ਆਟੋ ਡੈਸਕ– ਰੈਪਿਡੋ ਨੇ ਦੇਸ਼ ਦੇ 100 ਸ਼ਹਿਰਾਂ ’ਚ ਦੁਬਾਰਾ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਗਰੀਨ ਅਤੇ ਓਰੇਂਜ ਜ਼ੋਨ ’ਚ ਸੇਵਾਵਾਂ ਸ਼ੁਰੂ ਕੀਤੀਆਂ ਹਨ। ਹਾਲਾਂਕਿ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਾਰੇ ਸੁਰੱਖਿਆ ਨਿਯਮਾਂ ਦਾ ਪਾਲਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਾਸਕ ਪਾਉਣਾ, ਸਮੇਂ-ਸਮੇਂ ’ਤੇ ਵਾਹਨ ਨੂੰ ਸੈਨੇਟਾਈਜ਼ ਕਰਨਾ ਅਤੇ ਯਾਤਰੀ ਲਈ ਵੱਖ ਤੋਂ ਹੈਲਮੇਟ ਲੈ ਕੇ ਚਲਣਾ ਆਦਿ ਸ਼ਾਮਲ ਹਨ।
ਇਸ ਤੋਂ ਇਲਾਵਾ ਡਿਊਟੀ ਦੌਰਾਨ ਆਰੋਗਿਆ ਸੇਤੂ ਐਪ ਦੀ ਵਰਤੋਂ ਕਰਨ ਲਈ ਵੀ ਕਿਹਾ ਗਿਆਹੈ। ਰੈਪਿਡੋ ਨੇ ਦੱਸਿਆ ਕਿ ਕੰਮ ਸ਼ੁਰੂ ਕਰਨਾ ਬਹੁਤ ਹੀ ਜ਼ਰੂਰੀ ਹੋ ਗਿਆ ਸੀ ਕਿਉਂਕਿ ਇਸ ਨਾਲ 3 ਲੱਖ ਕਪਤਾਨ (ਬਾਈਕ ਚਾਲਕ) ਜੁੜੇ ਹੋਏ ਹਨ ਅਤੇ ਉਨ੍ਹਾਂ ਦੀ ਕਮਾਈ ਦਾ ਇਹ ਇਕਮਾਤਰ ਜ਼ਰੀਆ ਹੈ। ਰੈਪਿਡੋ ਦਾ ਕਹਿਣਾ ਹੈ ਕਿ ਬੱਸਾਂ ਜਾਂ ਹੋਰ ਆਵਾਜਾਈ ਮਾਧਿਅਮ ਦੇ ਮੁਕਾਬਲੇ ਇਹ ਬਾਈਕ ਟੈਕਸੀ ਸੇਵਾ ਦਾ ਬਦਲ ਬਿਹਤਰ ਹੈ। ਇਸ ਨਾਲ ਸਮਾਜਿਕ ਦੂਰੀ ਦਾ ਵੀ ਪਾਨਲ ਹੁੰਦਾ ਹੈ।
ਕੋਰੋਨਾ ਆਫ਼ਤ 'ਚ ਕਾਰੋਬਾਰੀਆਂ ਨੂੰ ਮਿਲੀ ਵੱਡੀ ਰਾਹਤ, ਈ-ਵੇ ਬਿੱਲ ਦੀ ਪ੍ਰਮਾਣਕਤਾ ਵਧਾਈ
NEXT STORY