ਚੰਡੀਗੜ੍ਹ (ਅਸ਼ਵਨੀ) - ਜਲਦੀ ਹੀ ਪੰਜਾਬ ਨੈਨੋ ਯੂਰੀਆ ਦੇ ਉਤਪਾਦਨ ਵਿਚ ਕੌਮੀ ਰਫ਼ਤਾਰ ਨੂੰ ਗਤੀ ਪ੍ਰਦਾਨ ਕਰੇਗਾ। ਇਹ ਨੈਨੋ ਯੂਰੀਆ ਲਗਭਗ 45 ਕਿਲੋ ਯੂਰੀਆ ਬੈਗ ਦੀ ਥਾਂ 500 ਮਿਲੀਲੀਟਰ ਦੀ ਬੋਤਲ ਦੇ ਰੂਪ ਵਿਚ ਉਪਲਬਧ ਹੋਵੇਗਾ। ਇਹ ਸਭ ਰੋਪੜ ਦੇ ਪਿੰਡ ਨਵਾਂ ਨੰਗਲ ਵਿਖੇ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ (ਐੱਨ. ਐੱਫ. ਐੱਲ.) ਦੇ ਪ੍ਰਸਤਾਵਿਤ ਵਿਸਥਾਰ ਪਲਾਂਟ ਰਾਹੀਂ ਸੰਭਵ ਹੋਵੇਗਾ। ਨੈਨੋ ਯੂਰੀਆ ਪੈਦਾ ਕਰਨ ਲਈ ਇਸ ਪਲਾਂਟ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਵਿਸਥਾਰ ਤੋਂ ਬਾਅਦ, ਇਹ ਪਲਾਂਟ ਰੋਜ਼ਾਨਾ 75 ਕਿਲੋ ਲੀਟਰ ਨੈਨੋ ਯੂਰੀਆ ਦਾ ਉਤਪਾਦਨ ਕਰੇਗਾ, ਯਾਨੀ 500 ਮਿਲੀਲੀਟਰ ਨੈਨੋ ਯੂਰੀਆ ਦੀਆਂ ਲਗਭਗ 1,50,000 ਬੋਤਲਾਂ। ਇਸ ਨਾਲ ਨਾ ਸਿਰਫ ਜ਼ਮੀਨ ਦੀ ਗੁਣਵੱਤਾ ਵਿਚ ਸੁਧਾਰ ਹੋਵੇਗਾ, ਸਗੋਂ ਇਹ ਵਾਤਾਵਰਨ ਸੁਰੱਖਿਆ ਸਮੇਤ ਰੁਜ਼ਗਾਰ ਪੈਦਾ ਕਰਨ ਵਿਚ ਵੀ ਮਦਦ ਕਰੇਗਾ। ਨਾਲ ਹੀ, ਇਸ ਨਾਲ ਕਿਸਾਨਾਂ ਨੂੰ ਨੈਨੋ ਖਾਦ ਦੀ ਉਪਲਬਧਤਾ ਦੀ ਸਹੂਲਤ ਮਿਲੇਗੀ, ਜਿਸ ਦੀ ਵਰਤੋਂ ਖੇਤਾਂ ਵਿਚ ਆਸਾਨੀ ਨਾਲ ਕੀਤੀ ਜਾ ਸਕੇਗੀ।
ਵਿਸ਼ਵ ਪੱਧਰ ’ਤੇ ਯੂਰੀਆ ਦੀ ਖਪਤ ਕਰਨ ਵਾਲਾ ਭਾਰਤ ਦੂਜਾ ਦੇਸ਼
ਭਾਰਤ ਦੁਨੀਆ ਦਾ ਦੂਜਾ ਅਜਿਹਾ ਦੇਸ਼ ਹੈ, ਜਿੱਥੇ ਯੂਰੀਆ ਖਾਦ ਦੀ ਖਪਤ ਬਹੁਤ ਜ਼ਿਆਦਾ ਹੈ। ਇਸੇ ਲਈ ਭਾਰਤ ਸਰਕਾਰ ਨੇ ਯੂਰੀਆ ਉਤਪਾਦਨ ਨੂੰ ਲੈ ਕੇ ਗੰਭੀਰ ਸਟੈਂਡ ਲਿਆ ਹੈ। ਫਰਟੀਲਾਈਜ਼ਰ ਨੂੰ ਉਤਪਾਦ ਦੀ ਸ਼ਕਲ ਵਿਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਜਿਸ ਵਿਚ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ (ਕੇਨ) ਅਤੇ ਕਈ ਕਿਸਮਾਂ ਦੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਤੋਂ ਇਲਾਵਾ ਯੂਰੀਆ, ਡੀ-ਅਮੋਨੀਅਮ ਫਾਸਫੇਟ (ਡੀ. ਏ.ਪੀ.), ਸਿੰਗਲ ਸੁਪਰ ਫਾਸਫੇਟ (ਐੱਸ. ਐੱਸ. ਪੀ.), ਮਿਊਰੀਏਟ ਆਫ ਪੋਟਾਸ਼ (ਐੱਮ. ਓ. ਪੀ.) ਸ਼ਾਮਲ ਹਨ। ਭਾਰਤ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਖਾਦ ਉਪਭੋਗਤਾ ਹੈ, ਜਦੋਂਕਿ ਭਾਰਤ ਯੂਰੀਆ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ। ਇਸੇ ਲਈ ਭਾਰਤ ਸਰਕਾਰ ਨੇ ਨਵੀਂ ਯੂਰੀਆ ਨੀਤੀ ਤਹਿਤ ਕੁਝ ਸਾਲ ਪਹਿਲਾਂ ਯੂਰੀਆ ਉਤਪਾਦਨ ’ਤੇ ਲਗਾਈ ਗਈ ਵੱਧ ਤੋਂ ਵੱਧ ਸਮਾਂ ਹੱਦ ਨੂੰ ਹਟਾ ਦਿੱਤਾ ਸੀ।
ਸਬਸਿਡੀ ਦੇ ਬੋਝ ਤੋਂ ਮਿਲੇਗੀ ਰਾਹਤ
ਬੋਤਲਬੰਦ ਨੈਨੋ ਯੂਰੀਆ ਦੇ ਉਤਪਾਦਨ ਨੂੰ ਤੇਜ਼ ਕਰਨ ਨਾਲ ਭਾਰਤ ਸਰਕਾਰ ਨੂੰ ਯੂਰੀਆ ’ਤੇ ਦਿੱਤੀ ਜਾਂਦੀ ਭਾਰੀ ਸਬਸਿਡੀ ਤੋਂ ਰਾਹਤ ਮਿਲੇਗੀ ਕਿਉਂਕਿ ਇਹ ਨੈਨੋ ਯੂਰੀਆ ਬਿਨਾਂ ਸਬਸਿਡੀ ਦੇ ਸਾਧਾਰਨ ਕੀਮਤ ’ਤੇ ਉਪਲਬਧ ਹੋਵੇਗਾ। ਇਸ ਸਮੇਂ ਕੇਂਦਰ ਵਲੋਂ 45 ਕਿਲੋ ਯੂਰੀਆ ਦੇ ਥੈਲੇ ’ਤੇ ਕਰੀਬ 1800-2000 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ, ਜਿਸ ’ਤੇ ਕਈ ਤਰ੍ਹਾਂ ਦੇ ਟੈਕਸ ਲਾਗੂ ਹਨ, ਜਿਸ ਕਾਰਣ ਸੂਬਾ ਪੱਧਰ ’ਤੇ ਇਸ ਸਬਸਿਡੀ ਵਿਚ ਫਰਕ ਹੋ ਸਕਦਾ ਹੈ। ਸਬਸਿਡੀ ਕਾਰਣ ਪੰਜਾਬ ਵਿਚ ਯੂਰੀਆ ਦਾ 45 ਕਿਲੋ ਦਾ ਥੈਲਾ 266 ਰੁਪਏ ਵਿਚ ਮਿਲ ਰਿਹਾ ਹੈ।
2025 ਤਕ ਆਤਮ-ਨਿਰਭਰ ਬਣਾਉਣ ਦਾ ਟੀਚਾ
ਯੂਰੀਆ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਸਰਕਾਰ ਦੇਸ਼ ਨੂੰ ਯੂਰੀਆ ਉਤਪਾਦਨ ਵਿਚ ਆਤਮ-ਨਿਰਭਰ ਬਣਾਉਣ ਲਈ ਯਤਨਸ਼ੀਲ ਹੈ, ਤਾਂ ਜੋ 2025 ਤਕ ਯੂਰੀਆ ਦੀ ਦਰਾਮਦ ਤੋਂ ਛੁਟਕਾਰਾ ਪਾਇਆ ਜਾ ਸਕੇ। ਹੁਣ ਤਕ ਮੱਧ ਪ੍ਰਦੇਸ਼ ਦੇ ਬਠਿੰਡਾ, ਨੰਗਲ, ਪਾਣੀਪਤ ਅਤੇ ਵਿਜੇਪੁਰ ਵਿਚ ਨੈਸ਼ਨਲ ਫਰਟੀਲਾਈਜ਼ਰ ਲਿਮਟਿਡ ਦੇ ਦੋ ਪਲਾਂਟ ਭਾਰਤ ਵਿਚ ਯੂਰੀਆ ਦਾ ਉਤਪਾਦਨ ਕਰ ਰਹੇ ਹਨ। ਇਸ ਲਿਹਾਜ਼ ਨਾਲ ਨੈਨੋ ਯੂਰੀਆ ਦਾ ਉਤਪਾਦਨ ਨਾ ਸਿਰਫ ਯੂਰੀਆ ਦੀ ਕਮੀ ਨੂੰ ਦੂਰ ਕਰੇਗਾ, ਸਗੋਂ ਯੂਰੀਆ ਦੀ ਬਰਾਮਦ ਦੇ ਦਰਵਾਜ਼ੇ ਵੀ ਖੋਲ੍ਹੇਗਾ।
ਫਸਲ ਉਤਪਾਦਨ ਵਿਚ ਯੂਰੀਆ ਦੀ ਅਹਿਮ ਭੂਮਿਕਾ
ਯੂਰੀਆ ਨਾਈਟ੍ਰੋਜਨ ਵਾਲੀ ਖਾਦ ਦਾ ਇੱਕ ਸਸਤਾ ਰੂਪ ਹੈ। ਯੂਰੀਆ ਨਕਲੀ ਤੌਰ ’ਤੇ ਵੱਡੀ ਮਾਤਰਾ ਵਿਚ ਪੈਦਾ ਕੀਤਾ ਜਾਂਦਾ ਹੈ। ਹਾਲਾਂਕਿ, ਯੂਰੀਆ ਅਕਸਰ ਕਿਸਾਨਾਂ ਨੂੰ ਮਾਰਕੀਟ ਵਿਚ ਸਭ ਤੋਂ ਘੱਟ ਕੀਮਤ ’ਤੇ ਸਭ ਤੋਂ ਵੱਧ ਨਾਈਟ੍ਰੋਜਨ ਦਿੰਦਾ ਹੈ, ਕਿਉਂਕਿ ਇਸ ’ਤੇ ਭਾਰਤ ਸਰਕਾਰ ਵਲੋਂ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ। ਯੂਰੀਆ ਦੇ ਅੰਦਰ ਨਾਈਟ੍ਰੋਜਨ ਦੀ ਵੱਧ ਤੋਂ ਵੱਧ ਮਾਤਰਾ ਪਾਈ ਜਾਂਦੀ ਹੈ। ਇਹ ਪਾਣੀ ਵਿਚ ਬਹੁਤ ਤੇਜ਼ੀ ਨਾਲ ਘੁਲ ਜਾਂਦਾ ਹੈ।
ਤਰਲ ਨੈਨੋ ਯੂਰੀਆ ਪਲਾਂਟ ਸਬੰਧੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਵਾਤਾਵਰਨ ਪ੍ਰਵਾਨਗੀ ਲਈ ਅਰਜ਼ੀ ਦਿੱਤੀ ਜਾ ਚੁੱਕੀ ਹੈ। ਜਲਦੀ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਜਨਤਕ ਸੁਣਵਾਈ ਕਰੇਗਾ। ਠੇਕੇਦਾਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਜਾਣੀਆਂ ਹਨ। ਇਹ ਇੱਕ ਬਿਹਤਰ ਬਦਲ ਸਾਬਿਤ ਹੋਵੇਗਾ। ਬਸ਼ਰਤੇ ਕਿਸਾਨ ਇਸ ਦੇ ਫਾਇਦਿਆਂ ਤੋਂ ਪੂਰੀ ਤਰ੍ਹਾਂ ਜਾਣੂ ਹੋਣ।
-ਏ. ਕੇ. ਜੈਨ, ਕਾਰਜਕਾਰੀ ਡਾਇਰੈਕਟਰ, ਨੈਸ਼ਨਲ ਫਰਟੀਲਾਈਜ਼ਰ ਲਿਮਟਿਡ, ਨੰਗਲ
ਪੰਜਾਬ ਵਿਚ ਘਾਟ ਦਾ ਉੱਠਦਾ ਰਿਹਾ ਮੁੱਦਾ
ਪੰਜਾਬ ਵਿਚ ਯੂਰੀਆ ਦੀ ਕਮੀ ਦਾ ਮੁੱਦਾ ਲਗਾਤਾਰ ਗੰਭÇੀਰ ਹੁੰਦਾ ਜਾ ਰਿਹਾ ਹੈ। ਪੰਜਾਬ ਖੇਤੀਬਾੜੀ ਵਿਭਾਗ ਨਵੀਂ ਫਸਲ ਦੀ ਬਿਜਾਈ ਅਤੇ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਅਤੇ ਮੀਟਿੰਗਾਂ ਦਾ ਦੌਰ ਸ਼ੁੁਰੂ ਹੋਣ ਤੋਂ ਪਹਿਲਾਂ ਹੀ ਯੂਰੀਆ ਦੇ ਸਟਾਕ ਨੂੰ ਲੈ ਕੇ ਗੰਭੀਰ ਹੋ ਜਾਂਦਾ ਹੈ। ਕੇਂਦਰ ਸਰਕਾਰ ਦੇ ਪੱਧਰ ਤਕ ਨਿਰੰਤਰ ਸਟਾਕ ਸਪਲਾਈ ਦੀ ਮੰਗ ਰੱਖੀ ਜਾਂਦੀ ਹੈ।
ਪੰਜਾਬ ਵਿਚ ਖਪਤ ਜ਼ਿਆਦਾ
ਪੰਜਾਬ ਵਿਚ ਝੋਨੇ ਅਤੇ ਕਣਕ ਦੀ ਬਿਜਾਈ ਸਮੇਂ 2.5 ਥੈਲੇ ਯੂਰੀਆ ਪ੍ਰਤੀ ਏਕੜ ਨਿਸ਼ਚਿਤ ਕੀਤਾ ਜਾਂਦਾ ਹੈ ਪਰ ਕਿਸਾਨ ਆਮ ਤੌਰ ’ਤੇ ਝੋਨੇ ਦੀ ਬਿਜਾਈ ਦੌਰਾਨ 4 ਥੈਲੇ ਯੂਰੀਆ ਪ੍ਰਤੀ ਏਕੜ ਵਰਤਦੇ ਹਨ। ਹਾਲਾਂਕਿ, ਕਣਕ ਦੀ ਫਸਲ ਵਿਚ, ਇਹ ਵਰਤੋਂ 3 ਬੋਰੀਆਂ ਤਕ ਹੈ, ਜੋ ਕਿ ਨਿਰਧਾਰਤ ਪੈਮਾਨੇ ਤੋਂ ਵੱਧ ਹੈ। ਪੰਜਾਬ ਵਿਚ ਕਣਕ ਹੇਠ ਰਕਬਾ 35.24 ਲੱਖ ਹੈਕਟੇਅਰ ਹੈ, ਜਦੋਂਕਿ ਝੋਨੇ ਹੇਠ ਰਕਬਾ 31.45 ਲੱਖ ਹੈਕਟੇਅਰ ਹੈ। ਪੰਜਾਬ ਦੇ ਖੇਤੀਬਾੜੀ ਅਫਸਰ ਜਸਵਿੰਦਰਪਾਲ ਸਿੰਘ ਗਰੇਵਾਲ ਅਨੁਸਾਰ ਖਾਦਾਂ ਦੀ ਘੱਟ ਵਰਤੋਂ ਬਾਰੇ ਲਗਾਤਾਰ ਜਾਗਰੂਕਤਾ ਫੈਲਾਈ ਜਾ ਰਹੀ ਹੈ। ਕਿਸਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਜ਼ਿਆਦਾ ਖਾਦਾਂ ਦੀ ਵਰਤੋਂ ਨਾਲ ਫਸਲ ਅਤੇ ਜ਼ਮੀਨ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ।
94 ਫਸਲਾਂ ’ਤੇ ਛਿੜਕਾਅ ਵਿਚ ਸਮਰੱਥ
ਨੈਨੋ ਯੂਰੀਆ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇਕ ਵਾਤਾਵਰਣ ਪੱਖੀ ਉਤਪਾਦ ਹੈ, ਜਿਸ ਨੂੰ ਫਸਲਾਂ ’ਤੇ ਛਿੜਕਣ ਨਾਲ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਵਿਚ ਕਾਫੀ ਮਦਦ ਮਿਲੇਗੀ। ਖੇਤੀ ਮਾਹਿਰਾਂ ਅਨੁਸਾਰ ਨੈਨੋ ਯੂਰੀਆ ਦਾ ਛਿੜਕਾਅ 94 ਤੋਂ ਵੱਧ ਫਸਲਾਂ ’ਤੇ ਕੀਤਾ ਜਾ ਸਕਦਾ ਹੈ ਅਤੇ ਝਾੜ ਵਿਚ 8 ਫੀਸਦੀ ਤਕ ਵਾਧੇ ਦੀ ਉਮੀਦ ਹੈ।
257 ਕਰੋੜ ਰੁਪਏ ਹੋਣਗੇ ਖਰਚ : ਤਰਲ ਨੈਨੋ ਯੂਰੀਆ ਪਲਾਂਟ ’ਤੇ ਤਕਰੀਬਨ 257 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। 20 ਕਰੋੜ ਰੁਪਏ ਨਿਰਮਾਣ ’ਤੇ ਖਰਚੇ ਜਾਣਗੇ 18 ਕਰੋੜ ਰੁਪਏ ਪਲਾਂਟ ਅਤੇ ਮਸ਼ੀਨਰੀ ’ਤੇ ਖਰਚ ਹੋਣਗੇ 20 ਕਰੋੜ ਰੁਪਏ ਇੰਸਟਾਲੇਸ਼ਨ ਅਤੇ ਕਮਿਸ਼ਨਿੰਗ ’ਤੇ 37 ਕਰੋੜ ਰੁਪਏ ਹੋਰ ਕੰਮਾਂ ’ਤੇ ਖਰਚ ਕੀਤੇ ਜਾਣਗੇ
56 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦੇ ਭਾਅ
NEXT STORY