ਨਵੀਂ ਦਿੱਲੀ : ਅਮਰੀਕਾ ਵਿਚ ਭਾਰਤੀ ਵਸਤੂਆਂ ਦੇ ਇੰਪੋਰਟ ’ਤੇ 50 ਫੀਸਦੀ ਭਾਰੀ ਟੈਰਿਫ ਲਾਉਣ ਤੋਂ ਪ੍ਰੇਸ਼ਾਨ ਬਰਾਮਦਕਾਰਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਕਈ ਉਪਾਵਾਂ ’ਤੇ ਕੰਮ ਕਰ ਰਹੀ ਹੈ। ਇਨ੍ਹਾਂ ਵਿਚ ਐਕਸਪੋਰਟ ਪ੍ਰਮੋਸ਼ਨ ਮਿਸ਼ਨ ਦੀ ਸ਼ੁਰੂਆਤ, ਕਰਜ਼ੇ ਦੀ ਅਦਾਇਗੀ ’ਤੇ ਰੋਕ ਅਤੇ ਨਕਦ ਸਹਾਇਤਾ ਸ਼ਾਮਲ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਤਿਉਹਾਰਾਂ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ 24K-22K ਦੇ ਭਾਅ
ਇਸ ਸਬੰਧੀ ਐਕਸਪੋਰਟਰਾਂ ਵੱਲੋਂ ਕੀਤੀਆਂ ਗਈਆਂ ਅਪੀਲਾਂ ’ਤੇ ਸਰਕਾਰੀ ਅਧਿਕਾਰੀ ਨੇ ਕਿਹਾ, ‘ਸਰਕਾਰ ਐਕਸਪੋਰਟਰਾਂ ਦੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ ਅਤੇ ਉਨ੍ਹਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ।’ ਅਮਰੀਕਾ ਨੇ 27 ਅਗਸਤ ਤੋਂ ਭਾਰਤੀ ਉਤਪਾਦਾਂ ’ਤੇ ਕੁੱਲ 50 ਫੀਸਦੀ ਟੈਰਿਫ ਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਰੂਸ ਤੋਂ ਤੇਲ ਖਰੀਦਣਾ ਜਾਰੀ ਰੱਖਣ ਲਈ ਜੁਰਮਾਨੇ ਵਜੋਂ ਲਾਇਆ ਗਿਆ 25 ਫੀਸਦੀ ਵਾਧੂ ਟੈਰਿਫ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ : ਪਟਾਕਾ ਕਾਰੋਬਾਰੀਆਂ ਦੀ ਵਧੀ ਮੁਸੀਬਤ: ਸਰਕਾਰ ਨੇ 8 ਜ਼ਿਲ੍ਹਿਆਂ 'ਚ ਕਾਰੋਬਾਰ 'ਤੇ ਲਗਾਈ ਪਾਬੰਦੀ, ਹੋਵੇਗੀ ਜੇਲ੍ਹ
ਇਸ ਨਾਲ ਕਿਰਤ ਸਬੰਧੀ ਖੇਤਰਾਂ ਜਿਵੇਂ ਕਿ ਮਸ਼ੀਨਰੀ, ਝੀਂਗਾ, ਕੱਪੜਾ, ਚਮੜਾ-ਫੁੱਟਵੀਅਰ ਤੇ ਰਤਨ ਅਤੇ ਗਹਿਣਿਆਂ ਦੇ ਐਕਸਪੋਰਟ ’ਤੇ ਡੂੰਘਾ ਪ੍ਰਭਾਵ ਪੈਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ 24 ਘੰਟਿਆਂ 'ਚ ਬਣਵਾਓ ਆਯੁਸ਼ਮਾਨ ਕਾਰਡ, ਮਿਲੇਗਾ 5 ਲੱਖ ਰੁਪਏ ਦਾ Cashless ਇਲਾਜ
ਸਰਕਾਰ ਹੁਣ ਸੂਖਮ, ਛੋਟੇ ਅਤੇ ਦਰਮਿਆਨੇ ਉੱਦਯੋਗਾਂ ਨਾਲ ਜੁੜੇ ਐਕਸਪੋਰਟਰਾਂ ਲਈ ਐਮਰਜੈਂਸੀ ਕ੍ਰੈਡਿਟ ਗਾਰੰਟੀ ਸਕੀਮ, ਇਕ ਸਾਲ ਤੱਕ ਦੇ ਕਰਜ਼ਿਆਂ ’ਤੇ ਰੋਕ ਅਤੇ ਐਕਸਪੋਰਟ ਭੁਗਤਾਨ ਦੀ ਆਖਰੀ ਮਿਤੀ ਵਧਾਉਣ ਵਰਗੇ ਕਦਮ ਚੁੱਕਣ ’ਤੇ ਵਿਚਾਰ ਕਰ ਰਹੀ ਹੈ, ਤਾਂ ਜੋ ਨਕਦੀ ਪ੍ਰਵਾਹ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਇਸ ਦੇ ਨਾਲ ਹੀ ਸਰਕਾਰ ਈ-ਕਾਮਰਸ ਐਕਸਪੋਰਟ ਹੱਬ ਸਕੀਮ ਨੂੰ ਤੇਜ਼ੀ ਨਾਲ ਲਾਗੂ ਕਰਨ ਲਈ ਵੀ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ : ਲਓ ਜੀ ਨਵੇਂ ਸਿਖਰ 'ਤੇ ਪਹੁੰਚ ਗਈ ਚਾਂਦੀ ਤੇ ਸੋਨਾ ਵੀ ਹੋ ਗਿਆ ਮਹਿੰਗਾ, ਜਾਣੋ 24K-22K ਦੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਸਮੇਤ 8 ਸੂਬਿਆਂ ਨੇ ਨੁਕਸਾਨ ਦੀ ਭਰਪਾਈ ਲਈ ਕੇਂਦਰ ਸਰਕਾਰ ਤੋਂ ਕੀਤੀ ਮੰਗ
NEXT STORY