਨੇ ਦਿੱਤੀ ਹੈ।
ਕਿਸਾਨਾਂ ਦੀ ਆਰਥਿਕ ਸਹਾਇਤਾ ਲਈ ਨਰਿੰਦਰ ਮੋਦੀ ਸਰਕਾਰ ਨੇ ਸਾਲ 2019 ਦੇ ਬਜਟ ਵਿਚ ਇਸ ਯੋਜਨਾ ਦਾ ਐਲਾਨ ਕੀਤਾ ਸੀ। ਪੀ. ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਤਿੰਨ ਕਿਸ਼ਤਾਂ ਵਿਚ ਖਾਤਿਆਂ ਵਿਚ ਭੇਜੇ ਜਾਂਦੇ ਹਨ।
ਇਹ ਵੀ ਪੜ੍ਹੋ- SBI ਦੇ Q1FY22 ਨਤੀਜੇ ਤੋਂ ਨਿਵੇਸ਼ਕ ਬਾਗੋਬਾਗ, ਨਵੀਂ ਉਚਾਈ 'ਤੇ ਸਟਾਕਸ
ਗੌਰਤਲਬ ਹੈ ਕਿ ਪੀ. ਐੱਮ. ਕਿਸਾਨ ਨਿਧੀ ਯੋਜਨਾ ਲਈ ਜੇਕਰ ਤੁਸੀਂ ਰਜਿਸਟ੍ਰੇਸ਼ਨ ਨਹੀਂ ਕਰਾਇਆ ਹੈ ਤਾਂ ਇਸ ਲਈ ਤੁਸੀਂ ਆਨਲਾਈਨ ਜਾਂ ਆਫਲਾਈਨ ਅਪਲਾਈ ਕਰ ਸਕਦੇ ਹੋ। ਆਨਲਾਈਨ ਰਜਿਸਟ੍ਰੇਸ਼ਨ ਲਈ ਸਭ ਤੋਂ ਪਹਿਲਾਂ ਤੁਹਾਨੂੰ pmkisan.gov.in ਵੈੱਬਸਾਈਟ 'ਤੇ ਜਾਣਾ ਹੋਵੇਗਾ। ਇਸ ਦੇ ਹੋਮ ਪੇਜ 'ਤੇ Farmers Corner ਸੈਕਸ਼ਨ ਵਿਚ Beneficiary List 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਡ੍ਰਾਪ-ਡਾਊਨ ਲਿਸਟ ਵਿਚ ਪਿੰਡ, ਜ਼ਿਲ੍ਹਾ, ਬਲਾਕ ਚੁਣਨਾ ਹੋਵੇਗਾ। ਫਿਰ Get Report 'ਤੇ ਕਲਿੱਕ ਕਰਦੇ ਹੀ ਲਾਭਪਾਤਰਾਂ ਦੀ ਲਿਸਟ ਦਿਖਾਈ ਦੇਵੇਗੀ, ਜਿਸ ਵਿਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।
ਇਹ ਵੀ ਪੜ੍ਹੋ- ਵਿਦੇਸ਼ ਦਾ ਸਫ਼ਰ ਹੋਰ ਹੋਵੇਗਾ ਮਹਿੰਗਾ, ਇੰਨਾ ਚੜ੍ਹ ਸਕਦਾ ਹੈ ਡਾਲਰ ਦਾ ਮੁੱਲ
ਬਿਲ ਗੇਟਸ ਅਤੇ ਮੇਲਿੰਡਾ ਦੇ ਤਲਾਕ ’ਤੇ ਲੱਗੀ ਅਦਾਲਤੀ ਮੋਹਰ, 27 ਸਾਲਾਂ ਬਾਅਦ ਹੋਏ ਵੱਖ
NEXT STORY