ਬਿਜ਼ਨੈੱਸ ਡੈਸਕ - ਵਣਜ ਮੰਤਰੀ ਪਿਊਸ਼ ਗੋਇਲ ਨੇ ਬੀਮਾ ਕੰਪਨੀਆਂ, ਤਕਨਾਲੋਜੀ ਅਤੇ ਨਿਵੇਸ਼ ਖੇਤਰ ਦੀਆਂ ਕੰਪਨੀਆਂ ਦੇ ਮੁਖੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਆਪਣੇ-ਆਪਣੇ ਖੇਤਰਾਂ ’ਚ ਭਾਰਤ ’ਚ ਉਪਲਬਧ ਮੌਕਿਆਂ ’ਤੇ ਗੌਰ ਕਰਨ ਦਾ ਸੱਦਾ ਦਿੱਤਾ। ਗੋਇਲ ਨੇ ਨਿਊਯਾਰਕ ’ਚ ਏ. ਆਈ. ਏ. ਗਰੁੱਪ ਦੇ ਚੇਅਰਮੈਨ ਮਾਰਕ ਟਕਰ, ਮੈਟਲਾਈਫ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਮਿਸ਼ੇਲ ਏ. ਖਲਾਫ, ਜਨਰਲ ਅਟਲਾਂਟਿਕ ਦੇ ਚੇਅਰਮੈਨ ਵਿਲੀਅਮ ਈ. ਫੋਰਡ ਅਤੇ ਆਈ. ਬੀ. ਐੱਮ. ਦੇ ਚੇਅਰਮੈਨ ਤੇ ਸੀ. ਈ. ਓ. ਅਰਵਿੰਦ ਕ੍ਰਿਸ਼ਨਾ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ
ਵਣਜ ਮੰਤਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਏ. ਆਈ. ਏ. ਗਰੁੱਪ ਦੇ ਗੈਰ-ਕਾਰਜਕਾਰੀ ਚੇਅਰਮੈਨ ਮਾਰਕ ਟਕਰ ਨਾਲ ਮੁਲਾਕਾਤ ਕੀਤੀ। ਏ. ਆਈ. ਏ. ਏਸ਼ੀਆ ਦੇ ਸਭ ਤੋਂ ਵੱਡੇ ਜੀਵਨ ਬੀਮਾ ਸਮੂਹਾਂ ’ਚੋਂ ਇਕ ਹੈ। ਭਾਰਤ ’ਚ ਏ. ਆਈ. ਏ. ਦੀਆਂ ਸਰਗਰਮੀਆਂ ਅਤੇ ਬੀਮਾ ਅਤੇ ਵਿੱਤੀ ਸੇਵਾ ਖੇਤਰਾਂ ’ਚ ਨਿਵੇਸ਼ ਵਧਾਉਣ ਦੇ ਮੌਕਿਆਂ ’ਤੇ ਚਰਚਾ ਹੋਈ।’’ ਮੰਤਰੀ ਨੇ ਕਿਹਾ ਕਿ ਵਿਆਪਕ ਰੈਗੂਲੇਟਰੀ ਸੁਧਾਰਾਂ ਅਤੇ ਬੀਮਾ ਕਵਰੇਜ ਦੀ ਵਧਦੀ ਮੰਗ ਦੇ ਨਾਲ ਭਾਰਤ ਗਲੋਬਲ ਬੀਮਾ ਕੰਪਨੀਆਂ ਨੂੰ ਲੰਮੀ ਮਿਆਦ ਦੇ ਵਾਧੇ ਲਈ ਇਕ ਆਦਰਸ਼ ਮੰਚ ਮੁਹੱਈਆ ਕਰਦਾ ਹੈ। ਇਹ ‘2047 ਤੱਕ ਸਾਰਿਆਂ ਲਈ ਬੀਮਾ’ ਦੀ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਲਗਾਤਾਰ ਤੀਜੇ ਦਿਨ ਟੁੱਟੇ ਸੋਨੇ ਦੇ ਭਾਅ, ਚਾਂਦੀ ਦੇ ਰੇਟ ਵੀ ਡਿੱਗੇ, ਜਾਣੋ ਤਾਜ਼ਾ ਕੀਮਤਾਂ
NEXT STORY