ਨਵੀਂ ਦਿੱਲੀ - ਸੋਨੇ ਦੀਆਂ ਕੀਮਤਾਂ ਲਗਾਤਾਰ ਤਿੰਨ ਦਿਨਾਂ ਤੋਂ ਡਿੱਗ ਰਹੀਆਂ ਹਨ ਅਤੇ ਅੱਜ ਇਸ ਗਿਰਾਵਟ ਨੂੰ ਬਰੇਕ ਲੱਗ ਗਈ ਹੈ। ਵੀਰਵਾਰ (10 ਅਕਤੂਬਰ) ਨੂੰ ਸੋਨਾ ਵਾਇਦਾ 0.11 ਫੀਸਦੀ ਦੇ ਵਾਧੇ ਨਾਲ 75,013 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ਦੀ ਕੀਮਤ 0.24 ਫੀਸਦੀ ਦੇ ਵਾਧੇ ਨਾਲ 89,082 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ।
ਸੋਨਾ 'ਚ 600 ਰੁਪਏ, ਚਾਂਦੀ 'ਚ 2800 ਰੁਪਏ ਦੀ ਗਿਰਾਵਟ
ਕਮਜ਼ੋਰ ਘਰੇਲੂ ਮੰਗ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ 'ਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਸੋਨਾ 600 ਰੁਪਏ ਡਿੱਗ ਕੇ 77,700 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਮੰਗਲਵਾਰ ਨੂੰ ਸੋਨਾ 78,300 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਚਾਂਦੀ ਦੀ ਕੀਮਤ ਵੀ 2,800 ਰੁਪਏ ਡਿੱਗ ਕੇ 91,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ, ਜੋ ਇਕ ਦਿਨ ਪਹਿਲਾਂ 94,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ ਸੀ।
ਇਸ ਦੌਰਾਨ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 600 ਰੁਪਏ ਡਿੱਗ ਕੇ 77,300 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਸਰਾਫਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸੁਸਤ ਘਰੇਲੂ ਮੰਗ ਕਾਰਨ ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ।
ਮਲਟੀ ਕਮੋਡਿਟੀ ਐਕਸਚੇਂਜ (MCX) ਦੇ ਫਿਊਚਰਜ਼ ਵਪਾਰ ਵਿੱਚ, ਦਸੰਬਰ ਡਿਲੀਵਰੀ ਲਈ ਸੋਨੇ ਦੇ ਇਕਰਾਰਨਾਮੇ ਦੀ ਕੀਮਤ 29 ਰੁਪਏ ਵਧ ਕੇ 75,190 ਰੁਪਏ ਪ੍ਰਤੀ 10 ਗ੍ਰਾਮ ਹੋ ਗਈ। ਐਕਸਚੇਂਜ 'ਤੇ, ਦਸੰਬਰ ਡਿਲੀਵਰੀ ਲਈ ਚਾਂਦੀ ਦੇ ਠੇਕੇ ਦੀ ਕੀਮਤ ਵੀ 754 ਰੁਪਏ ਵਧ ਕੇ 89,483 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਕਾਮੈਕਸ ਫਿਊਚਰਜ਼ ਏਸ਼ੀਆਈ ਵਪਾਰਕ ਘੰਟਿਆਂ ਵਿੱਚ 0.03 ਪ੍ਰਤੀਸ਼ਤ ਡਿੱਗ ਕੇ 2,63 ਤੱਕ ਪਹੁੰਚ ਗਿਆ
HDFC ਸਕਿਓਰਿਟੀਜ਼ ਦੇ ਸੀਨੀਅਰ ਕਮੋਡਿਟੀਜ਼ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, "ਸੁਰੱਖਿਅਤ ਜਾਇਦਾਦਾਂ 'ਤੇ ਪ੍ਰੀਮੀਅਮ ਵਿੱਚ ਗਿਰਾਵਟ ਅਤੇ ਯੂਐਸ ਫੈਡਰਲ ਰਿਜ਼ਰਵ ਦੁਆਰਾ ਹੋਰ ਵਿਆਜ ਦਰਾਂ ਵਿੱਚ ਕਟੌਤੀ ਦੀ ਸੰਭਾਵਨਾ ਦੇ ਕਾਰਨ ਬੁੱਧਵਾਰ ਨੂੰ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ ਰਹੀ," ਹਾਲਾਂਕਿ, ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ, ਚਾਂਦੀ 0.75 ਫੀਸਦੀ ਵਧ ਕੇ 30.83 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਰਤਨ ਟਾਟਾ ਦੀ ਮੌਤ ਦਾ 'ਟਾਟਾ ਗਰੁੱਪ' ਦੇ ਸ਼ੇਅਰਾਂ 'ਤੇ ਵੀ ਪਿਆ ਅਸਰ! ਜਾਣੋ ਕੀ ਹੈ ਹਾਲ
NEXT STORY