ਨਵੀਂ ਦਿੱਲੀ : ਭਾਰਤ ਵੱਲੋਂ ਚੀਨ ਖ਼ਿਲਾਫ਼ ਕੀਤੀ ਜਾ ਰਹੀ ਡਿਜੀਟਲ ਸਟਰਾਈਕ ਤਹਿਤ ਭਾਰਤ ਸਰਕਾਰ ਨੇ ਚੀਨ ਦੇ 2 ਸਭ ਤੋਂ ਵੱਡੇ ਐਪਸ ਵਿਬੋ (Weibo) ਅਤੇ ਬੈਦੂ ਸਰਚ (Baidu Search) ਨੂੰ ਭਾਰਤ ਵਿਚ ਬਲਾਕ ਕਰ ਦਿੱਤਾ ਹੈ। ਇਹ ਦੋਵੇਂ ਐਪਸ ਚੀਨ ਵਿਚ ਬਹੁਤ ਮਸ਼ਹੂਰ ਹਨ। Baidu Search ਨੂੰ ਚੀਨ ਵਿਚ ਗੂਗਲ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ ਅਤੇ Weibo ਨੂੰ ਟਵਿਟਰ ਦੀ ਤਰ੍ਹਾਂ ਵੇਖਿਆ ਜਾਂਦਾ ਹੈ। ਟਾਈਮਜ਼ ਇੰਡੀਆ ਨੇ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ। Weibo ਨੂੰ 2009 ਵਿਚ ਚੀਨ ਨੇ ਲਾਂਚ ਕੀਤਾ ਸੀ ਅਤੇ ਦੁਨੀਆਭਰ ਵਿਚ ਇਸ ਦੇ ਕਰੀਬ 500 ਮਿਲੀਅਨ ਯੂਜ਼ਰਸ ਹਨ।
ਇਹ ਵੀ ਪੜ੍ਹੋ: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ, ਜਾਣੋ ਅੱਜ ਕੀ ਭਾਅ ਵਿਕ ਰਿਹੈ ਸੋਨਾ
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦਾ ਵੀ ਵਿਬੋ 'ਚ ਅਕਾਊਂਟ ਸੀ। ਇਹ ਅਕਾਊਂਟ ਪੀ.ਐਮ. ਮੋਦੀ ਨੇ ਉਦੋਂ ਖੋਲ੍ਹਿਆ ਸੀ ਜਦੋਂ ਉਹ ਆਪਣੇ ਪਹਿਲੇ ਕਾਰਜਕਾਲ ਵਿਚ 2015 ਵਿਚ ਚੀਨ ਦੌਰੇ 'ਤੇ ਗਏ ਸਨ। ਉਨ੍ਹਾਂ ਦਾ ਮਕਸਦ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਨੂੰ ਮਜ਼ਬੂਤ ਕਰਣਾ ਸੀ ਅਤੇ ਇਸ ਵਿਸ਼ਵਾਸ ਨੂੰ ਜਿੱਤਣ ਲਈ ਉਨ੍ਹਾਂ ਨੇ ਦੌਰੇ ਤੋਂ ਪਹਿਲਾਂ ਚੀਨੀ ਟਵਿਟਰ Weibo 'ਤੇ ਆਪਣਾ ਅਕਾਊਂਟ ਖੋਲ੍ਹਿਆ ਸੀ। ਪੀ.ਐਮ. ਮੋਦੀ ਨੇ ਆਪਣੀ ਪਹਿਲੀ ਪੋਸਟ ਵਿਚ ਲਿਖਿਆ ਸੀ 'Hello China! Looking forward to interacting with Chinese friends through Weibo"। ਇਸ ਪਲੇਟਫਾਰਮ 'ਤੇ ਉਨ੍ਹਾਂ ਦੇ 2 ਲੱਖ ਦੇ ਕਰੀਬ ਫਾਲੋਅਰਜ਼ ਸਨ।
ਇਹ ਵੀ ਪੜ੍ਹੋ: WHO ਨੇ ਦਿੱਤੀ ਨਵੀਂ ਚਿਤਾਵਨੀ, ਹੋ ਸਕਦਾ ਹੈ ਕਦੇ ਨਾ ਮਿਲੇ ਕੋਰੋਨਾ ਦਾ ਹੱਲ
ਗਲਵਾਨ ਘਾਟੀ ਦੀ ਘਟਨਾ ਕਾਰਨ ਜਦੋਂ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫ਼ੀ ਵਿਗੜ ਗਏ, ਉਦੋਂ ਉਨ੍ਹਾਂ ਨੇ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਅਲਵਿਦਾ ਕਿਹਾ। ਸੂਤਰਾਂ ਮੁਤਾਬਕ ਸਰਕਾਰ ਨੇ ਇਨ੍ਹਾਂ ਦੋਵਾਂ ਐਪ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਸਟੋਰ ਤੋਂ ਵੀ ਹਟਾਉਣ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਇੰਟਰਨੈਟ ਸਰਵਿਸ ਪ੍ਰੋਵਾਇਡਰਸ ਨੂੰ ਇਨ੍ਹਾਂ ਐਪਸ ਨੂੰ ਬਲਾਕ ਕਰਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਟਰੰਪ ਨੇ H-1ਬੀ ਵੀਜ਼ਾ ਧਾਰਕਾਂ ਨੂੰ ਦਿੱਤਾ ਵੱਡਾ ਝਟਕਾ, ਵੱਡੀ ਗਿਣਤੀ 'ਚ ਭਾਰਤੀ ਹੋਣਗੇ ਪ੍ਰਭਾਵਿਤ
ਇਨ੍ਹਾਂ ਸ਼ਰਤਾਂ ਤਹਿਤ ਜਲਦ ਸ਼ੁਰੂ ਹੋ ਸਕਦੀਆਂ ਹਨ ਮੈਟਰੋ ਰੇਲ ਗੱਡੀਆਂ
NEXT STORY