helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, NOV 17, 2024
DGP ਦਾ ਟਵੀਟ : ਪੰਜਾਬ 'ਚ ਹਥਿਆਰਾਂ ਦੀ ਤਸਕਰੀ ਅਤੇ...
ਕੈਨੇਡਾ 'ਚ ਪੰਜਾਬੀ ਗੀਤਾਂ ਦੀ ਧੱਕ, ਬਿਲਬੋਰਡ 'ਤੇ...
PM ਮੋਦੀ ਨੂੰ ਮਿਲੇਗਾ ਨਾਈਜ਼ੀਰੀਆ ਦਾ ਸਰਵਉੱਚ...
ਪਹਿਲਾਂ ਔਰਤ ਦੀ ਨਹਾਉਂਦੀ ਦੀ ਬਣਾ ਲਈ ਵੀਡੀਓ, ਫਿਰ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ (ਯੂ. ਐੱਨ. ਆਈ.) – ਦੇਸ਼ ’ਚ ਸੈਮੀਕੰਡਕਟਰ ਅਤੇ ਡਿਸਪਲੇ ਦੇ ਨਿਰਮਾਣ ਦੀਆਂ ਨਵੀਆਂ ਸਹੂਲਤਾਂ ਸਥਾਪਿਤ ਕਰਨ ਲਈ ਸਰਕਾਰ ਨੂੰ 5 ਪ੍ਰਸਤਾਵ ਮਿਲੇ ਹਨ, ਜਿਨ੍ਹਾਂ ’ਚ ਕੁੱਲ 20.5 ਅਰਬ ਡਾਲਰ (153,750 ਕਰੋੜ ਰੁਪਏ) ਦੇ ਬਰਾਬਰ ਨਿਵੇਸ਼ ਦੀ ਯੋਜਨਾ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਨਵੇਂ ਖੇਤਰ ’ਚ ਅਰਜ਼ੀ ਪੇਸ਼ ਕਰਨ ਲਈ ਸਖਤ ਸਮਾਂ ਹੱਦ ਦੇ ਬਾਵਜੂਦ ਇਸ ਸਕੀਮ ਨੂੰ ਚੰਗੀ ਪ੍ਰਤੀਕਿਰਿਆ ਪ੍ਰਾਪਤ ਹੋਈ ਹੈ। ਇਸ ਖੇਤਰ ’ਚ ਨਿਵੇਸ਼ ਲਈ ਪਹਿਲੇ ਦੌਰ ਦੀਆਂ ਅਰਜ਼ੀਆਂ 15 ਫਰਵਰੀ ਤੱਕ ਮੰਗੀਆਂ ਗਈਆਂ ਸਨ। 3 ਕੰਪਨੀਆਂ ਵੇਦਾਂਤਾ-ਫਾਕਸਕਾਨ ਸਾਂਝਾ ਉੱਦਮ, ਆਈ. ਜੀ. ਐੱਸ. ਐੱਸ. ਵੈਂਚਰਸ ਸਿੰਗਾਪੁਰ ਅਤੇ ਆਈ. ਐੱਸ. ਐੱਮ. ਸੀ. ਨੇ ਸੈਮੀਕੰਡਕਟ ਫੈਬ ਇਕਾਈ ਸਥਾਪਿਤ ਕਰਨ ਲਈ ਅਰਜ਼ੀਆਂ ਜਮ੍ਹਾ ਕਰਵਾਈਆਂ ਹਨ।
ਉਨ੍ਹਾਂ ਨੇ ਕੁੱਲ 13.6 ਅਰਬ ਡਾਲਰ ਦੇ ਅਨੁਮਾਨਿਤ ਨਿਵੇਸ਼ ਨਾਲ 28 ਐੱਨ. ਐੱਮ. ਤੋਂ 65 ਐੱਨ. ਐੱਮ. ਸੈਮੀਕੰਡਕਟਰ ਫੈਬ ਬਣਾਉਣ ਦੀਆਂ ਸਹੂਲਤਾਂ ਲਗਾਉਣ ਦਾ ਪ੍ਰਸਤਾਵ ਕੀਤਾ ਹੈ, ਜਿਨ੍ਹਾਂ ਦੀ ਸਮਰੱਥਾ ਲਗਭਗ 1,20,000 ਵੈਫਰ ਪ੍ਰਤੀ ਮਹੀਨਾ ਹੋਵੇਗੀ। ਉਨ੍ਹਾਂ ਦੀ ਕੇਂਦਰ ਸਰਕਾਰ ਤੋਂ ਲਗਭਗ 5.6 ਅਰਬ ਡਾਲਰ ਦੀ ਵਿੱਤੀ ਮਦਦ ਦੀ ਮੰਗ ਹੈ। ਇਸ ਤਰ੍ਹਾਂ 2 ਕੰਪਨੀਆਂ-ਵੇਦਾਂਤਾ ਅਤੇ ਇਲੈਸਟ ਨੇ 6.7 ਅਰਬ ਡਾਲਰ ਦੇ ਅਨੁਮਾਨਿਤ ਨਿਵੇਸ਼ ਨਾਲ ਡਿਸਪਲੇ ਫੈਬ ਲਈ ਅਰਜ਼ੀਆਂ ਜਮ੍ਹਾ ਕੀਤੀਆਂ ਹਨ, ਜਿਨ੍ਹਾਂ ’ਚ ਕੇਂਦਰ ਸਰਕਾਰ ਤੋਂ 2.7 ਅਰਬ ਡਾਲਰ ਦੀ ਵਿੱਤੀ ਮਦਦ ਮੰਗੀ ਜਾ ਰਹੀ ਹੈ। ਸਰਕਾਰ ਨੇ ਇਲੈਟ੍ਰਾਨਿਕ ਨਿਰਮਾਣ ਨੂੰ ਵਧਾਉਮ ਅਤੇ ਵਿਸਤਾਰਿਤ ਕਰਨ ਅਤੇ ਇਕ ਮਜ਼ਬੂਤ ਅਤੇ ਟਿਕਾਊ ਸੈਮੀਕੰਡਕਟਰ ਅਤੇ ਡਿਸਪਲੇ ਨਿਰਮਾਣ ਈਕੋਸਿਸਟਮ ਦਾ ਵਿਕਾਸ ਯਕੀਨੀ ਕਰਨ ਲਈ ਕੇਂਦਰੀ ਮੰਤਰੀ ਮੰਡਲ ਨੇ 15 ਫਰਵਰੀ 2021 ਨੂੰ76,000 ਕਰੋੜ ਰੁਪਏ ਦੇ ਖਰਚੇ ਨਾਲ ਸੈਮੀਕਾਨ ਇੰਡੀਆ ਪ੍ਰੋਗਰਾਮ ਨੂੰ ਮਨਜ਼ੂਰੀ ਦਿੱਤੀ ਸੀ। ਸਮਾਰਟਫੋਨ ਅਤੇ ਕਲਾਊਡ ਸਰਵਰ ਤੋਂ ਲੈ ਕੇ ਆਧੁਨਿਕਕਾਰਾਂ, ਉਦਯੋਗਿਕ ਆਟੋਮੇਸ਼ਨ, ਅਹਿਮ ਬੁਨਿਆਦੀ ਢਾਂਚੇ ਅਤੇ ਰੱਖਿਆ ਪ੍ਰਣਾਲੀ ਤੱਕ ਦੇ ਇਲੈਕਟ੍ਰਾਨਿਕ ਉਪਕਰਨਾਂ ਦੇ ਨਿਰਮਾਣ ’ਚ ਸੈਮੀਕੰਡਕਟਰ ਦਾ ਇਸਤੇਮਾਲ ਹੁੰਦਾ ਹੈ।
7000 ਕਰੋੜ ਰੁਪਏ ਦੇ ਪ੍ਰਾਜੈਕਟ ’ਤੇ ਰਤਨ ਟਾਟਾ ਅਤੇ ਗੌਤਮ ਅਡਾਨੀ ’ਚ ਛਿੜੀ ਜੰਗ
Stories You May Like
ਬੋਇੰਗ ਨੇ 400 ਤੋਂ ਵੱਧ ਕਰਮਚਾਰੀਆਂ ਨੂੰ ਭੇਜੇ ਨੋਟਿਸ, ਹੋਣਗੇ ਬਰਖਾਸਤ
ਪੰਜਾਬ ਦੇ ਇਸ ਵੱਡੇ ਏਅਰਪੋਰਟ 'ਤੇ ਹੰਗਾਮਾ, ਯਾਤਰੀ ਵੀ ਹੋ ਗਏ ਤੱਤੇ (ਦੇਖੋ ਵੀਡੀਓ)
ਇਰਾਕੀ ਫੌਜ ਨੇ IS ਦੇ ਚਾਰ ਅੱਤਵਾਦੀ ਕੀਤੇ ਢੇਰ
ਨਵੇਂ ਅਮਰੀਕੀ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਤਿਆਰ: ਸ਼ੀ ਜਿਨਪਿੰਗ
ਬਠਿੰਡੇ ਦੇ ਮੁੰਡੇ ਨੂੰ ਅਮਿਤਾਭ ਨੇ ਪੁੱਛਿਆ 1 ਕਰੋੜ ਦਾ ਸਵਾਲ, ਕਹਿੰਦਾ Sonam...
ਇਸ ਖ਼ੂਬਸੂਰਤ ਹਸੀਨਾ ਨੇ ਕਰਵਾਇਆ ਦੂਜਾ ਵਿਆਹ! ਵੀਡੀਓ ਵਾਇਰਲ
ਆਸ਼ਿਕ ਨੇ Whatsapp Status 'ਚ ਲਗਾ ਦਿੱਤੀਆਂ ਕੁੜੀ ਦੀਆਂ ਅਸ਼ਲੀਲ ਤਸਵੀਰਾਂ ਤੇ...
ਹਮੇਸ਼ਾ ਵਧੀਆ ਕਹਾਣੀ ਦੀ ਭਾਲ ’ਚ ਰਹਿੰਦੀ ਹੈ ਖੁਸ਼ੀ ਮਲਹੋਤਰਾ, ਕੁਆਲਿਟੀ ਫ਼ਿਲਮਾਂ...
ਅਜੈ ਦੇਵਗਨ 'ਤੇ ਭਾਰੀ ਪਿਆ ਇਹ ਫੈਸਲਾ! ਇਕ ਅੱਖ ਨਾਲ ਕਰਨੀ ਪਈ ਫ਼ਿਲਮ ਦੀ ਪੂਰੀ...
ਇਸ ਮਸ਼ਹੂਰ ਇਨਫਲੂੰਸਰ ਦਾ ਪ੍ਰਾਈਵੇਟ ਵੀਡੀਓ ਲੀਕ, ਮਚ ਗਈ ਤੜਥੱਲੀ
ਗਿੱਪੀ ਗਰੇਵਾਲ ਦੀ ਫ਼ਿਲਮ 'ਅਕਾਲ' ਅਗਲੇ ਸਾਲ 10 ਅਪ੍ਰੈਲ ਨੂੰ ਹੋਵੇਗੀ ਰਿਲੀਜ਼
ਅਦਾਕਾਰਾ Rupali Ganguly ਨਾਲ ਹੋਇਆ ਹਾਦਸਾ
'ਸ਼ਾਇਦ ਮੈਂ ਕੱਲ੍ਹ ਮਰ ਜਾਵਾਂ' Aamir khan ਨੇ ਕਿਉਂ ਦਿੱਤਾ ਇਹ ਬਿਆਨ
ਗੁਲਾਬੀ ਸਾੜ੍ਹੀ ਵਾਲੀ 'ਭਾਬੀ' ਨੇ ਕਮਾਲ ਦੇ ਡਾਂਸ ਮੂਵਜ਼ ਨਾਲ ਦਿਖਾਇਆ ਖਾਸ ਟੈਟੂ...
ਆਸਟ੍ਰੇਲੀਆ ਦੀ ਬੇਰੋਜ਼ਗਾਰੀ ਦਰ ਅਕਤੂਬਰ 'ਚ 4.1 ਫੀਸਦੀ 'ਤੇ ਰਹੀ ਸਥਿਰ,...
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਸਜਾਏ ਗਏ...
ਗੁਰਪੁਰਬ ਮੌਕੇ ਨਰੋਲ ਸੇਵਾ ਸੰਸਥਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ...
ਸਾਰਾ ਗੁਰਪਾਲ ਨੇ ਵਧਾਇਆ ਪਾਰਾ, ਹੌਟ ਲੁੱਕ ਨਾਲ ਇੰਟਰਨੈੱਟ 'ਤੇ ਮਚਾਈ ਤੜਥੱਲੀ
Subscribe Now!