ਬਿਜ਼ਨੈੱਸ ਡੈਸਕ : ਅਰਬਪਤੀ ਗੌਤਮ ਅਡਾਨੀ ਦਾ ਕਾਰੋਬਾਰੀ ਸਮੂਹ ਗ੍ਰੀਨ ਹਾਈਡ੍ਰੋਜਨ ਪ੍ਰਾਜੈਕਟ ਲਈ 4 ਅਰਬ ਡਾਲਰ ਯਾਨੀ 33 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਫੰਡ ਜੁਟਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਫੰਡ ਘੱਟ ਲਾਗਤ ਵਾਲੇ ਹਰੇ ਹਾਈਡ੍ਰੋਜਨ ਲਈ ਨਿਰਮਾਣ ਪਲਾਂਟ ਵਿਕਸਿਤ ਕਰਨ ਵਿੱਚ ਮਦਦ ਕਰੇਗਾ। ਬਲੂਮਬਰਗ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ - Flipkart ਤੋਂ ਆਨਲਾਈਨ ਮੰਗਵਾਇਆ 1 ਲੱਖ ਦਾ TV, ਡੱਬਾ ਖੋਲ੍ਹਿਆ ਤਾਂ ਉੱਡੇ ਹੋਸ਼
ਅਡਾਨੀ ਨਿਊ ਇੰਡਸਟਰੀਜ਼ ਲਿਮਿਟੇਡ, ਅਡਾਨੀ ਐਂਟਰਪ੍ਰਾਈਜ਼ਿਜ਼ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ, ਘਰੇਲੂ ਅਤੇ ਅੰਤਰਰਾਸ਼ਟਰੀ ਬੈਂਕਾਂ ਤੋਂ ਫੰਡ ਇਕੱਠਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਏਗੀ। ਕੰਪਨੀ ਕਈ ਰਿਣਦਾਤਾਵਾਂ ਨਾਲ ਸ਼ੁਰੂਆਤੀ ਪੜਾਅ 'ਤੇ ਗੱਲਬਾਤ ਕਰ ਰਹੀ ਹੈ। ਹਾਲਾਂਕਿ ਇਸ ਮਾਮਲੇ 'ਤੇ ਅਡਾਨੀ ਗਰੁੱਪ ਵੱਲੋਂ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਗਈ। ਫਰਾਂਸ ਦੀ ਟੋਟਲ ਐਨਰਜੀਜ਼ ਐੱਸਈ ਅਤੇ ਅਡਾਨੀ ਗਰੁੱਪ ਨੇ ਜੂਨ ਵਿੱਚ ਕਿਹਾ ਸੀ ਕਿ ਉਹ ਭਾਰਤ ਵਿੱਚ ਗ੍ਰੀਨ ਹਾਈਡ੍ਰੋਜਨ ਅਤੇ ਸਬੰਧਤ ਉਤਪਾਦਾਂ ਦੇ ਉਤਪਾਦਨ ਲਈ 5 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।
ਇਹ ਵੀ ਪੜ੍ਹੋ - ਹੁਣ ਈ-ਕਾਮਰਸ ਕੰਪਨੀਆਂ ਗਾਹਕਾਂ ਨੂੰ ਨਹੀਂ ਲਾ ਸਕਣਗੀਆਂ ਚੂਨਾ, ‘ਡਾਰਕ ਪੈਟਰਨ’ ’ਤੇ ਸ਼ਿਕੰਜਾ ਕੱਸੇਗੀ ਸਰਕਾਰ
ਦੁਨੀਆ ਦਾ ਤੀਜਾ ਸਭ ਤੋਂ ਵੱਡਾ ਪ੍ਰਦੂਸ਼ਣ ਫੈਲਾਉਣ ਵਾਲਾ ਦੇਸ਼ ਡੀਕਾਰਬੋਨਾਈਜ਼ ਕਰਨਾ ਚਾਹੁੰਦਾ ਹੈ। ਗੌਤਮ ਅਡਾਨੀ ਨੇ ਪਹਿਲਾਂ ਕਿਹਾ ਸੀ ਕਿ ਸਮੂਹ ਦੇ ਅਨੁਮਾਨਿਤ ਪੂੰਜੀ ਖ਼ਰਚੇ ਦਾ 75 ਫ਼ੀਸਦੀ ਗ੍ਰੀਨ ਕਾਰੋਬਾਰਾਂ ਵਿੱਚ ਹੋਵੇਗਾ ਅਤੇ ਉਨ੍ਹਾਂ ਦੀਆਂ ਕੰਪਨੀਆਂ ਨੇ ਅਗਲੇ ਦਹਾਕੇ ਵਿੱਚ ਨਵਿਆਉਣਯੋਗ ਊਰਜਾ, ਹਰੀ ਕੰਪੋਨੈਂਟ ਨਿਰਮਾਣ ਅਤੇ ਸਬੰਧਤ ਬੁਨਿਆਦੀ ਢਾਂਚੇ ਵਿੱਚ 20 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।
ਇਹ ਵੀ ਪੜ੍ਹੋ - PNB ਨੇ ਗਾਹਕਾਂ ਲਈ ਜਾਰੀ ਕੀਤਾ ਅਲਰਟ! ਕਰੰਟ ਅਤੇ ਸੇਵਿੰਗ ਅਕਾਊਂਟ ਹੋਣਗੇ ਇਨ-ਐਕਟਿਵ
ਅਡਾਨੀ ਅਤੇ ਉਨ੍ਹਾਂ ਦੇ ਵਿਰੋਧੀ ਮੁਕੇਸ਼ ਅੰਬਾਨੀ ਵਰਗੇ ਕਾਰੋਬਾਰੀ ਗ੍ਰੀਮ ਹਾਈਡ੍ਰੋਜਨ 'ਤੇ ਸੱਟਾ ਲਗਾ ਰਹੇ ਹਨ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੱਛ ਟੈਕਨਾਲੋਜੀ ਵੱਲ ਪਰਿਵਰਤਨ ਵਿੱਚ ਭਾਰਤ ਦੀ ਅਗਵਾਈ ਸਥਾਪਤ ਕਰਨਾ ਚਾਹੁੰਦੇ ਹਨ। ਅਡਾਨੀ ਦੀ ਵੈੱਬਸਾਈਟ ਕਹਿੰਦੀ ਹੈ, 'ਗ੍ਰੀਨ ਹਾਈਡ੍ਰੋਜਨ ਭਾਰਤ ਦੀ ਭਵਿੱਖੀ ਊਰਜਾ ਸਵੈ-ਨਿਰਭਰਤਾ ਲਈ ਮਜ਼ਬੂਤ ਵਾਅਦਾ ਰੱਖਦਾ ਹੈ। ਅਜਿਹੀ ਸਥਿਤੀ ਦੀ ਕਲਪਨਾ ਕਰਨਾ ਔਖਾ ਨਹੀਂ ਹੈ, ਜਿੱਥੇ ਹਰਾ ਹਾਈਡ੍ਰੋਜਨ $1/kg ਤੋਂ ਘੱਟ ਕੀਮਤ 'ਤੇ ਉਪਲਬਧ ਹੋਵੇਗਾ। ਇਸ ਨਾਲ ਦੇਸ਼ ਨੂੰ ਜੈਵਿਕ ਈਂਧਨ 'ਤੇ ਨਿਰਭਰਤਾ ਤੋਂ ਬਾਹਰ ਨਿਕਲਣ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਭਾਰਤ ਨੂੰ ਊਰਜਾ ਦਰਾਮਦ ਦੇ ਵਿੱਤੀ ਬੋਝ ਤੋਂ ਵੀ ਮੁਕਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ - ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਕੀਤਾ IMC 2023 ਦਾ ਉਦਘਾਟਨ, ਦੇਸ਼ ਨੂੰ ਦਿੱਤਾ 100 5G ਲੈਬਸ ਦਾ ਤੋਹਫ਼ਾ
NEXT STORY