ਨਵੀਂ ਦਿੱਲੀ—ਯੈੱਸ ਬੈਂਕ ਦੇ ਪ੍ਰਮੋਟਰ ਰਾਣਾ ਕਪੂਰ ਅਤੇ ਉਸ ਦੀਆਂ ਗਰੁੱਪ ਇਕਾਈਆਂ ਨੇ ਬੈਂਕ 'ਚ ਆਪਣੀ 2.16 ਫੀਸਦੀ ਹਿੱਸੇਦਾਰੀ 510 ਕਰੋੜ ਰੁਪਏ 'ਚ ਵੇਚੀ ਹੈ। ਇਕ ਰੇਗੂਲੇਟਰੀ ਸੂਚਨਾ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਇਹ ਹਿੱਸੇਦਾਰੀ ਵਿਕਰੀ 26.27 ਸਤੰਬਰ ਨੂੰ ਖੁੱਲ੍ਹੇ ਬਾਜ਼ਾਰ ਸੌਦੇ ਦੇ ਤਹਿਤ ਕੀਤੀ ਗਈ ਹੈ। ਇਨ੍ਹਾਂ ਸੌਦਿਆਂ ਦੇ ਤਹਿਤ ਦੋ ਰੁਪਏ ਅੰਕਿਤ ਮੁੱਲ ਵਾਲੇ 255.03 ਕਰੋੜ ਸ਼ੇਅਰਾਂ ਦੀ ਵਿਕਰੀ ਬਾਜ਼ਾਰ 'ਚੋਂ ਕੀਤੀ ਗਈ। ਰਾਣਾ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮਾਲਕਾਨਾਂ ਹੱਕ ਵਾਲੀਆਂ ਇਕਾਈਆਂ ਯੈੱਸ ਕੈਪੀਟਲ (ਇੰਡੀਆ) ਪ੍ਰਾਈਵੇਟ ਲਿਮਟਿਡ ਅਤੇ ਮੋਰਗਨ ਕ੍ਰੈਡਿਟਸ ਪ੍ਰਾਈਵੇਟ ਲਿਮਟਿਡ ਅਤੇ ਮਾਰਗਨ ਕ੍ਰੈਡਿਟਸ ਪ੍ਰਾਈਵੇਟ ਲਿਮਟਿਡ ਨੇ ਇਨ੍ਹਾਂ ਸ਼ੇਅਰਾਂ ਦੀ ਵਿਕਰੀ ਕਰਕੇ 510.06 ਕਰੋੜ ਰੁਪਏ ਹਾਸਲ ਕੀਤੇ। ਇਸ ਵਿਕਰੀ ਦੇ ਬਾਅਦ ਕਪੂਰ ਅਤੇ ਉਨ੍ਹਾਂ ਦੇ ਗਰੁੱਪ ਇਕਾਈਆਂ ਦੀ ਯੈੱਸ ਬੈਂਕ 'ਚ ਹਿੱਸੇਦਾਰੀ ਘੱਟ ਹੋ ਕੇ 4.72 ਫੀਸਦੀ ਰਹਿ ਗਈ। ਯੈੱਸ ਕੈਪੀਟਲ ਨੇ ਪਿਛਲੇ ਹਫਤੇ 1.8 ਫੀਸਦੀ ਹਿੱਸੇਦਾਰੀ ਵੇਚੀ ਸੀ। ਕੰਪਨੀ ਨੇ ਕਿਹਾ ਕਿ ਇਸ ਹਿੱਸੇਦਾਰੀ ਵਿਕਰੀ ਨਾਲ ਉਸ ਨੂੰ 240 ਕਰੋੜ ਰੁਪਏ ਪ੍ਰਾਪਤ ਹੋਏ। ਇਹ ਰਾਸ਼ੀ ਫ੍ਰੇਂਕਲਿਨ ਟੈਂਪਲਟਨ ਐਸੇਟ ਮੈਨੇਜਮੈਂਟ ਦੇ ਦਿੱਤੀ ਜਾਵੇਗੀ। ਜਿਥੇ ਉਸ ਦੀ ਯੈੱਸ ਬੈਂਕ ਦੀ ਸ਼ੇਅਰਹੋਲਡਿੰਗ ਗਹਿਣੇ ਰੱਖੀ ਹੋਈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਮੋਰਗਨ ਕ੍ਰੈਡਿਟਸ ਨੇ ਬੈਂਕ 'ਚ ਆਪਣੀ 2.3 ਫੀਸਦੀ ਹਿੱਸੇਦਾਰੀ 337 ਕਰੋੜ ਰੁਪਏ 'ਚ ਵੇਚੀ ਸੀ। ਪ੍ਰਾਪਤ ਰਾਸ਼ੀ ਨਾਲ ਰਿਲਾਇੰਸ ਨਿੱਪੋਨ ਲਾਈਫ ਏ.ਐੱਮ.ਸੀ. ਦੇ ਬਕਾਏ ਲਈ ਇਕ ਹਿੱਸੇ ਦਾ ਭੁਗਤਾਨ ਕੀਤਾ ਗਿਆ।
M&M ਦੀ ਕੁੱਲ ਵਿਕਰੀ ਸਤੰਬਰ 'ਚ 21 ਫੀਸਦੀ ਘੱਟ ਕੇ 43,343 ਇਕਾਈ 'ਤੇ
NEXT STORY