ਨਵੀਂ ਦਿੱਲੀ (ਇੰਟ.)–ਇਕ ਐਨਰਜੀ ਪ੍ਰਾਜੈਕਟ ਨੂੰ ਲੈ ਕੇ ਟਾਟਾ ਗਰੁੱਪ ਅਤੇ ਅਡਾਨੀ ਗਰੁੱਪ ਦੋਵੇਂ ਆਹਮਣੇ-ਸਾਹਮਣੇ ਹਨ। ਦਰਅਸਲ ਟਾਟਾ ਪਾਵਰ ਅਤੇ ਅਡਾਨੀ ਪਾਵਰ ’ਚ 7000 ਕਰੋੜ ਰੁਪਏ ਦੇ ਮਹਾਰਾਸ਼ਟਰ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਪ੍ਰਾਜੈਕਟ ਯਾਨੀ ਐੱਮ. ਈ. ਆਰ. ਸੀ. ’ਤੇ ਜੰਗ ਛਿੜ ਗਈ ਹੈ। ਅਪੀਲ ਟ੍ਰਿਬਿਊਨਲ ਫਾਰ ਇਲੈਕਟ੍ਰੀਸਿਟੀ (ਆਪਟੇਲ) ਨੇ ਟਾਟਾ ਪਾਵਰ ਵਲੋਂ ਦਾਇਰ ਇਕ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਅਡਾਨੀ ਪਾਵਰ ਨੂੰ ਨਾਮਜ਼ਦਗੀ ਦੇ ਆਧਾਰ ’ਤੇ 7000 ਕਰੋੜ ਰੁਪਏ ਦਾ ਟ੍ਰਾਂਸਮਿਸ਼ਨ ਕਾਂਟ੍ਰੈਕਟ ਦੇਣ ਦੇ ਮਹਾਰਾਸ਼ਟਰ ਬਿਜਲੀ ਰੈਗੂਲੇਟਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ।
ਇਹ ਵੀ ਪੜ੍ਹੋ :ਗੁਰਦੁਆਰਾ ਗਲੇਨਵੁੱਡ ਵਿਖੇ ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ
ਆਪਟੇਲ ਨੇ ਆਪਣੇ ਹੁਕਮ ’ਚ ਕਿਹਾ ਕਿ ਸਾਨੂੰ ਅਪੀਲਕਰਤਾਵਾਂ ਦੀਆਂ ਦਲੀਲਾਂ ’ਚ ਕੋਈ ਯੋਗਤਾ ਨਹੀਂ ਮਿਲਦੀ ਅਤੇ ਇਸ ਤਰ੍ਹਾਂ ਵਿਸ਼ਾ ਯੋਜਨਾ ਦੇ ਸਬੰਧ ’ਚ ਮਹਾਰਾਸ਼ਟਰ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਯਾਨੀ ਐੱਮ. ਈ. ਆਰ. ਸੀ. ਵਲੋਂ ਕੀਤੇ ਗਏ ਆਰ. ਟੀ. ਐੱਮ. ਮਾਰਗ ਦੀ ਪਸੰਦ ’ਤੇ ਇਤਰਾਜ਼ਾਂ ਨੂੰ ਖਾਰਜ ਕਰਦੇ ਹਾਂ। ਇਕ ਖਬਰ ਮੁਤਾਬਕ ਰੈਗੂਲੇਟਰ ਨੇ ਅਡਾਨੀ ਪਾਵਰ ਨੂੰ ਇਹ ਕਾਂਟ੍ਰੈਕਟ ਦੇਣ ਦਾ ਫੈਸਲਾ ਨਾਮਜ਼ਗਦੀ ਦੇ ਆਧਾਰ ’ਤੇ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਟਾਟਾ ਪਾਵਰ ਇਸ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਟਾਟਾ ਅਤੇ ਅਡਾਨੀ ਦੋਵੇਂ ਕੰਪਨੀਆਂ ਨੇ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਸਿੱਖ ਕੁੜੀ ਨਾਲ ਜਬਰ-ਜ਼ਿਨਾਹ ਮਾਮਲਾ : SGPC ਦੇ ਪ੍ਰਧਾਨ ਧਾਮੀ ਨੇ ਇਕ ਵਫਦ ਤੇਲੰਗਾਨਾ ਭੇਜਿਆ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
Bitcoin ਦੀ ਕੀਮਤ 'ਚ ਗਿਰਾਵਟ, ਜਾਣੋ ਬਾਕੀ ਦੀਆਂ ਕ੍ਰਿਪਟੋਕਰੰਸੀ ਦਾ ਹਾਲ
NEXT STORY