ਨਵੀਂ ਦਿੱਲੀ—ਨੀਰਵ ਮੋਦੀ ਘੋਟਾਲੇ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ 'ਚ ਇਕ ਹੋਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀ.ਐੱਨ.ਬੀ. ਨੇ ਆਪਣੀ ਮੁੰਬਈ ਬ੍ਰਾਂਚ ਤੋਂ ਕਰੀਬ 9.9 ਕਰੋੜ ਰੁਪਏ ਦੇ ਫਰਜ਼ੀਵਾੜੇ ਦਾ ਪਤਾ ਲਗਾਇਆ ਹੈ। ਬੈਂਕ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਹੈ। ਇਹ ਘੋਟਾਲਾ ਵੀ ਪੀ.ਐੱਨ.ਬੀ. 'ਚ ਮੁੰਬਈ ਸਥਿਤ ਉਸ ਬ੍ਰੈਡੀ ਹਾਊਸ ਬ੍ਰਾਂਚ 'ਚ ਕੀਤਾ ਗਿਆ ਜਿਸ 'ਚ ਨੀਰਵ ਮੋਦੀ ਨੇ 12,700 ਕਰੋੜ ਦੀ ਧੋਖਾਧੜੀ ਕੀਤੀ ਸੀ।
ਸੂਤਰਾਂ ਮੁਤਾਬਕ ਇਕ ਮਾਮਲਾ ਇਕ ਕੰਪਨੀ ਚੰਦੇਰੀ ਪੇਪਰ ਐਂਡ ਅਲਾਇਡ ਪ੍ਰਾਡੈਕਟਸ ਪ੍ਰਾਈਵੇਟ ਲਿਮਟਿਡ ਦਾ ਦੱਸਿਆ ਜਾ ਰਿਹਾ ਹੈ। ਫਰਾਡ ਦੇ ਤਾਜ਼ਾ ਮਾਮਲੇ 'ਚ ਅਜੇ ਤੱਕ ਪੀ.ਐੱਨ.ਬੀ. ਦੇ ਬੁਲਾਰੇ ਦਾ ਕੋਈ ਬਿਆਨ ਨਹੀਂ ਆਇਆ ਹੈ। ਇਸ ਤੋਂ ਇਲਾਵਾ ਚੰਦੇਰੀ ਪੇਪਰ ਵਲੋਂ ਵੀ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਪਹਿਲਾਂ ਵੀ ਲੱਗ ਚੁੱਕਾ ਹੈ ਚੂਨਾ
ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਨੇ ਪਿਛਲੇ ਦਿਨੀਂ ਸੇਬੀ ਅਤੇ ਬੰਬਈ ਸਟਾਕ ਐਕਸਚੇਂਜ ਨੂੰ 11,400 ਕਰੋੜ ਰੁਪਏ ਦੇ ਘੋਟਾਲੇ ਦੀ ਜਾਣਕਾਰੀ ਦਿੱਤੀ ਸੀ। ਘੋਟਾਲੇ ਦੀ ਸ਼ੁਰੂਆਤ 2011 'ਚ ਪੀ.ਐੱਨ.ਬੀ. ਦੀ ਮੁੰਬਈ ਦੀ ਬ੍ਰੈਡੀ ਹਾਊਸ ਬ੍ਰਾਂਚ 'ਚ ਹੋਈ। 8 ਸਾਲ 'ਚ ਹਜ਼ਾਰਾਂ ਕਰੋੜ ਦੀ ਰਕਮ ਫਰਜ਼ੀ ਲੈਟਰ ਆਫ ਅੰਡਰਟੇਕਿੰਗਸ ਦੇ ਰਾਹੀਂ ਵਿਦੇਸ਼ੀ ਖਾਤਿਆਂ 'ਚ ਟਰਾਂਸਫਰ ਕੀਤੀ ਗਈ। ਹੀਰਾ ਕਾਰੋਬਾਰੀ ਨੀਰਵ ਮੋਦੀ ਇਸ ਧੋਖਾਧੜੀ 'ਚ ਮੁੱਖ ਦੋਸ਼ੀ ਹਨ। ਮੋਦੀ ਦਾ ਮਾਮਾ ਮੇਹੁਲ ਚੌਕਸੀ (ਗੀਤਾਂਜਲੀ ਗਰੁੱਪ ਦਾ ਮਾਲਕ) ਵੀ ਦੋਸ਼ੀ ਹੈ।
ਇਲੈਕਟ੍ਰੋਨਿਕ ਸਾਮਾਨ ਹੀ ਨਹੀਂ, ਹੁਣ ਕੱਪੜੇ ਵੀ ਖਰੀਦੋ EMI 'ਤੇ
NEXT STORY