ਨਵੀਂ ਦਿੱਲੀ (ਭਾਸ਼ਾ) - ਰੇਲਵੇ ਦਾ ਮਾਲ ਢੁਆਈ ਪ੍ਰਦਰਸ਼ਨ ਭਾਰਤ ਦੀ ਆਰਥਕ ਰੀੜ੍ਹ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ। ਚਾਲੂ ਮਾਲੀ ਸਾਲ 2025-26 ’ਚ 19 ਨਵੰਬਰ ਤੱਕ ਕੁੱਲ ਮਾਲ ਢੁਆਈ ਨੇ 1 ਅਰਬ ਟਨ ਦਾ ਅੰਕੜਾ ਪਾਰ ਕਰ ਲਿਆ ਹੈ।
ਰੇਲ ਮੰਤਰਾਲਾ ਨੇ ਦੱਸਿਆ ਕਿ ਇਸ ਦੌਰਾਨ ਕੁੱਲ ਮਾਲ ਢੁਆਈ 102 ਕਰੋੜ ਟਨ ਤੋਂ ਜ਼ਿਆਦਾ ਰਹੀ। ਬਿਆਨ ’ਚ ਕਿਹਾ ਗਿਆ, ‘‘ਇਹ ਪ੍ਰਾਪਤੀ ਪ੍ਰਮੁੱਖ ਖੇਤਰਾਂ ਤੋਂ ਵਿਆਪਕ ਸਮਰਥਨ ਨੂੰ ਦਰਸਾਉਂਦੀ ਹੈ। ਕੋਲਾ ਸਭ ਤੋਂ ਵੱਡਾ ਯੋਗਦਾਨਕਰਤਾ ਰਿਹਾ, ਜਿਸ ਦੀ ਮਾਤਰਾ 50.5 ਕਰੋੜ ਟਨ ਹੈ। ਇਸ ਤੋਂ ਬਾਅਦ ਅਲੋਹ ਧਾਤੂ 11.5 ਕਰੋੜ ਟਨ, ਸੀਮੈਂਟ 9.2 ਕਰੋੜ ਟਨ, ਕੰਟੇਨਰ ਵਪਾਰ 5.9 ਕਰੋੜ ਟਨ, ਕੱਚਾ ਲੋਹਾ ਅਤੇ ਤਿਆਰ ਇਸਪਾਤ 4.7 ਕਰੋੜ ਟਨ, ਖਾਦ 4.2 ਕਰੋੜ ਟਨ, ਖਣਿਜ ਤੇਲ 3.2 ਕਰੋੜ ਟਨ, ਅਨਾਜ 3 ਕਰੋੜ ਟਨ, ਇਸਪਾਤ ਪਲਾਂਟਾਂ ਲਈ ਕੱਚਾ ਮਾਲ ਲੱਗਭਗ 2 ਕਰੋੜ ਟਨ ਅਤੇ ਹੋਰ ਮਾਲ 7.4 ਕਰੋੜ ਟਨ ਰਿਹਾ।
ਬਿਆਨ ’ਚ ਕਿਹਾ ਗਿਆ ਕਿ ਰੋਜ਼ਾਨਾ ਮਾਲ ਢੁਆਈ ਲੱਗਭਗ 44 ਲੱਖ ਟਨ ’ਤੇ ਮਜ਼ਬੂਤ ਬਣੀ ਹੋਈ ਹੈ, ਜੋ ਪਿਛਲੇ ਸਾਲ ਦੇ 42 ਲੱਖ ਟਨ ਤੋਂ ਵੱਧ ਹੈ ਅਤੇ ਇਹ ਬਿਹਤਰ ਸੰਚਾਲਨ ਯੋਗਤਾ ਅਤੇ ਲਗਾਤਾਰ ਮੰਗ ਨੂੰ ਦਰਸਾਉਂਦਾ ਹੈ।
ਟਰੰਪ ਟੈਰਿਫ਼ ਨਾਲ ਭਾਰਤ ਨੂੰ ਨਹੀਂ ਹੋਇਆ ਨੁਕਸਾਨ, SBI ਰਿਪੋਰਟ ’ਚ ਵੱਡਾ ਖੁਲਾਸਾ
NEXT STORY