ਨਵੀਂ ਦਿੱਲੀ—ਕਤਰ ਫਾਊਂਡੇਸ਼ਨ ਨੇ ਕਿਹਾ ਕਿ ਉਸ ਨੇ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ 'ਚ ਆਪਣੀ ਪੂਰੀ ਪੰਜ ਫੀਸਦੀ ਹਿੱਸੇਦਾਰੀ ਵੇਚ ਦਿੱਤੀ ਹੈ ਅਤੇ ਇਸ ਸੌਦੇ ਤੋਂ ਬਾਅਦ ਏਅਰਟੈੱਲ ਦੇ ਨਿਰਦੇਸ਼ਕ ਮੰਡਲ 'ਚ ਉਸ ਦੀ ਨੁਮਾਇੰਦਗੀ ਨਹੀਂ ਰਹੇਗੀ।
ਕੰਪਨੀ ਦੇ ਇਕ ਬਿਆਨ ਮੁਤਾਬਕ ਉਸ ਨੇ ਇਹ ਵਿਕਰੀ ਹੋਲਡਿੰਗ ਕੰਪਨੀ ਥ੍ਰੀ ਪਿਲਰਸ ਪ੍ਰਾ. ਲਿ ਦੇ ਰਾਹੀਂ ਕੀਤੀ। ਇਹ ਸੌਦਾ ਥੋਕ ਖਰੀਦ ਫਰੋਖਤ 'ਚ 481 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਹੋਇਆ ਜੋ ਕੱਲ੍ਹ ਦੀ ਕੀਮਤ ਦੀ ਤੁਲਨਾ 'ਚ 6.4 ਫੀਸਦੀ ਘੱਟ ਹੈ। ਕਤਰ ਦੇ ਸ਼ਾਹੀ ਪਰਿਵਾਰ ਦੀ ਇਸ ਇਕਾਈ ਨੇ ਇਹ ਹਿੱਸੇਦਾਰੀ 95 ਅਰਬ ਰੁਪਏ ਤੋਂ ਜ਼ਿਆਦਾ 'ਚ ਵੇਚੀ ਹੈ।
ਕਤਰ ਫਾਊਡੇਂਸ਼ਨ 'ਚ ਆਪਣੀ ਹੋਲਡਿੰਗ ਕੰਪਨੀ ਰਾਹੀਂ ਮਈ 2013 'ਚ 199,870,006 ਸ਼ੇਅਰ 341 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਖਰੀਦੇ ਸਨ ਅਤੇ 68 ਅਰਬ ਰੁਪਏ 'ਚ ਖਰੀਦਿਆ ਸੀ। ਇਸ ਤਰ੍ਹਾਂ ਇਸ ਸੌਦੇ 'ਚ ਚੰਗਾ ਖਾਸਾ ਲਾਭ ਹੋਇਆ ਹੈ।
ਯੂਨਾਈਟਿਡ ਬਰੂਵਰੀਜ਼ ਦਾ ਮੁਨਾਫਾ 3.5 ਗੁਣਾ ਵਧਿਆ
NEXT STORY