ਨਵੀਂ ਦਿੱਲੀ—ਤੁਸੀਂ ਹਮੇਸ਼ਾ ਇਲੈਕਟ੍ਰੋਨਿਕ ਸਾਮਾਨ ਜਾਂ ਮੋਬਾਇਲ ਈ.ਐੱਮ.ਆਈ. 'ਤੇ ਖਰੀਦਿਆਂ ਹੋਵੇਗਾ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਈ.ਐੱਮ.ਆਈ 'ਤੇ ਕੱਪੜੇ ਵੀ ਖਰੀਦੇ ਜਾ ਸਕਦੇ ਹਨ। ਜੀ ਹਾਂ, ਮਿੰਤਰਾ ਇਕ ਅਜਿਹਾ ਆਫਰ ਲੈ ਕੇ ਆਇਆ ਹੈ ਜਿਸ 'ਚ 51 ਰੁਪਏ ਪ੍ਰਤੀ ਮਹੀਨੇ ਦੀ ਈ.ਐੱਮ.ਆਈ. 'ਤੇ ਕੱਪੜੇ ਖਰੀਦ ਸਕਦੇ ਹੋ।
ਇਨ੍ਹਾਂ ਪ੍ਰਾਡੈਕਟਾਂ 'ਤੇ ਮਿਲੇਗਾ ਇਹ ਆਫਰ
ਇਹ ਆਫਰ ਮਿੰਤਰਾ 'ਤੇ ਕੁਝ ਅਜਿਹੇ ਪ੍ਰਾਡੈਕਟਸ 'ਤੇ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੀ ਕੀਮਤ 1,300 ਰੁਪਏ ਜਾਂ ਉਸ ਤੋਂ ਘੱਟ ਹੈ। ਮਿੰਤਰਾ ਨੇ ਇਸ ਪਹਿਲ ਤੇ ਈਮੇਲ ਤੋਂ ਪੁੱਛੇ ਗਏ ਸਵਾਲਾਂ 'ਤੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਇਸ ਆਫਰ ਨੂੰ ਅਮਲ 'ਚ ਲਿਆਉਣ ਵਾਲਿਆਂ ਞ''ਚ ਇਕ ਸ਼ਖਸ ਨੇ ਦੱਸਿਆ ਕਿ ਇਹ ਸੁਵਿਧਾ ਉਨ੍ਹਾਂ ਉਪਭੋਗਤਾਵਾਂ ਲਈ ਸ਼ੁਰੂ ਕੀਤੀ ਗਈ ਹੈ ਜੋ ਪ੍ਰਾਡੈਕਟ ਪਹਿਲੇ ਖਰੀਦ ਸਕਦੇ ਹਾਂ ਪਰ ਭੁਗਤਾਨ ਬਾਅਦ 'ਚ ਕਰਨਾ ਚਾਹੁੰਦੇ ਹਾਂ।
ਇਨ੍ਹਾਂ ਬੈਂਕਾਂ ਦੇ ਨਾਲ ਕੀਤਾ ਕਰਾਰ
ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਇਹ ਆਫਰ 2 ਟੀਅਰ ਅਤੇ 3 ਟੀਅਰ ਸ਼ਹਿਰਾਂ ਦੇ ਉਪਭੋਗਤਾਵਾਂ ਲਈ ਚੰਗਾ ਸਾਬਿਤ ਹੋ ਸਕਦਾ ਹੈ ਜਿਥੇ ਦੇ ਲੋਕ ਇਕ ਸਮੇਂ ਬਾਅਦ ਆਪਣੇ ਖਰਚ ਵਧਾਉਣਾ ਚਾਹੁੰਦੇ ਹਨ। ਇਹ ਪਹਿਲ 30 ਸਾਲ ਤੋਂ ਘੱਟ ਉਮਰ ਦੇ ਉਨ੍ਹਾਂ ਨੌਜਵਾਨਾਂ ਨੂੰ ਆਕਰਸ਼ਿਤ ਕਰ ਸਕਦੀ ਹੈ ਜਿਨ੍ਹਾਂ ਦਾ ਫੈਸ਼ਨ ਵੱਲ ਝੁਕਾਅ ਹੈ। ਫਲਿੱਪਕਾਰਟ ਦੀ ਅਗਵਾਈ ਵਾਲੀ ਇਕ ਕੰਪਨੀ ਨੇ ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਸਿਟੀ ਬੈਂਕ, ਐੱਸ.ਬੀ.ਆਈ., ਕੋਟਕ ਬੈਂਕ, ਅਮੈਕਸ, ਐੱਚ.ਐੱਸ.ਬੀ.ਸੀ. ਵਰਗੇ ਮੁੱਖ ਬੈਂਕਾਂ ਦੇ ਨਾਲ ਕਰਾਰ ਕੀਤਾ ਹੈ। ਇਹ ਬੈਂਕ ਪ੍ਰਾਡੈਕਟਾਂ ਦੀ ਕ੍ਰੈਡਿਟ ਕਾਰਡ ਤੋਂ ਖਰੀਦ 'ਤੇ 3.24 ਮਹੀਨਿਆਂ ਲਈ 13 ਤੋਂ 15 ਫੀਸਦੀ ਵਿਆਜ ਲੱਗੇਗਾ।
ਗਰਮੀ ਦਾ ਮੌਸਮ ਜੇਬ 'ਤੇ ਪਵੇਗਾ ਭਾਰੀ, ਦਿਨ ਵੇਲੇ ਵਧੇਗਾ ਪਾਰਾ!
NEXT STORY