ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਮੁੜ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਯੁੱਧ ਨੂੰ 'ਪਰਮਾਣੂ ਯੁੱਧ' 'ਚ ਬਦਲਣ ਤੋਂ ਰੋਕ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਹ ਧਮਕੀ ਦਿੱਤੀ ਸੀ ਕਿ ਜੇਕਰ ਦੋਵੇਂ ਗੁਆਂਢੀ ਦੇਸ਼ ਜੰਗਬੰਦੀ 'ਤੇ ਸਹਿਮਤ ਨਹੀਂ ਹੋਏ ਤਾਂ ਉਹ ਕੋਈ ਵਪਾਰ ਸਮਝੌਤਾ ਨਹੀਂ ਕਰਨ ਅਤੇ ਉਨ੍ਹਾਂ 'ਤੇ ਟੈਰਿਫ ਲਗਾਉਣਗੇ। ਟਰੰਪ ਨੇ ਮੰਗਲਵਾਰ ਨੂੰ 'ਵ੍ਹਾਈਟ ਹਾਊਸ' (ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਘਰ ਅਤੇ ਦਫ਼ਤਰ) 'ਚ ਇਕ ਕੈਬਨਿਟ ਬੈਠਕ ਦੌਰਾਨ ਇਹ ਟਿੱਪਣੀ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ ਸੀ। ਉਨ੍ਹਾਂ ਕਿਹਾ,''ਮੈਂ ਇਕ ਬਹੁਤ ਹੀ ਸ਼ਾਨਦਾਰ ਇਨਸਾਨ, ਨਰਿੰਦਰ ਮੋਦੀ ਨਾਲ ਗੱਲ ਕੀਤੀ। ਮੈਂ ਪੁੱਛਿਆ,''ਤੁਹਾਡੇ ਅਤੇ ਪਾਕਿਸਤਾਨ ਵਿਚਾਲੇ ਕੀ ਚੱਲ ਰਿਹਾ ਹੈ? ਨਫ਼ਰਤ ਬਹੁਤ ਵੱਧ ਸੀ। ਇਹ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਕਦੇ-ਕਦੇ ਤਾਂ ਵੱਖ-ਵੱਖ ਨਾਵਾਂ ਨਾਲ ਸੈਂਕੜੇ ਸਾਲਾਂ ਤੋਂ ਚੱਲ ਰਿਹਾ ਹੈ।''
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਟਰੰਪ ਨੇ ਕਿਹਾ,''ਮੈਂ ਕਿਹਾ, ਮੈਂ ਤੁਹਾਡੇ ਨਾਲ ਕੋਈ ਵਪਾਰਕ ਸਮਝੌਤਾ ਨਹੀਂ ਕਰਨਾ ਚਾਹੁੰਦਾ... ਤੁਸੀਂ ਲੋਕ ਪਰਮਾਣੂ ਯੁੱਧ 'ਚ ਉਲਝ ਜਾਓਗੇ... ਮੈਂ ਕਿਹਾ, ਕੱਲ੍ਹ ਮੈਨੂੰ ਮੁੜ ਫੋਨ ਕਰਨਾ ਪਰ ਅਸੀਂ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ ਜਾਂ ਅਸੀਂ ਤੁਹਾਡੇ 'ਤੇ ਅਜਿਹੇ ਟੈਰਿਫ ਲਗਾਵਾਂਗੇ ਜੋ ਇੰਨੇ ਉੱਚੇ ਹੋਣਗੇ ਕਿ ਤੁਹਾਡਾ ਸਿਰ ਘੁੰਮ ਜਾਵੇਗਾ।'' ਟਰੰਪ ਨੇ ਕਿਹਾ,''5 ਘੰਟਿਆਂ ਦੇ ਅੰਦਰ ਇਹ (ਯੁੱਧ ਖ਼ਤਮ) ਹੋ ਗਿਆ। ਸ਼ਾਇਦ ਇਹ ਮੁੜ ਤੋਂ ਸ਼ੁਰੂ ਹੋ ਜਾਵੇ ਪਰ ਜੇਕਰ ਅਜਿਹਾ ਹੋਇਆ ਤਾਂ ਮੈਂ ਇਸ ਨੂੰ ਰੋਕ ਦੇਵਾਂਗਾ।'' ਉਨ੍ਹਾਂ ਇਹ ਵੀ ਦਾਅਵਾ ਕੀ ਕਿ '7 ਜਹਾਜ਼ ਜਾਂ ਸ਼ਾਇਦ ਇਸ ਤੋਂ ਵੀ ਵੱਧ' ਸੁੱਟੇ ਗਏ।'' ਹਾਲਾਂਕਿ, ਉਨ੍ਹਾਂ ਨੇ ਸਪਸ਼ੱਟ ਰੂਪ ਨਾਲ ਇਹ ਨਹੀਂ ਦੱਸਿਆ ਕਿ ਉਹ ਕਿਸ ਦੇਸ਼ ਦੇ ਜਹਾਜ਼ ਦੀ ਗੱਲ ਕਰ ਰਹੇ ਸਨ। ਟਰੰਪ ਦੀ ਇਹ ਟਿੱਪਣੀ ਭਾਰਤੀ ਵਸਤੂਆਂ 'ਤੇ 50 ਫੀਸਦੀ ਦੇ ਟੈਰਿਫ ਦੇ 27 ਅਗਸਤ ਯਾਨੀ ਅੱਜ ਤੋਂ ਲਾਗੂ ਹੋਣ ਦੇ ਕੁਝ ਹੀ ਘੰਟੇ ਪਹਿਲਾਂ ਆਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਟਰੰਪ ਨੇ 4 ਵਾਰ ਕੀਤਾ ਫ਼ੋਨ, PM ਮੋਦੀ ਨੇ ਇਕ ਦਾ ਵੀ ਨਹੀਂ ਦਿੱਤਾ ਜਵਾਬ' ; ਜਰਮਨ ਮੀਡੀਆ ਦਾ ਦਾਅਵਾ
NEXT STORY