ਜੈਤੋ– ਖਪਤਕਾਰ ਮਾਮਲੇ ਅਤੇ ਖੁਰਾਕ ਜਨਤਕ ਵੰਡ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਸਾਉਣੀ ਮਾਰਕੀਟਿੰਗ ਸੈਸ਼ਨ (ਕੇ. ਐੱਮ. ਐੱਸ.) 2021-22 ’ਚ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ, ਜਿਸ ਤਰ੍ਹਾਂ ਪਿਛਲੇ ਸਾਲਾਂ ’ਚ ਹੁੰਦੀ ਰਹੀ ਹੈ।
ਸਾਉਣੀ ਮਾਰਕੀਟਿੰਗ ਸੈਸ਼ਨ 2021-22 ’ਚ 6 ਮਾਰਚ 2022 ਤੱਕ ਚੰਡੀਗੜ੍ਹ, ਗੁਜਰਾਤ, ਅਸਾਮ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਝਾਰਖੰਡ, ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਾਮਿਲਨਾਡੂ, ਕਰਨਾਟਕ, ਪੱਛਮੀ ਬੰਗਾਲ, ਐੱਨ. ਈ. ਐੱਫ. (ਤ੍ਰਿਪੁਰਾ), ਬਿਹਾਰ, ਓਡਿਸ਼ਾ, ਮਹਾਰਾਸ਼ਟਰ, ਪੁੱਡੂਚੇਰੀ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 725.93 ਲੱਖ ਮੀਟ੍ਰਿਕ ਟਨ ਤੋਂ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ। ਹੁਣ ਤੱਕ ਲਗਭਗ 102.29 ਲੱਖ ਕਿਸਾਨ ਘੱਟੋ-ਘੱਟ ਸਮਰਥਨ ਮੁੱਲ ’ਤੇ 1.42,282.68 ਕਰੋੜ ਰੁਪਏ ਦੇ ਭੁਗਤਾਨ ਨਾਲ ਲਾਭ ਲੈ ਚੁੱਕੇ ਹਨ।
ਵੱਡਾ ਝਟਕਾ: ਕੱਚੇ ਤੇਲ ਨੂੰ ਲੱਗੀ 'ਅੱਗ', 15 ਰੁਪਏ ਮਹਿੰਗਾ ਹੋ ਸਕਦੈ ਪੈਟਰੋਲ
NEXT STORY