ਐਕਸਿਸ ਬੈਂਕ ਦਾ ਸ਼ੁੱਧ ਲਾਭ ਦੁੱਗਣਾ ਹੋ ਕੇ 4,125 ਕਰੋੜ ਰੁਪਏ ’ਤੇ ਪਹੁੰਚਿਆ
ਨਿੱਜੀ ਖੇਤਰ ਦੇ ਐਕਸਿਸ ਬੈਂਕ ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਜੂਨ ’ਚ ਸਮਾਪਤ ਤਿਮਾਹੀ ਦਾ ਸ਼ੁੱਧ ਲਾਭ ਕਰੀਬ ਦੁੱਗਣਾ ਹੋ ਕੇ 4,125 ਕਰੋੜ ਰੁਪਏ ’ਤੇ ਪਹੁੰਚ ਗਿਆ। ਫਸੇ ਕਰਜ਼ਿਆਂ ਦੇ ਅਨੁਪਾਤ ’ਚ ਗਿਰਾਵਟ ਨਾਲ ਬੈਂਕ ਦਾ ਮੁਨਾਫਾ ਵਧਿਆ ਹੈ। ਐਕਸਿਸ ਬੈਂਕ ਨੇ ਅੱਜ ਸ਼ੇਅਰ ਬਾਜ਼ਾਰਾਂ ਨੂੰ ਤਿਮਾਹੀ ਨਤੀਜਿਆਂ ਦੀ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਬੈਂਕ ਨੇ 2,160 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਅਪ੍ਰੈਲ-ਜੂਨ, 2022 ਦੀ ਤਿਮਾਹੀ ’ਚ ਬੈਂਕ ਦੀ ਕੁੱਲ ਆਮਦਨ ਵਧ ਕੇ 21,727.61 ਕਰੋੜ ਰੁਪਏ ਹੋ ਗਈ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 19,361.92 ਕਰੋੜ ਰੁਪਏ ਰਹੀ ਸੀ। ਬੈਂਕ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਉਸ ਦੀਆਂ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਘਟ ਕੇ ਕੁੱਲ ਕਰਜ਼ੇ ਦੇ 2.76 ਫੀਸਦੀ ’ਤੇ ਆ ਗਈਆਂ ਜਦ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ ਇਹ ਅਨੁਪਾਤ 3.85 ਫੀਸਦੀ ਸੀ।
ਕੇਨਰਾ ਬੈਂਕ ਦਾ ਸ਼ੁੱਧ ਲਾਭ 72 ਫੀਸਦੀ ਵਧ ਕੇ 2,022 ਕਰੋੜ ਰੁਪਏ ’ਤੇ ਪਹੁੰਚਿਆ
ਫਸੇ ਕਰਜ਼ੇ ’ਚ ਕਮੀ ਅਤੇ ਆਮਦਨ ਵਧਣ ਨਾਲ ਜਨਤਕ ਖੇਤਰ ਦੇ ਕੇਨਰਾ ਬੈਂਕ ਦਾ ਸਿੰਗਲ ਆਧਾਰ ’ਤੇ ਸ਼ੁੱਧ ਲਾਭ ਜੂਨ ਤਿਮਾਹੀ ’ਚ 72 ਫੀਸਦੀ ਵਧ ਕੇ 2,022.03 ਕਰੋੜ ਰੁਪਏ ਹੋ ਗਿਆ। ਇਕ ਸਾਲ ਪਹਿਲਾਂ ਜੂਨ ਤਿਮਾਹੀ ’ਚ ਬੈਂਕ ਨੂੰ 1,177.47 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ ਸੀ। ਕੇਨਰਾ ਬੈਂਕ ਨੇ ਦੱਸਿਆ ਕਿ ਅਪ੍ਰੈਲ-ਜੂਨ 2022-23 ’ਚ ਉਸ ਦੀ ਕੁੱਲ ਆਮਦਨ ਵਧ ਕੇ 23,351.96 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 20,940.28 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ ’ਚ ਵਿਆਜ ਤੋਂ ਪ੍ਰਾਪਤ ਮੂਲ ਆਮਦਨ 8.3 ਫੀਸਦੀ ਵਧ ਕੇ 18,176.64 ਕਰੋੜ ਰੁਪਏ ਹੋ ਗਿਆ। ਬੈਂਕ ਦੀ ਜਾਇਦਾਦ ਦੀ ਗੁਣਵੱਤਾ ਦੇ ਮਾਮਲੇ ’ਚ ਵੀ ਸੁਧਾਰ ਦੇਖਣ ਨੂੰ ਮਿਲਿਆ ਹੈ।
30 ਜੂਨ ਦੇ ਅਖੀਰ ਤੱਕ ਬੈਂਕ ਦੀਆਂ ਕੁੱਲ ਗੈਰ-ਐਲਾਨੀਆਂ ਜਾਇਦਾਦਾਂ (ਐੱਨ. ਪੀ. ਏ.) ਘੱਟ ਹੋ ਕੇ ਕੁੱਲ ਕਰਜ਼ੇ ਦਾ 6.98 ਫੀਸਦੀ ਰਹਿ ਗਈਆਂ। ਜੂਨ ’ਚ ਇਹ ਅੰਕੜਾ 8.50 ਫੀਸਦੀ ਸੀ। ਮੁੱਲ ਦੇ ਸੰਦਰਭ ’ਚ ਦੇਖਿਆ ਜਾਵੇ ਤਾਂ ਬੈਂਕ ਦਾ ਕੁੱਲ ਐੱਨ. ਪੀ. ਏ. ਜਾਂ ਫਸਿਆ ਕਰਜ਼ਾ ਘੱਟ ਹੋ ਕੇ 54,733.88 ਕਰੋੜ ਰੁਪਏ ਰਿਹਾ ਹੈ ਜੋ ਪਿਛਲੇ ਸਾਲ ਇਸੇ ਮਿਆਦ ’ਚ 58,215.46 ਕਰੋੜ ਰੁਪਏ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ. ਪੀ. ਏ. ਵੀ ਪਿਛਲੇ ਸਾਲ ਦੀ ਇਸੇ ਮਿਆਦ ਦੇ 3.46 ਫੀਸਦੀ (22,434 ਕਰੋੜ) ਤੋਂ ਘਟ ਕੇ 2.48 ਫੀਸਦੀ (18,504.93 ਕਰੋੜ ਰੁਪਏ) ਰਿਹਾ ਹੈ। ਪਹਿਲੀ ਤਿਮਾਹੀ ’ਚ ਬੈਂਕ ਦਾ ਡੁੱਬਿਆ ਕਰਜ਼ਾ ਅਤੇ ਹੋਰ ਇਤਫਾਕਨ ਖਰਚੇ ਲਈ ਵਿਵਸਥਾ (ਟੈਕਸ ਤੋਂ ਇਲਾਵਾ) ਵਧ ਕੇ 3,690 ਕਰੋੜ ਰੁਪਏ ਹੋ ਿਗਆ ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 3,458.74 ਕਰੋੜ ਰੁਪਏ ਸੀ। ਏਕੀਕ੍ਰਿਤ ਆਧਾਰ ’ਤੇ ਜੂਨ ਤਿਮਾਹੀ ’ਚ ਬੈਂਕ ਦਾ ਸ਼ੁੱਧ ਮੁਨਾਫਾ 88 ਫੀਸਦੀ ਵਧ ਕੇ 2,058.31 ਕਰੋੜ ਰੁਪਏ ਰਿਹਾ ਹੈ। ਇਕ ਸਾਲ ਪਹਿਲਾਂ ਇਸੇ ਮਿਆਦ ’ਚ ਇਹ 1,094.79 ਕਰੋੜ ਰੁਪਏ ਸੀ। ਤਿਮਾਹੀ ਦੌਰਾਨ ਬੈਂਕ ਦੀ ਏਕੀਕ੍ਰਿਤ ਆਮਦਨ ਪਿਛਲੇ ਸਾਲ ਦੇ 23,018.96 ਕਰੋੜ ਤੋਂ ਵਧ ਕੇ 23,739.27 ਕਰੋੜ ਰੁਪਏ ਹੋ ਗਈ।
ਹੁਣ ਤੱਕ ਭਰ ਚੁੱਕੇ ਹਨ ਤਿੰਨ ਕਰੋੜ ਤੋਂ ਵੱਧ ਇਨਕਮ ਟੈਕਸ ਰਿਟਰਨ
NEXT STORY