ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ ਨੇ ਮੰਗਲਵਾਰ ਨੂੰ ਹੈਦਰਾਬਾਦ ਸਥਿਤ ਆਂਧਰ ਪ੍ਰਦੇਸ਼ ਮਹੇਸ਼ ਕੋਆਪੇ੍ਰਟਿਵ ਅਰਬਨ ਬੈਂਕ ’ਤੇ 112.50 ਲੱਖ ਰੁਪਏ ਦੇ ਜੁਰਮਾਨੇ ਸਮੇਤ 4 ਸਹਿਕਾਰੀ ਬੈਂਕਾਂ ’ਤੇ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਕਰਨ ’ਤੇ ਜੁਰਮਾਨਾ ਲਾਇਆ ਹੈ। ਆਰ. ਬੀ. ਆਈ. ਨੇ ਨਿਯਮਾਂ ਦੀ ਉਲੰਘਣਾ ਕਰਨ ’ਤੇ ਅਹਿਮਦਾਬਾਦ ਮਰਕੇਂਟਾਇਲ ਕੋਆਪ੍ਰੇਟਿਵ ਬੈਂਕ ’ਤੇ 62.50 ਲੱਖ ਰੁਪਏ, ਮੁੰਬਈ ਦੇ ਐੱਸ. ਵੀ. ਸੀ. ਸਹਿਕਾਰੀ ਬੈਂਕ ’ਤੇ 37.50 ਲੱਖ ਰੁਪਏ ਤੇ ਮੁੰਬਈ ਦੇ ਹੀ ਸਾਰਸਵਤ ਸਹਿਕਾਰੀ ਬੈਂਕ ’ਤੇ 25 ਲੱਖ ਰੁੁਪਏ ਦਾ ਜੁਰਮਾਨਾ ਲਾਇਆ ਹੈ।
ਕੇਂਦਰੀ ਬੈਂਕ ਦੇ ਅਨੁਸਾਰ ਆਂਧਰ ਪ੍ਰਦੇਸ਼ ਮਹੇਸ਼ ਕੋਆਪੇ੍ਰਟਿਵ ਅਰਬਨ ਬੈਂਕ ’ਤੇ ‘ਜਮ੍ਹਾ ਵਿਆਜ ਦਰ’ ਤੇ ‘ਆਪਣੇ ਗਾਹਕ ਨੂੰ ਜਾਣੋ’ ਨਾਲ ਸਬੰਧਿਤ ਆਰ. ਬੀ. ਆਈ. ਦੇ ਨਿਰਦੇਸ਼ਾਂ ਦੀ ਪਾਲਣਾ ਨਾਲ ਕਰਨ ’ਤੇ ਜੁਰਮਾਨਾ ਲਾਇਆ ਗਿਆ ਹੈ, ਜਦਕਿ ਅਹਿਮਦਾਬਾਦ ਮਰਕੇਂਟਾਇਲ ਕੋਆਪ੍ਰੇਟਿਵ ਬੈਂਕ ਨੂੰ ‘ਜਮ੍ਹਾ ’ਤੇ ਵਿਆਜ ਦਰ’ ’ਤੇ ਮਾਸਟਰ ਨਿਰਦੇਸ਼ ਵਿਚ ਮਾਪਦੰਡਾਂ ਦੀ ਉਲੰਘਣਾ ਨੂੰ ਲੈ ਕੇ ਜੁਰਮਾਨਾ ਲਾਇਆ ਗਿਆ ਹੈ। ਆਰ. ਬੀ. ਆਈ. ਨੇ ਦੱਸਿਆ ਕਿ ਉਨ੍ਹਾਂ ਐੱਸ. ਬੀ. ਸੀ. ਸਹਿਕਾਰੀ ਬੈਂਕ ’ਤੇ ‘ਜਮ੍ਹਾ ’ਤੇ ਵਿਆਜ ਦਰ’ ਤੇ ‘ਧੋਖਾਦੇਹੀ ਨਿਗਰਾਨੀ ਤੇ ਰਿਪੋਰਟਿੰਗ ਤੰਤਰ’ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਜੁਰਮਾਨਾ ਲਾਇਆ।
ਸਾਰਸਵਤ ਸਹਿਕਾਰੀ ਬੈਂਕ ਨੂੰ ‘ਜਮ੍ਹਾ ਪੂੰਜੀਆਂ ’ਤੇ ਵਿਆਜ ਦਰ’ ਤੇ ‘ਜਮ੍ਹਾ ਖਾਤਿਆਂ ਦੇ ਰੱਖ-ਰਖਾਅ’ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ’ਤੇ ਜੁਰਮਾਨਾ ਲਾਇਆ ਹੈ। ਆਰ. ਬੀ. ਆਈ. ਨੇ ਬੈਂਕਾਂ ’ਤੇ ਲਾਏ ਜੁਰਮਾਨੇ ਨੂੰ ਕਿਹਾ ਕਿ ਇਹ ਜੁਰਮਾਨਾ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਵਿਚ ਕਮੀਆਂ ਦੇ ਆਧਾਰ ’ਤੇ ਲਾਇਆ ਗਿਆ ਹੈ।
ਪਿਛਲੇ ਹਫ਼ਤੇ ਵੀ ਆਰ. ਬੀ. ਆਈ. ਨੇ ਕੀਤੀ ਸੀ ਕਾਰਵਾਈ
ਪਿਛਲੇ ਹਫ਼ਤੇ ਵੀ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਕੋਆਪ੍ਰੇਟਿਵ ਬੈਂਕਾਂ ’ਤੇ ਵੱਡੀ ਕਾਰਵਾਈ ਕੀਤੀ ਸੀ। ਆਰ. ਬੀ. ਆਈ. ਨੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ਲਈ ਮੁੰਬਈ ਦੇ ਮੋਗਾਵੀਰਾ ਕੋਆਪ੍ਰੇਟਿਵ ਬੈੈਂਕ ਲਿਮਟਿਡ ਸਮੇਤ ਤਿੰਨ ਸਹਿਕਾਰੀ ਬੈਂਕਾਂ ’ਤੇ 23 ਲੱਖ ਰੁਪਏ ਦਾ ਜੁਰਮਾਨਾ ਲਾਇਆ ਸੀ।
ਤਿਓਹਾਰਾਂ ਕਾਰਨ ਜੁਲਾਈ ’ਚ 15 ਦਿਨ ਬੈਂਕ ਰਹਿਣਗੇ ਬੰਦ
NEXT STORY