ਨਵੀਂ ਦਿੱਲੀ — ਸਰਕਾਰ ਨੇ ਕੋਰੋਨਾ ਆਫ਼ਤ ਦਰਮਿਆਨ ਕਾਰੋਬਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਰਾਹਤ ਦੇ ਤਹਿਤ ਈ-ਵੇਅ ਬਿੱਲਾਂ ਦੀ ਵੈਧਤਾ(ਪ੍ਰਮਾਣਕਤਾ) 30 ਜੂਨ ਤੱਕ ਵਧਾ ਦਿੱਤੀ ਗਈ ਹੈ, ਜਿਹੜੇ ਕਿ 24 ਮਾਰਚ ਤੋਂ ਪਹਿਲਾਂ ਕੱਢੇ ਗਏ ਹਨ ਅਤੇ ਉਨ੍ਹਾਂ ਦੀ ਵੈਧਤਾ 20 ਮਾਰਚ ਨੂੰ ਜਾਂ ਇਸ ਤੋਂ ਬਾਅਦ ਖਤਮ ਹੋ ਗਈ ਹੈ। ਦੱਸ ਦੇਈਏ ਕਿ ਪਹਿਲਾਂ ਇਹ ਮਿਆਦ 30 ਅਪ੍ਰੈਲ ਤੱਕ ਵਧਾ ਦਿੱਤੀ ਗਈ ਸੀ, ਫਿਰ ਬਾਅਦ ਵਿਚ ਇਸਨੂੰ 30 ਮਈ ਤੱਕ ਵਧਾ ਦਿੱਤਾ ਗਿਆ ਸੀ ਅਤੇ ਹੁਣ ਇਸ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਹੈ।
ਨੋਟੀਫਿਕੇਸ਼ਨ ਵਿਚ ਕੀ ਕਿਹਾ ਗਿਆ ਹੈ?
ਕੇਂਦਰੀ ਅਪ੍ਰਤੱਖ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ ਵੀ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਹੈ, '24 ਮਾਰਚ 2020 ਨੂੰ ਜਾਂ ਇਸ ਤੋਂ ਪਹਿਲਾਂ ਜਿਹੜੇ ਈ-ਵੇਅ ਬਿੱਲ ਬਣਾਏ ਗਏ ਹਨ ਅਤੇ ਉਨ੍ਹਾਂ ਦੀ ਵੈਧਤਾ 20 ਮਾਰਚ ਨੂੰ ਜਾਂ ਇਸ ਤੋਂ ਬਾਅਦ ਖਤਮ ਹੋ ਚੁੱਕੀ ਹੈ, ਅਜਿਹੇ ਈ-ਵੇ ਬਿੱਲ ਹੁਣ 30 ਜੂਨ 2020 ਤੱਕ ਵੈਧ ਹਨ।' ਜ਼ਿਕਰਯੋਗ ਹੈ ਕਿ ਈ-ਵੇਅ ਬਿੱਲ ਉਨ੍ਹਾਂ ਲੋਕਾਂ ਨੇ ਲੈਣਾ ਹੁੰਦਾ ਹੈ ਜਿਹੜੇ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਕੀਮਤ ਦਾ ਸਮਾਨ ਟਰਾਂਸਪੋਰਟ ਜ਼ਰੀਏ ਸਪਲਾਈ ਕਰਦੇ ਹਨ।
ਇਹ ਵੀ ਪੜ੍ਹੋ- ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 5ਵੇਂ ਦਿਨ ਫਿਰ ਵਧੇ ਭਾਅ
ਰਿਫੰਡ ਰੱਦ ਕਰਨ ਲਈ ਵੀ 30 ਜੂਨ ਤੱਕ ਦਾ ਸਮਾਂ
ਇਕ ਹੋਰ ਨੋਟੀਫਿਕੇਸ਼ਨ ਵਿਚ, ਸੀਬੀਆਈਸੀ ਨੇ ਰਿਫੰਡ ਨੂੰ ਰੱਦ ਕਰਨ ਲਈ ਵੀ 30 ਜੂਨ ਤੱਕ ਦਾ ਸਮਾਂ ਦੇ ਦਿੱਤਾ ਹੈ। ਮਾਹਰ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਅਧਿਕਾਰੀਆਂ ਨੂੰ ਕੁਆਲਿਟੀ ਆਰਡਰ ਜਾਰੀ ਕਰਨ ਲਈ ਕਾਫ਼ੀ ਸਮਾਂ ਮਿਲੇਗਾ। ਟੈਕਸਦਾਤਾਵਾਂ ਨੂੰ ਵੀ ਉਸ ਦੀ ਗੱਲ ਸੁਣਨ ਦਾ ਪੂਰਾ ਮੌਕਾ ਮਿਲ ਸਕੇਗਾ।
ਇਹ ਵੀ ਪੜ੍ਹੋ- ਵਾਹਨ ਮਾਲਕਾਂ ਲਈ ਖੁਸ਼ਖ਼ਬਰੀ, ਇਰਡਾ ਨੇ 'Long Term Insurance' ਦਾ ਨਿਯਮ ਲਿਆ ਵਾਪਸ
ਇਸ ਤੋਂ ਪਹਿਲਾਂ ਐਸਐਮਐਸ ਸੇਵਾ ਵੀ ਕੀਤੀ ਗਈ ਸੀ ਸ਼ੁਰੂ
ਹੁਣੇ ਜਿਹੇ ਸਰਕਾਰ ਨੇ ਜ਼ੀਰੋ ਮਹੀਨਾਵਾਰ ਜੀਐਸਟੀ ਰਿਟਰਨ ਭਰਨ ਵਾਲੇ ਕਾਰੋਬਾਰੀਆਂ ਲਈ ਇੱਕ ਐਸਐਮਐਸ ਸੇਵਾ ਵੀ ਸ਼ੁਰੂ ਕੀਤੀ ਹੈ। ਹਾਲਾਂਕਿ ਇਹ ਸਹੂਲਤ ਸਿਰਫ ਉਨ੍ਹਾਂ ਲਈ ਹੈ ਜਿਨ੍ਹਾਂ ਦਾ ਮਹੀਨਾਵਾਰ ਜੀਐਸਟੀ ਰਿਟਰਨ ਜ਼ੀਰੋ ਹੈ। ਇਸ ਨਾਲ ਤਕਰੀਬਨ 22 ਲੱਖ ਰਜਿਸਟਰਡ ਟੈਕਸਦਾਤਾਵਾਂ ਨੂੰ ਲਾਭ ਹੋਵੇਗਾ।
ਇਹ ਵੀ ਪੜ੍ਹੋ : ਕਾਫੀ ਖੂਬਸੂਰਤ ਹੈ Godrej ਗਰੁੱਪ ਦੀ ਨਵੀਂ CEO, ਹਾਰਵਰਡ ਤੋਂ ਕੀਤੀ ਹੈ ਪੜ੍ਹਾਈ
ਇਹ ਵੀ ਪੜ੍ਹੋ : HDFC ਦੇ ਖਾਤਾਧਾਰਕਾਂ ਲਈ ਖੁਸ਼ਖ਼ਬਰੀ, ਬੈਂਕ ਨੇ MCLR ਅਧਾਰਤ ਵਿਆਜ ਦਰ ਘਟਾਈ
ਰੇਲ ਯਾਤਰੀਆਂ ਲਈ ਖ਼ਾਸ ਖ਼ਬਰ : ਇਨ੍ਹਾਂ ਰੇਲਾਂ 'ਚ ਮਿਲੇਗੀ ਪੱਕੀ ਟਿਕਟ, ਸੂਚੀ ਯਾਰੀ
NEXT STORY